ਜ਼ਿਲ੍ਹਾ ਪੱਧਰੀ ਡਾ. ਬੀ ਆਰ ਅੰਬੇਦਕਰ ਬੈਸਟ ਟੀਚਰ ਐਵਾਰਡ ਸਮਾਗਮ ਫਗਵਾੜਾ ਵਿਖੇ 12 ਸਤੰਬਰ ਨੂੰ – ਸਤਵੰਤ ਟੂਰਾ

ਕਪੂਰਥਲਾ,(ਸਮਾਜ ਵੀਕਲੀ)  ( ਕੌੜਾ ) – ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਇਕਾਈ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਅਡੀਸ਼ਨਲ ਸਟੇਟ ਪ੍ਰਧਾਨ  ਸਤਵੰਤ ਸਿੰਘ ਟੂਰਾ, ਮਨਜੀਤ ਗਾਟ,ਲਖਵੀਰ ਚੰਦ ਗਿਆਨ ਚੰਦ ਵਾਹਦ, ਸੰਤੋਖ ਸਿੰਘ ਮੱਲ੍ਹੀ,ਵਿਨੋਦ ਕੁਮਾਰ, ਬਲਵਿੰਦਰ ਨਿਧੜਕ, ਨੇ  ਸਾਂਝੇ ਤੌਰ ਉੱਤੇ  ਦੱਸਿਆ ਕਿ ਫੈਡਰੇਸ਼ਨ ਵੱਲੋਂ ਦੇਸ਼ ਅਤੇ ਸਮਾਜ  ਦੇ ਮਹਾਨ ਰਹਿਬਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਨਾਮ ਉੱਪਰ ਬੈਸਟ ਟੀਚਰਜ਼ ਐਵਾਰਡ ਸ਼ੁਰੂ ਕੀਤਾ ਗਿਆ ਹੈ । ਇਹ ਐਵਾਰਡ ਸਿੱਖਿਆ ਦੇ ਖੇਤਰ ਵਿੱਚ ਸਲਾਘਾਯੋਗ ਕੰਮ ਕਰਨ ਵਾਲੇ ਮਿਹਨਤੀ, ਕਰਮਸ਼ੀਲ ਸਮਾਜ ਅਤੇ ਬੱਚਿਆਂ ਲਈ ਦਿਨ ਰਾਤ ਇੱਕ ਕਰਨ ਵਾਲੇ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ। ਇਸ ਸਾਲ ਵੀ ਇਹ ਐਵਾਰਡ ਕਪੂਰਥਲਾ ਜਿਲੇ ਦੇ ਵੱਖ-ਵੱਖ ਅਧਿਆਪਕਾਂ ਜਿਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਅਤੇ ਆਪਣੀ ਮਿਹਨਤ ਨਾਲ ਸਮਾਜ ਅਤੇ ਬੱਚਿਆਂ ਲਈ ਚਾਨਣ ਮੁਨਾਰਾ ਬਣੇ ਹਨ ਨੂੰ ਦਿੱਤਾ ਜਾਵੇਗਾ।
       ਸਤਵੰਤ ਟੂਰਾ  ਨੇ ਦੱਸਿਆ ਕਿ ਇਸ ਸਾਲ ਇਹ ਅਵਾਰਡ 11 ਅਧਿਆਪਕਾਂ ਨੂੰ, ਜਿਨਾਂ ਦੀ ਚੋਣ ਫੈਡਰੇਸ਼ਨ ਵੱਲੋਂ ਬਣਾਈ ਗਈ ਕਮੇਟੀ ਅਤੇ ਪੂਰੇ ਜ਼ਿਲ੍ਹੇ ਦੇ ਵੱਖ-ਵੱਖ ਅਧਿਆਪਕ ਸਾਥੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਆਧਾਰ ਤੇ ਚੁਣੇ ਗਏ ਨਾਵਾਂ ਵਿੱਚੋਂ ਚੁਣੇ ਗਏ ਅਧਿਆਪਕਾਂ ਨੂੰ ਦਿੱਤਾ ਜਾਵੇਗਾ।  ਮਨਜੀਤ ਗਾਟ ਅਤੇ ਲਖਵੀਰ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਚਾਰ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਇਸ ਸਮਾਗਮ ਵਿੱਚ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਨਮਾਨ ਸਮਾਰੋਹ ਦੌਰਾਨ ਸ੍ਰੀ ਮਤੀ ਜੋਤੀ ਕੁਮਾਰੀ ਸਾਇੰਸ ਮਿਸਟ੍ਰੈਸ ਸਹਸ ਖਲਵਾੜਾ, ਸ੍ਰੀ ਹਰਕਮਲਜੀਤ ਕੁਮਾਰ,  ਲੈਕਚਰਾਰ ਵੋਕੇਸ਼ਨਲ ਸਕੂਲ ਆਫ ਐਮੀਨਸ ਫਗਵਾੜਾ, ਸ੍ਰੀ ਹਰਜਿੰਦਰਜੀਤ ਸਿੰਘ ਐਸ ਐਸ ਮਾਸਟਰ  ਸਮਿਸ  ਨਰੂੜ,
 ਸ੍ਰੀ ਰਜੇਸ਼ ਕੁਮਾਰ ਹਿੰਦੀ ਮਾਸਟਰ ਸਸਸਸ ਨੰਗਲਮੱਝਾ, ਸ੍ਰੀ ਮਤੀ ਪ੍ਰਵੀਨ ਕੁਮਾਰ ਲੈਕਚਰਾਰ ਅੰਗਰੇਜ਼ੀ਼ ਸਸਸਸ  ਮੌਲੀ਼, ਸ੍ਰੀ ਜਸਵਿੰਦਰ ਸਿੰਘ ਐਸ ਐਸ ਮਾਸਟਰ ਸਸਸਸ ਜਗਤਪੁਰ ਜੱਟਾਂ, ਸ੍ਰੀ ਮਤੀ ਸੁਨੀਤਾ ਦੇਵੀ ਈ ਟੀ ਟੀ ਅਧਿਆਪਕਾ ਸਪਸ ਸੁਰਖਾਂ ਭੁਲੱਥ,
ਸ਼੍ਰੀਮਤੀ ਕਪਿਲਾ ਈ ਟੀ ਟੀ  ਅਧਿਆਪਕਾ ਸਪਸ ਗਰਬੀ ਭੁਲੱਥ,ਸ.ਅਜੀਤ ਸਿੰਘ ਸੀ ਐਚ ਟੀ ਸਪਸ ਖੈੜਾ ਦੋਨਾਂ, ਸ੍ਰੀ ਮਨਜੀਤ ਦਾਸ ਡੌਲਾ ਈ ਟੀ ਟੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ  ਸ਼ਾਲਾਪੁਰ ਬੇਟ ਸੁਲਤਾਨਪੁਰ, ਕੰਵਲਜੀਤ ਕੌਰ ਈ ਟੀ ਟੀ ਅਧਿਆਪਕਾ ਸਪਸ ਮੇਵਾ ਸਿੰਘ ਵਾਲਾ, ਸ੍ਰੀ ਮਤੀ ਸੁਰਜੀਤ ਕੌਰ ਹੈੱਡ ਟੀਚਰ ਸਪਸ  ਟਿੱਬੀ ,ਵਿਸ਼ੇਸ਼ ਸਨਮਾਨ  ਸ੍ਰੀ ਸੰਤੋਖ ਸਿੰਘ ਮੱਲ੍ਹੀ  ਸੀ ਐਚ ਟੀ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ,ਡਾਕਟਰ ਪਰਮਜੀਤ ਕੌਰ ਈ ਟੀ ਟੀ ਅਧਿਆਪਕਾ ਸਰਕਾਰੀ ਐਲੀਮੈਂਟਰੀ ਸਕੂਲ  ਆਰ ਸੀ ਐਫ ਹੁਸੈਨਪੁਰ, ਸ੍ਰੀ ਪਰਵਿੰਦਰ ਕੁਮਾਰ ਸਟੇਟ ਬੈਂਕ ਆਫ ਇੰਡੀਆ , ਸ੍ਰੀ ਹਰਦੀਪ ਕੁਮਾਰ ਸਰਕਾਰੀ ਹਾਈ ਸਕੂਲ ਸਾਹਨੀ , ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਸਨਮਾਨ ਸਮਾਗਮ ਫਗਵਾੜਾ ਵਿਖੇ ਸਿਟੀ  ਕਲੱਬ ,ਰੈਸਟ ਹਾਊਸ ਫਗਵਾੜਾ ਵਿੱਚ 12 ਸਤੰਬਰ ਦਿਨ ਵੀਰਵਾਰ ਨੂੰ  2.30 ਵਜੇ ਕੀਤਾ ਜਾਵੇਗਾ। ਇਸ ਸਮੇਂ  ਕਮਲੇਸ਼ ਸੰਧੂ, ਜੋਤੀ, ਮਨਿੰਦਰ, ਸੁਖਦੇਵ ਸਿੰਘ, ਸਤਨਾਮ ਗਿੱਲ,ਗੁਰਸੇਵਕ ਸਿੰਘ, ਅਸ਼ੋਕ ਕੁਮਾਰ,ਪਵਨ ਕੁਮਾਰ, ਕੁਲਦੀਪ ਰਾਮ, ਰਾਮਪਾਲ, ਜਸਵੀਰ ਕੁਮਾਰ ਅਤੇ ਹੋਰ ਅਧਿਆਪਕ  ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਮਾ ਯੂ ਕੇ ਨਵੇਂ ਟ੍ਰੈਕ ਨਾਲ ਜਲਦ ਹੋਵੇਗਾ ਰੂਬਰੂ – ਜਤਿੰਦਰ ਜੱਜ
Next articleਸਿਰਜਣਾ ਕੇਂਦਰ ਵੱਲੋਂ ਨੱਕਾਸ਼ ਚਿੱੱਤੇਵਾਣੀ ਨਾਲ ਰੂ-ਬ-ਰੂ ਸਮਾਗਮ ਆਯੋਜਿਤ