ਫ਼ਤਿਹਗੜ੍ਹ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮੁਸਤਫਾਬਾਦ ਵਿਖੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੁੱਕਾਂ ਦੇ ਮੁਕਾਬਲੇ ਸੈਂਟਰ ਹੈਡ ਅਧਿਆਪਕ ਸਰਦਾਰ ਪਰਮਜੀਤ ਸਿੰਘ ਜੀ ਦੀ ਅਗਵਾਈ ਹੇਠ ਕਰਵਾਏ ਗਏ ਜਿਸ ਵਿੱਚ ਸੈਂਟਰ ਦੇ ਸਕੂਲਾਂ ਮੁਸਤਫਾਬਾਦ ,ਧੂੰਦਾ ,ਲੁਹਾਰੀ ਕਲਾਂ, ਭੁੱਚੀ, ਬਹਿਰਾਮਪੁਰ, ਥਾਬਲਾਂ ਖਾਲਸਪੁਰ ਅਬਦੁੱਲਾਪੁਰ ਤੇ ਮਹਿਦੂਦਾਂ ਦੇ ਕੁੱਕਾ ਨੇ ਭਾਗ ਲਿਆ। ਮੁਕਾਬਲਾ ਬਹੁਤ ਹੀ ਮਜ਼ੇਦਾਰ ਰਿਹਾ , ਕਿਉਂਕਿ ਸਾਰਿਆਂ ਨੇ ਖਾਣਾ ਬਹੁਤ ਵਧੀਆ ਤੇ ਲਜ਼ੀਜ਼ ਬਣਾਇਆ ਹੋਇਆ ਸੀ, ਜੱਜਾਂ ਲਈ ਜੇਤੂ ਉਮੀਦਵਾਰ ਚੁਣਨੇ ਬਹੁਤ ਔਖਾ ਕੰਮ ਸੀ।ਜੱਜਾਂ ਦੀ ਭੂਮਿਕਾ ਸਰਦਾਰ ਸੁਖਵਿੰਦਰ ਸਿੰਘ ਧੂੰਦਾ ,ਸ੍ਰੀ ਅਮਰਜੀਤ ਪਾਲ ਮਹਿਦੂਦਾਂ , ਸ਼੍ਰੀਮਤੀ ਜਗਮੋਹਣ ਕੌਰ ਲੁਹਾਰੀ ਕਲਾਂ ਸਕੂਲ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ।ਇਸ ਮੁਕਾਬਲੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਲੁਹਾਰੀ ਕਲਾਂ ਤੋਂ ਸ਼੍ਰੀਮਤੀ ਮਨਜੀਤ ਕੌਰ ਨੇ ਪਹਿਲਾ ਸਥਾਨ ਤੇ ਸ਼੍ਰੀਮਤੀ ਪਰਮਜੀਤ ਕੌਰ ਜੀ ਬਹਿਰਾਮਪੁਰ ਸਕੂਲ ਤੋਂ ਦੂਜੇ ਸਥਾਨ ਤੇ, ਸ਼੍ਰੀਮਤੀ ਬਲਵੀਰ ਕੌਰ ਧੂੰਦਾਂ ਸਕੂਲ ਤੋਂ ਤੀਜੇ ਸਥਾਨ ਤੇ ਰਹੇ।
ਸੈਂਟਰ ਹੈਡ ਅਧਿਆਪਕ ਪਰਮਜੀਤ ਸਿੰਘ ਨੇ ਸਮੂਹ ਅਧਿਆਪਕ ਅਤੇ ਕੁੱਕਾਂ ਦਾ ਉਥੇ ਪਹੁੰਚਣ ਤੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਹਾਜ਼ਰ ਅਧਿਆਪਕ ਸਹਿਬਾਨ ਸਰਦਾਰ ਬੇਅੰਤ ਸਿੰਘ, ਮੈਡਮ ਹਰਪ੍ਰੀਤ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਸੀਮਾ ਰਾਣੀ ਤੇ ਹੋਰ ਪਤਵੰਤੇ ਸੱਜਣਾਂ ਨੇ ਇਹ ਗੱਲ ਆਖੀ ਕਿ ਇਹ ਮੁਕਾਬਲੇ ਹੋਣੇ ਬਹੁਤ ਜਰੂਰੀ ਹਨ ਤਾਂ ਜੋ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਚ ਇਹ ਕੁੱਕ ਵੀ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾ ਸਕਣ ਅਤੇ ਬੱਚਿਆਂ ਨੂੰ ਵਧੀਆ ਤੇ ਪੋਸ਼ਟਿਕ ਖਾਣਾ ਖਵਾਉਂਦੇ ਰਹਿਣ । ਸਰਦਾਰ ਪਰਮਜੀਤ ਸਿੰਘ ਵੱਲੋਂ ਸਮੂਹ ਅਧਿਆਪਕਾਂ ਤੇ ਕੁੱਕਾਂ ਲਈ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly