ਤੋਤੇ ਵਾਲ ਨੂੰ ਅਲਵਿਦਾ
ਹਰ ਆਗੂ ਨੂੰ ਮਿਲੇਗਾ ਮਾਣ ਸਤਿਕਾਰ – ਫੁਰਮਾਨ ਸਿੰਘ ਸੰਧੂ
ਫਿਰੋਜ਼ਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਭਾਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ (ਬੀਕੇਯੂ ਤੋਤੇ ਵਾਲਾਂ ) ਨੂੰ ਛੱਡ ਕੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਇਕਾਈਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਿਚ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ । ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ( ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ ) ਦੇ ਪਵਿੱਤਰ ਅਸਥਾਨ ਤੇ ਇਕ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਜਿਲ੍ਹੇ ਭਰ ਦੀਆਂ ਸੰਗਤਾਂ ਨੇ ਹਿੱਸਾ ਲਿਆ , ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ ਫੁਰਮਾਨ ਸਿੰਘ ਸੰਧੂ ਉਚੇਚਾ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ ਨੇ ਬਾਖੂਬੀ ਤਰੀਕੇ ਨਾਲ ਨਿਭਾਈ ਅਤੇ ਇਸ ਮੌਕੇ ਹਰਦੀਪ ਸਿੰਘ ਗਿੱਲ ਕਰਮੂਵਾਲਾ, ਜਿਲਾ ਪ੍ਰਧਾਨ ਫਿਰੋਜ਼ਪੁਰ ਬੀਕੇਯੂ ਪੰਜਾਬ, ਜਿਨਾਂ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ਵਿਚ ਸੰਗਤਾਂ ਜਥੇਬੰਦੀ ਦੇ ਪਰਿਵਾਰ ਦੇ ਮੈਂਬਰ ਵੱਲੋਂ ਬੀਕੇਯੂ ਪੰਜਾਬ ਵਿੱਚ ਸ਼ਮੂਲੀਅਤ ਕੀਤੀ। ਬੀਕੇਯੂ ਪੰਜਾਬ ਦੇ ਬੁਲਾਰਿਆਂ ਵਿਚ ਲਖਵੀਰ ਸਿੰਘ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ, ਰਸਾਲ ਸਿੰਘ ਢੋਲੇ ਵਾਲਾ ਕੋਰ ਕਮੇਟੀ ਮੈਂਬਰ ਪੰਜਾਬ ,ਗੁਰਦੀਪ ਸਿੰਘ ਪ੍ਰਧਾਨ ਫਿਰੋਜ਼ਪੁਰ ਪੱਛਮੀ ,ਜਸਵਿੰਦਰ ਸਿੰਘ ਭਲੇਰੀਆ ਪ੍ਰੈਸ ਸਕੱਤਰ ਪੰਜਾਬ, ਨਿਸ਼ਾਨ ਸਿੰਘ ਮੱਖੂ ਬਲਾਕ ਪ੍ਰਧਾਨ ,ਨਰਿੰਦਰ ਸਿੰਘ ਬਾਜਵਾ ਹੋਰ ਕਮੇਟੀ ਮੈਂਬਰ ਪੰਜਾਬ ,ਦਵਿੰਦਰ ਸਿੰਘ ਕੋਟ ਈਸੇ ਖਾਂ ਸ਼ਹਿਰੀ ਪ੍ਰਧਾਨ ,ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼ ਨੇ ਆਪਣੇ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਈ । ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਸੂਬਾ ਪ੍ਰਧਾਨ ਸ ਫੁਰਮਾਨ ਸਿੰਘ ਸੰਧੂ ਜੀ ਨੇ ਸੰਬੋਧਨ ਕਰਦਿਆਂ ਜਥੇਬੰਦੀ ਵਿਚ ਆਏ ਲਖਵਿੰਦਰ ਸਿੰਘ ਕਰਮੂਵਾਲਾ ਨੂੰ ਮੀਤ ਪ੍ਰਧਾਨ ਪੰਜਾਬ ਦਾ ਅਹੁਦਾ ਦੇ ਕੇ ਮਾਣ ਬਖਸ਼ਿਆ ਅਤੇ ਇਸ ਦੇ ਨਾਲ ਹੀ ਰਵਿੰਦਰ ਸਿੰਘ ਰਵੀ ਮਿਸ਼ਰੀ ਵਾਲਾ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜ਼ਿਆ,ਇਸ ਮੌਕੇ ਸੁਖਮੰਦਰ ਸਿੰਘ ਮਿਸ਼ਰੀ ਵਾਲਾ, ਜਗਦੀਸ਼ ਸਿੰਘ ਮਿਸ਼ਰੀਵਾਲਾ ,ਬੰਤਾ ਸਿੰਘ ਮਿਸ਼ਰੀ ਵਾਲਾ, ਸਾਬਕਾ ਸਰਪੰਚ ਜਥੇਦਾਰ ਜਸਵੰਤ ਸਿੰਘ ਕਰਮੂਵਾਲਾ ,ਚੰਨਣ ਸਿੰਘ ਕਰਮੂਵਾਲਾ ,ਅਮਰੀਕ ਸਿੰਘ ਮੋਹਕਮਵਾਲਾ, ਜੋਗਿੰਦਰ ਸਿੰਘ ਕਰਮੂਵਾਲਾ ,ਆਕਾਸ਼ਦੀਪ ਸਿੰਘ ਮਿਸ਼ਰੀਵਾਲਾ, ਅਵਤਾਰ ਸਿੰਘ ਨੂਰਪੁਰ ਸੇਠਾ , ਪਵਨਪ੍ਰੀਤ ਸਿੰਘ ਨੂਰਪੁਰ ਸੇਠਾ, ਅਮਨਪ੍ਰੀਤ ਸਿੰਘ, ਮਨਦੀਪ ਸ਼ਰਮਾ, ਜਤਿੰਦਰ ਸਿੰਘ, ਗੁਰਕਰਨ ਸਿੰਘ, ਗੁਰਵਿੰਦਰ ਸਿੰਘ ਮੋਕਮ ਵਾਲਾ, ਅਮਰੀਕ ਸਿੰਘ, ਰਾਜਵੀਰ ਸਿੰਘ, ਮਨਜਿੰਦਰ ਸਿੰਘ, ਦਿਲਬਾਗ ਸਿੰਘ, ਨਸੀਬ ਸਿੰਘ ਆਦਿ ਨੇ ਵੀ ਆਪਣੇ ਸਾਥੀਆਂ ਸਮੇਤ ਜਥੇਬੰਦੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਜਿਸ ਤੇ ਸੂਬਾ ਪ੍ਰਧਾਨ ਵੱਲੋਂ ਨਵੇਂ ਆਏ ਸਾਥੀਆਂ ਨੂੰ ਸਿਰੋਪੇ ਦਿੱਤੇ ਦੇ ਤੇ ਜਥੇਬੰਦੀ ਵਿਚ ਸ਼ਾਮਿਲ ਹੋਣ ਤੇ ਜੀ ਆਇਆਂ ਨੂੰ ਆਖਿਆ , ਸੂਬਾ ਪ੍ਰਧਾਨ ਸੰਧੂ ਨੇ ਆਖਿਆ ਕਿ ਜਥੇਬੰਦੀ ਵਿਚ ਸਭ ਨੂੰ ਬਣ ਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਨਵ ਨਿਯੁਕਤ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਮੂਵਾਲਾ ਸ਼ਬਦਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅਸੀਂ ਪਹਿਲੀ ਜਥੇਬੰਦੀ ਤੋਤੇ ਵਾਲਾ ਨੂੰ ਉਹਨਾਂ ਦੀਆਂ ਗਲਤ ਨੀਤੀਆਂ ਅਤੇ ਲੋਕਾਂ ਦੇ ਨਾਲ ਗਲਤ ਵਿਵਹਾਰ ਕਰਨ ਤੋਂ ਨਾਰਾਜ਼ ਹੋ ਕੇ ਜਥੇਬੰਦੀ ਨੂੰ ਅਲਵਿਦਾ ਕਿਹਾ ਹੈ ਅਤੇ ਸੱਚੀ ਸੁੱਚੀ ਸਿਰਮੌਰ ਸੰਸਥਾ ਬੀਕੇਯੂ ਪੰਜਾਬ ਦੇ ਚੋਣ ਕੀਤੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਜਥੇਬੰਦੀ ਲਈ ਦਿਨ ਰਾਤ ਇੱਕ ਕਰਨ ਨਾਲ ਮੌਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਜਿਲਾ ਫਿਰੋਜ਼ਪੁਰ ਦੀਆਂ ਹੋਰ ਵੀ ਬਹੁਤ ਸਾਰੀਆਂ ਨਵੀਆਂ ਇਕਾਈਆਂ ਗਠਤ ਕੀਤੀਆ ਜਾਣਗੀਆਂ। ਪ੍ਰੋਗਰਾਮ ਦੇ ਅਖੀਰ ਵਿਚ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਚੜਦੀ ਕਲਾ ਦਾ ਸੰਕੇਤ ਦਿੱਤਾ ਗਿਆ। ਇਸ ਮੌਕੇ ਬੀ ਕੇ ਯੂ ਪੰਜਾਬ ਦੇ ਸੁਖਚੈਨ ਸਿੰਘ ਭੜਾਣਾ ਕੋਰ ਕਮੇਟੀ ਮੈਂਬਰ, ਪੰਜਾਬ ਰਣਜੀਤ ਸਿੰਘ ਬੰਡਾਲਾ ਬਲਾਕ ਪ੍ਰਧਾਨ ਜੀਰਾ, ਜੱਗਾ ਸਿੰਘ ਜਰਨਲ ਸਕੱਤਰ ਮੱਖੂ ਬਲਾਕ ,ਸੁਖਵਿੰਦਰ ਸਿੰਘ, ਸੋਨਾ ਗਿੱਲ ਕਰਮੂਵਾਲਾ, ਨਰਿੰਦਰ ਸਿੰਘ ਇਕਾਈ ਪ੍ਰਧਾਨ ,ਬਗੀਚਾ ਸਿੰਘ ਲਹਿਰਾ, ਸੁਖਦੇਵ ਸਿੰਘ ਸਰਪੰਚ, ਹਰਜਿੰਦਰ ਸਿੰਘ ਨੰਬਰਦਾਰ ਕਰਮੂਵਾਲਾ, ਜਗਦੀਸ਼ ਸਿੰਘ ਭੜਾਣਾ ਸੀਨੀਅਰ ਆਗੂ ਬੀਕੇਯੂ ਪੰਜਾਬ, ਲਖਵਿੰਦਰ ਸਿੰਘ ਗੁਰੂ ਕੇ ਵਜ਼ੀਰ,ਜਸਬੀਰ ਸਿੰਘ ਗਿੱਲ ਕੋਰ ਕਮੇਟੀ ਮੈਂਬਰ ਪੰਜਾਬ ਸਮੇਤ ਅਨੇਕਾਂ ਕਿਸਾਨ ਆਗੂ ਵਿਸ਼ੇਸ਼ ਹਾਜ਼ਰ ਹੋਏ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



