ਵਾਹ ਨੀ ਜਿੰਦੜੀਏ

ਤਰਸੇਮ ਸਹਿਗਲ

(ਸਮਾਜ ਵੀਕਲੀ)

ਵਾਹ ਨੀ ਜਿੰਦੜੀਏ ,
ਆਹ ਨੀ ਜਿੰਦੜੀਏ ,
ਪੈ ਗਈ ਕਿਹੜੇ ,
ਰਾਹ ਨੀ ਜਿੰਦੜੀਏ I

ਬਚਪਨ ਗਿਆ ਉਡਾਰੀ ਮਾਰ ,
ਪੜ -ਲਿਖ ,ਲੱਭਦੇ ਰਹੇ ਕੰਮ ਕਾਰ I
ਫਿਰ ਹੋ ਗਿਆ ਵਿਆਹ ਨੀ ਜਿੰਦੜੀਏ I
ਆਹ ਨੀ ਜਿੰਦੜੀਏ…………………I

ਬਚਪਨ ਵਿਚ ਸੀ ਮੌਜ ਬਹਾਰਾਂ I
ਕੀ ਜਿੱਤਾਂ ਤੇ ਕੀ ਸੀ ਹਾਰਾਂ I
ਤੰਗੀਆਂ-ਤਰੁਸੀਆਂ ਲੰਘ ਰਹੀ ਜਿੰਦਗੀ ,
ਪੈ ਗਿਆ ਗਲ ਵਿਚ ਫਾਹ ਨੀ ਜਿੰਦੜੀਏ I
ਆਹ ਨੀ ਜਿੰਦੜੀਏ…………………I
—–
ਫਰਕ ਨੀ ਰਹਿ ਗਿਆ ਦਿਨ ਤੇ ਰਾਤ ਵਿਚ I
ਘੁੰਮ ਰਹੀ ਚੜਖੜੀ ਤਵੇ ਤੇ ਪਰਾਤ ਵਿਚ I
ਕਿਰਤ ਕਰਦਿਆਂ ਲੰਘ ਰਹੀ ਸਾਰੀ ,
ਔਖੇ ਲੈਣੇ ਸਾਹ ਨੀ ਜਿੰਦੜੀਏ I
ਆਹ ਨੀ ਜਿੰਦੜੀਏ…………………I
—–
ਘੁੰਮ ਰਹੀ ਚਕਰੀ , ਤਾਂ ਕੀ ਹੋਇਆ I
ਪਾਇਆ ਵੀ ਏ ,ਜੇ ਕੁਛ ਖੋਇਆ I
ਕੰਡੇ ਸਾਰੇ ਪੁੱਟ ਸੁੱਟਣੇ ਹੁਣ ,
ਜੋ ਵਿਚ ਆਵਣ ਰਾਹ ਨੀ ਜਿੰਦੜੀਏ I

ਤਰਸੇਮ ਸਹਿਗਲ
93578-96207

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੋਜਨ ਦੇ ਲਾਭਾਂ ਅਤੇ ਨੁਕਸਾਨਾਂ ਦੇ ਅਧਾਰ ਤੇ ਵਿਲੱਖਣ ਜਾਣਕਾਰੀ ਲਿਖਣ ਦੁਨੀਆ ਦੇ ਅਜੀਬ ਸਨੈਕਸ
Next articleਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕਰੋ ਗੱਲ, ਫਿਰ ਮੰਨਾਂਗੇ ਚੰਨੀ ਕਰਦਾ ਮਸਲੇ ਹੱਲ