ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਅਤੇ ਮਾਣਯੋਗ ਜਿਲ੍ਹਾਂ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਮਿਸ ਪ੍ਰਿਆ ਸੂਦ ਜੀਆਂ ਦੀਆਂ ਹਦਾਇਤਾਂ ਤਹਿਤ ਮਾਣਯੋਗ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ, ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਡਾ. ਅਮਨਦੀਪ ਜੀਆਂ ਦੀ ਅਗਵਾਈ ਹੇਠ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮਿਤੀ 24.01.2026 ਨੂੰ ਸਰਕਾਰੀ ਸਕੂਲ ਪਿੰਡ ਮੁਬਾਰਕਪੁਰ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ ਅਤੇ ਜਾਗਰੂਤਕ ਪ੍ਰੋਗਰਾਮ ਕਰਵਾਇਆ ਗਿਆ । ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਏ ਜਾ ਰਹੇ ਕਾਨੂੰਨੀ ਸਹਾਇਤਾ ਕਲੀਨਿਕ ਪਿੰਡ ਕਜਲਾ, ਪਿੰਡ ਕਾਠਗੜ੍ਹ, ਪਿੰਡ ਭੰਗਲ ਕਲਾਂ ਅਤੇ ਐੱਮ ਪਬਲਿਕ ਸਕੂਲ ਰਾਹੋਂ, ਆਂਗਨਵਾੜੀ ਸੈਂਟਰ ਮੁਹੱਲਾ ਸਰਾਫਾਂ ਰਾਹੋਂ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ। ਇਸ ਮੌਕੇ ਦਫਤਰ ਦੇ ਪੈਨਲ ਐਡਵੋਕੇਟ ਐਮ.ਪੀ. ਨਈਅਰ ਅਤੇ ਪੈਰਾ ਲੀਗਲ ਵਲੰਟੀਅਰਜ਼ ਸ਼੍ਰੀ ਦੇਸ ਰਾਜ ਬਾਲੀ ,ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀ ਅਵਤਾਰ ਚੰਦ ਚੁੰਬਰ , ਸ਼੍ਰੀ ਬਲਦੇਵ ਭਾਰਤੀ ਅਤੇ ਮਿਸ ਸਿਮਰਨ ਜੋਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਅਤੇ ਆਮ ਲੋਕਾਂ ਨੂੰ ਦੱਸਿਆ ਗਿਆ ਕਿ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਰਾਸ਼ਟਰੀ ਬਾਲੜੀ ਦਿਵਸ ਮਨਾ ਰਹੇ ਅਤੇ ਜਾਗਰੂਕਤ ਪ੍ਰੋਗਰਾਮ ਕਰ ਰਹੇ ਹਾਂ । ਉਹਨ੍ਹ੍ਹਾਂ ਵੱਲੋ ਦੱਸਿਆ ਕਿ ਇਸ ਤਰਾਂ ਦੇ ਜਾਗਰੂਕਤ ਪ੍ਰੋਗਰਾਮ ਦਾ ਮੁੱਖ ਮਨੋਰਥ ਆਮ ਲੋਕਾਂ ਵਿੱਚ ਬਾਲ ਵਿਆਹ ਦੀ ਮਨਾਹੀ ਅਤੇ ਰੋਕਥਾਮ ਬਾਰੇ ਕਾਨੂੰਨੀ ਜਾਗਰੂਕਤਾ ਪੈਦਾ ਕਰਨਾ, ਬਾਲ ਵਿਆਹ ਦੇ ਕਾਨੂੰਨ ਸਬੰਧੀ, ਸਮਾਜਿਕ ਅਤੇ ਸਿਹਤ ਨਤੀਜਿਆਂ ਬਾਰੇ ਭਾਈਚਾਰਿਆਂ ਨੂੰ ਜਾਗਰੂਕਤ ਕਰਨਾ ਹੈ । ਇਸ ਤੋਂ ਇਲਾਵਾ ਬਾਲੜੀ ਦਿਵਸ ਦੀ ਮਹੱਤਤਾ ਅਤੇ ਬੱਚੀਆਂ ਨਾਲ ਸਬੰਧਿਤ ਕਾਨੂੰਨਾਂ ਅਤੇ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪ੍ਰਦਾਨ ਵੱਖ ਵੱਖ ਸਕੀਮਾ ਬਾਰੇ , ਮੁਫਤ ਕਾਨੂੰਨੀ ਸੇਵਾਵਾਂ ਬਾਰੇ , ਟੋਲ ਫਰੀ ਨੰਬਰ 15100 ਅਤੇ ਹੋਰ ਸਰਕਾਰ ਦੀਆਂ ਬੇਟੀਆ ਦੇ ਲਈ ਭਲਾਈ ਸਕੀਮਾ ਬੇਟੀ ਬਚਾਓ ਬੇਟੀ ਪੜ੍ਹਾਓ (ਬੀ ਬੀ ਬੀ ਪੀ), ਸੁਕੰਨਿਆ ਸਮ੍ਰਿੱਧੀ ਯੋਜਨਾ, ਪੋਸ਼ਣ ਅਭਿਆਨ/ਮਿਸ਼ਨ ਪੋਸ਼ਣ 2.0, ਲੜਕੀਆਂ ਦੀ ਸਿੱਖਿਆ, ਸਿਹਤ ਅਤੇ ਭਲਾਈ ਲਈ ਰਾਜ-ਵਿਸ਼ੇਸ਼ ਯੋਜਨਾਵਾਂ ਬਾਰੇ ਜਾਗਰੂਕਤ ਕੀਤਾ ਗਿਆਂ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



