ਵਿਆਹੀ ਹੋਈ ਧੀ

ਕੁਲਵਿੰਦਰ ਕੌਰ ਸੈਣੀ

(ਸਮਾਜ ਵੀਕਲੀ)

ਬਾਪੂ ਸੌ ਏਕੜ
ਜ਼ਮੀਨ ਦਾ ਮਾਲਕ,
ਵੀਰ ਪੰਜਾਹ ਦੇ
ਤੇ ਭੈਣ ਹਥੋਂ ਖਾਲੀ।

ਵਿਆਹ ਕਰ ਤੋਰ ਦਿੱਤੀ
ਗਈ ਉਸ ਘਰ
ਜਿਥੇ ਕਹਿਣ ਨੂੰ ਉਸਦਾ
ਆਪਣਾ ਕੁੱਝ ਨਹੀਂ ਸੀ,
ਤਸ਼ੱਦਦ ਸਹਿੰਦੀ
ਤਾਨੇ ਮਿਹਣੇ ਸੁਣਦੀ,
ਕੰਮ ਕਰਦੀ ਤੇ ਗੁੱਸੇ
ਵਿੱਚ ਘਰੋਂ ਕੱਢੀ ਜਾਣ
ਦੀ ਧਮਕੀ ਵੀ।

ਉਂਝ ਆਖਦੇ ਨੇ
ਧੀਆਂ ਤੋਂ ਕੁੱਝ ਨਹੀਂ ਲਈਦਾ,
ਦਈਦਾ ਹੈ,
ਉਹ ਅੰਦਰੋਂ ਜ਼ੋਰ ਦੀ
ਹੱਸ‌ ਪੈਂਦੀ,
ਤੇ ਛਮ ਛਮ ਹੰਝੂ
ਵਹਿ ਨਿਕਲਦੇ।

ਹੁਣ ਸੋਚਾਂ ਚ ਹੈ
ਕਿਥੇ ਜਾਵੇ,
ਕਿਥੇ ਹੈ ਉਸ ਦਾ ਘਰ ।

ਕੁਲਵਿੰਦਰ ਕੌਰ ਸੈਣੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਬੀਰ ਸਿੰਘ ਖਾਲਸਾ ਨੇ ਪਹਿਲੀ ਪਾਤਸ਼ਾਹੀ ਦੀ ਨਗਰੀ ਵਿੱਚ ਮਲਟੀ ਸਪੈਸ਼ਲਿਟੀ ਹਸਪਤਾਲ ਖੋਲ੍ਹਣ ਦੀ ਕੀਤੀ ਮੰਗ
Next articleਬੇਰੁਜ਼ਗਾਰੀ, ਨੌਜਵਾਨਾਂ ਲਈ ਵੱਡੀ ਚੁਣੌਤੀ