ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਖੁੱਲਣ ਤੋਂ ਪਹਿਲਾਂ ਸਾਫ਼ ਸਫ਼ਾਈ ਤੇ ਹੋਰ ਤਿਆਰੀਆਂ ਲਈ ਹਦਾਇਤਾਂ ਜਾਰੀ

ਪਾਣੀ ਦੀ ਟੈਂਕੀ , ਅਨਾਜ਼ ਦੀ ਸਫ਼ਾਈ ਤੇ ਵਾਟਰ ਫਿਲਟਰ ਨੂੰ ਦਿੱਤੀ ਜਾਵੇ ਪਹਿਲ

3 ਜੁਲਾਈ ਤੋਂ 15 ਜੁਲਾਈ ਤੱਕ ਲੱਗਣਗੇ ਸਮਰ ਕੈਂਪ

ਕਪੂਰਥਲਾ(ਸਮਾਜ ਵੀਕਲੀ)  ( ਕੌੜਾ )- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਘੋਸ਼ਿਤ ਗਰਮੀਂਆ ਛੁੱਟੀਆਂ ਲਗਭਗ ਖਾਤਮੇ ਵੱਲ ਹਨ ਅਤੇ ਪੂਰੇ ਸੂਬੇ ਵਿੱਚ 3 ਜੁਲਾਈ ਤੋਂ ਸਰਕਾਰੀ ਸਕੂਲ ਫਿਰ ਦੁਬਾਰਾ ਗਿਆਨ ਵੰਡਣ ਲਈ ਪੂਰੀ ਤਿਆਰੀ ਨਾਲ ਖੁੱਲ ਜਾਣਗੇ। ਜ਼ਿਲ੍ਹਾ ਕਪੂਰਥਲਾ ਦੇ ਅਪਰ ਪ੍ਰਾਇਮਰੀ ਦੇ 255 ਸਕੂਲ ਖੁੱਲ ਖੁੱਲਣ ਲਈ ਪੂਰਨ ਤਿਆਰੀਆਂ ਕਰ ਚੁਕੇ ਹਨ। ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ( ਸੈ ਸਿ) ਦਲਜੀਤ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ 123 ਮਿਡਲ ,70 ਹਾਈ ਅਤੇ 62 ਸੀਨੀਅਰ ਸੈਕੰਡਰੀ ਦੇ ਸਕੂਲ ਮੁੱਖੀਆਂ ਇੰਚਾਰਜਾਂ ਨੂੰ ਸਕੂਲ ਖੁੱਲਣ ਤੋਂ ਪਹਿਲਾਂ ਸਾਫ਼ ਸਫ਼ਾਈ ਤੇ ਹੋਰ ਤਿਆਰੀਆਂ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੋਂ ਪਹਿਲਾਂ ਪਾਣੀ ਦੀ ਟੈਂਕੀ ਦੀ ਸਫ਼ਾਈ,ਅਨਾਜ ਦੀ ਸਾਂਭ ਸੰਭਾਲ ਤੇ ਸਫਾਈ ਅਤੇ ਵਾਟਰ ਫਿਲਟਰ ਆਦਿ ਨੂੰ ਤਿਆਰ ਕਰ ਲਿਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਕੂਲ ਵਿੱਚ ਕੋਈ ਵੀ ਅਜਿਹਾ ਪੱਖ ਨਾ ਹੋਵੇ।ਜਿਸ ਦੀ ਸਾਫ ਸਫਾਈ ਅਧੂਰੀ ਹੋਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਹਰ ਵਿਦਿਆਰਥੀ ਨੂੰ ਉਸ ਦੀਆਂ ਪਾਠ-ਪੁਸਤਕਾਂ ਵੀ ਮਹੁੱਈਆ ਕਰਵਾ ਦਿੱਤੀਆਂ ਜਾਣ ਅਤੇ ਕਲਾਸ ਰੂਮ ਨੂੰ ਪੂਰਨ ਸਾਫ ਸੁਥਰਾ ਬਣਾ ਕੇ ਸੁਰੱਖਿਅਤ ਕਰ ਲਿਆ ਜਾਵੇ।

ਸਮਰ ਕੈਂਪ ਲਗਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 3 ਜੁਲਾਈ ਤੋਂ 15 ਜੁਲਾਈ ਤੱਕ ਕੈਂਪ ਲਗਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵੀ ਸਮਰ ਕੈਂਪ ਦੀ ਤਿਆਰੀ ਲਈ ਪ੍ਰਬੰਧ ਕਰ ਲਏ ਜਾਣ ਬਾਰੇ ਵੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਰ ਕੈਂਪ ਦੌਰਾਨ ਵਿਦਿਆਰਥੀਆਂ 8ਵਜੇ ਤੋਂ ਵਜੇ ਤੋਂ 11:30 ਵਜੇ ਤੱਕ ਸਮਰ ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਕਰਵਾਉਣ ਤੋਂ ਬਾਅਦ ਬੱਚਿਆਂ ਨੂੰ ਮਿਡ ਡੇ ਮੀਲ ਖਵਾਉਣ ਉਪਰੰਤ ਛੁੱਟੀ ਕਰ ਦਿੱਤੀ ਜਾਵੇਗੀ । ਜਦਕਿ ਅਧਿਆਪਕ ਪੂਰਾ ਸਮਾਂ ਸਕੂਲ ਵਿੱਚ ਰਹਿਣਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਸਮਰ ਕੈਂਪ ਰਾਹੀ ਸਕੂਲ ਦਾ ਮਹੌਲ ਅਸਾਨ ਬਣਾਉਣਾ ਵਿਦਿਆਰਥੀ ਅਧਿਆਪਕ ਅਤੇ ਮਾਪਿਆਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਬਣਾਉਣ ਦੇ ਉਦੇਸ਼ ਪੂਰਾ ਕੀਤਾ ਜਾਵੇਗਾ ਤਾਂ , ਜੋ ਸਕੂਲਾਂ ਦਾ ਸਮੁੱਚਾ ਪ੍ਰਬੰਧ ਮਿਆਰੀ, ਉਸਾਰੂ ਅਤੇ ਸਫ਼ਲ ਬਣਾਇਆ ਜਾ ਸਕੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਣ ਕਹਿੰਦਾ ਰੂਪੀ ਕਮਲਾ ਏ
Next articleਈਦੁਲ-ਅਜਹਾ