
ਸੈਂਟਰ ਵਿੱਚ ਡਾਕਟਰਾਂ ਦੀ ਘਾਟ ਕਾਰਨ ਮਰੀਜਾਂ ਨੂੰ ਜਾਣਾ ਪੈਂਦਾ ਬਲਾਚੌਰ ਅਤੇ ਰੋਪੜ੍ਹ ਦੇ ਹਸਪਤਾਲਾਂ ਵਿੱਚ ਸਫਾਈ ਦੀ ਘਾਟ ਕਾਰਨ ਸੈਂਟਰ ਏਰੀਆ ਬਣਿਆਂ ਜੰਗਲ ਬੀਆਬਾਣ
ਗ੍ਰਾਮ ਪੰਚਾਇਤ ਅਤੇ ਲੋਕਾਂ ਸਰਕਾਰ ਤੋਂ ਕੀਤੀ ਤਰੁੰਤ ਡਾਕਟਰ ਭੇਜਣ ਦੀ ਮੰਗ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਸਬਾ ਕਾਠਗੜ੍ਹ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆ ਕਮਿਊਨਿਟੀ ਸਿਹਤ ਕੇਂਦਰ ਜਿਸ ਦਾ ਨੀਂਹ ਪੱਥਰ ਅਕਾਲੀ ਭਾਜਪਾ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ 05-08-2014 ਨੂੰ ਰੱਖਿਆਂ ਸੀ ।ਜਿਸ ਨਾਲ ਇਸ ਇਲਾਕੇ ਦੇ ਹਜ਼ਾਰਾ ਲੋਕਾਂ ਨੂੰ ਇਹ ਆਸ ਬੱਝ ਗਈ ਸੀ ।ਕੇ ਹੁਣ ਲੋਕਾਂ ਨੂੰ ਸਾਰਿਆਂ ਸਿਹਤ ਸਹੂਲਤਾਂ ਕਬਸਾ ਕਾਠਗੜ੍ਹ ਵਿੱਚ ਹੀ ਮਿਲਣ ਲੱਗ ਪੈਣਗੀਆਂ ਅਤੇ ਲੋਕਾਂ ਨੂੰ ਬਲਾਚੌਰ ਅਤੇ ਰੋਪੜ੍ਹ ਦੇ ਹਸਪਤਾਲਾਂ ਵਿੱਚ ਧੱਕੇ ਨਹੀ ਖਾਣੇ ਪੈਣਗੇ ਪਰ ਹੁਣ ਤੱਕ ਸਿਹਤ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵਲੋਂ ਇਸ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਨਾ ਵਧਾਏ ਜਾਣ ਕਾਰਨ ਅਤੇ ਇੱਥੇ ਡਾਕਟਰਾਂ ਦਾ ਸਟਾਫ ਪੂਰਾ ਨਾ ਹੋਣ ਕਾਰਨ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਕਰੋੜਾਂ ਰੁਪਏ ਨਾਲ ਉਸਾਰੀ ਗਈ ਇਹ ਇਮਾਰਤ ਡਾਵਾਂਡੋਲ ਖੜ੍ਹੀ ਆਪਣੀ ਹੋਣੀ ਤੇ ਅੱਥਰੂ ਵਹਾ ਰਹੀ ਹੈ ।ਇਸ ਕਮਿਊਨਿਟੀ ਸੈਂਟਰ ਵਿੱਚ ਕੇਵਲ ਇੱਕ ਓਟ ਸੈਂਟਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਲਾਏ ਜਾ ਰਹੇ ਮਹੁੱਲਾ ਕਲੀਨਿਕ ਅਧੀਨ ਲੋਕਾਂ ਨੂੰ ਕੁਝ ਦਵਾਈਆਂ ਮਿਲਦੀਆਂ ਹਨ। ਜਦੋਂ ਕੇ ਇੱਥੋਂ ਇੱਕ ਦੰਦਾਂ ਦੀ ਮਾਹਿਰ ਡਾਕਟਰ ਵੀ ਇੱਥੋਂ ਆਪਣੀ ਬਦਲੀ ਕਰਵਾ ਕੇ ਕਿਸੇ ਹੋਰ ਹਸਪਤਾਲ ਵਿੱਚ ਚਲੇ ਗਈ ਹੈ। ਇੱਥੇ ਦੱਸਣਯੋਗ ਹੈ ਕੇ ਇਹ 25 ਬਿਸਤਰਿਆਂ ਦਾ ਕਮਿਊਨਿਟੀ ਹੈਥਲ ਸੈਂਟਰ ਜਿਸ ਵਿੱਚ ਕੋਈ ਵੀ ਐਸ ਐਮ ਓ ਜਾ ਕੋਈ ਹੋਰ ਡਾਕਟਰ ਨਹੀਂ ਹੈ ਕੇਵਲ ਸਫੈਦ ਹਾਥੀ ਹੀ ਨਜ਼ਰ ਆ ਰਿਹਾ ਹੈ। ਜਿਹੜੇ ਐਸ ਐਮ ਓ ਜਾ ਹੋਰ ਡਾਕਟਰ ਇੱਥੇ ਕੰਮ ਕਰ ਚੁੱਕੇ ਹਨ। ਉਹਨਾਂ ਨੂੰ ਤਨਖਾਹ ਇੱਥੋਂ ਦੀ ਬਜਾਏ ਕਿਸੇ ਹੋਰ ਹਸਪਤਾਲਾਂ ਰਾਹੀ ਮਿਲਦੀ ਰਹੀ ਹੈ। ਕਿਉਕੇ ਇਸ ਕਮਿਊਨਿਟੀ ਹੈਥਲ ਸੈਂਟਰ ਦਾ ਸਰਕਾਰ ਵੱਲੋਂ ਦਰਜਾ ਨਾ ਵਧਾਏ ਜਾਣ ਕਾਰਨ ਇੱਥੇ ਕਿਸੇ ਵੀ ਡਾਕਟਰ ਨੂੰ ਤਨਖਾਹ ਨਹੀਂ ਮਿਲ ਸਕਦੀ ਸੀ। ਇਸ ਕਰਕੇ ਵੀ ਬਹੁਤੇ ਡਾਕਟਰ ਕਬਸਾ ਕਾਠਗੜ੍ਹ ਵਿੱਚ ਡਿਊਟੀ ਕਰਨ ਤੋਂ ਕੰਨੀ ਕਤਰਾਉਂਦੇ ਹਨ ।ਉਜਾੜ ਬੀਆਬਾਣ ਵਿੱਚ ਸਥਿਤ ਇਸ ਕਮਿਊਨਿਟੀ ਹੈਥਲ ਸੈਂਟਰ ਦੀਆਂ ਤਾਕੀਆਂ ਵਿੱਚ ਗਰਿਲਾਂ ਨਾ ਲੱਗਣ ਕਾਰਨ ਇੱਥੇ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ। ਜਿਸ ਨਾਲ ਇੱਥੋਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਅਦਾਰੇ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇੱਕ ਵਾਟਰ ਸਪਲਾਈ ਦੀ ਵੱਡੀ ਟੈਂਕੀ ਬਣੀ ਹੋਈ ਹੈ ਜਿਸ ਵਿੱਚੋਂ ਕਦੇ ਵੀ ਮਰੀਜਾਂ ਅਤੇ ਡਾਕਟਰਾਂ ਨੂੰ ਕਦੀ ਪਾਣੀ ਦੀ ਬੂੰਦ ਵੀ ਨਸੀਬ ਨਹੀਂ ਹੋਈ ਅਤੇ ਇਸ ਪਾਣੀ ਵਾਲੀ ਟੈਂਕੀ ਦੀਆਂ ਕੰਧਾਂ ਡਿੱਗ ਪਈਆਂ ਹਨ। ਪਰ ਇੱਥੇ ਕੋਈ ਵੀ ਧਿਆਨ ਨਹੀਂ ਦੇ ਰਿਹਾ। ਹੁਣ ਇਸ ਅਦਾਰੇ ਵਿੱਚ ਜੋ ਥੋੜ੍ਹੇ ਜਿਹੇ ਮੁਲਾਜ਼ਮ ਕੰਮ ਕਰਦੇ ਹਨ ਉਹ ਆਪਣੇ ਪਾਣੀ ਦੀ ਪੂਰਤੀ ਕਰਨ ਲਈ ਬਾਹਰੋਂ ਪਾਣੀ ਦਾ ਟੈਂਕਰ ਮੰਗਵਾ ਕੇ ਸਮਾਂ ਟਪਾਉਂਦੇ ਹਨ।ਇਸ ਅਦਾਰੇ ਵਿੱਚ ਰਾਤ ਸਮੇਂ ਕੋਈ ਚੌਕੀਦਾਰ ਨਾ ਹੋਣ ਕਾਰਨ ਇੱਥੇ ਚੋਰਾਂ ਦੇ ਹੌਸਲੇ ਬੁਲੰਦ ਹਨ ਜਿਸ ਕਰਕੇ ਹੁਣ ਤੱਕ ਕਮਿਊਨਿਟੀ ਸੈਂਟਰ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਚੋਰਾਂ ਵਲੋਂ ਇੱਥੋਂ ਦੇ ਕਈ ਵਾਰ ਦਰਵਾਜ਼ੇ ਖਿੜਕੀਆਂ ਤੋੜੇ ਜਾ ਚੁੱਕੇ ਹਨ। ਜਦੋਂ ਇਸ ਸਬੰਧ ਵਿੱਚ ਐਸ ਐਮ ਓ ਬਲਾਚੌਰ ਡਾਕਟਰ ਸਤਿੰਦਰ ਜੀਤ ਕੌਰ ਨਾਲ ਜਿਹਨਾਂ ਕੋਲ ਕਾਠਗੜ੍ਹ ਕਮਿਊਨਿਟੀ ਹੈਥਲ ਸੈਂਟਰ ਦਾ ਵਾਧੂ ਚਾਰਜ ਵੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆਂ ਕਾਠਗੜ੍ਹ ਕਮਿਊਨਿਟੀ ਹੈਥਲ ਸੈਂਟਰ ਦਾ ਦਰਜਾ ਵੱਧਣ ਉਪਰੰਤ ਹੀ ਇੱਥੇ ਸਥਾਈ ਤੌਰ ਤੇ ਐਸ ਐਮ ਓ ਅਤੇ ਹੋਰ ਡਾਕਟਰਾਂ ਦੀਆਂ ਡਿਊਟੀਆਂ ਵੀ ਲੱਗ ਜਾਣਗੀਆਂ ਜਿਸ ਨਾਲ ਲੋਕਾਂ ਨੂੰ ਸਿਹਤ ਸਬੰਧੀ ਹੋਰ ਸਹੂਲਤਾਂ ਵੀ ਲਗਾਤਾਰ ਮਿਲਣ ਲੱਗ ਜਾਣਗੀਆਂ। ਉਹਨਾਂ ਦੱਸਿਆ ਕੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖ ਕੇ ਪਹਿਲਾਂ ਹੀ ਭੇਜਿਆਂ ਜਾ ਚੁੱਕਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


