HOME ਜਿਲ੍ਹੇ ਦੀਆਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਨੇ  ਉੱਪ ਜਿਲ੍ਹਾ ਸਿੱਖਿਆ...

ਜਿਲ੍ਹੇ ਦੀਆਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਨੇ  ਉੱਪ ਜਿਲ੍ਹਾ ਸਿੱਖਿਆ ਅਫਸਰਾਂ ਨਾਲ ਕੀਤੀ ਮੁਲਾਕਾਤ 

ਫ਼ੋਟੋ:-- ਜਿਲ੍ਹਾ ਸਿੱਖਿਆ ਅਫਸਰਾਂ ਨਾਲ਼ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਅਹੁਦੇਦਾਰ

ਸਕੂਲ ਮੈਂਨਜਮੈਂਟ ਕਮੇਟੀਆਂ ਵਿੱਚ  ਸਿਆਸੀ ਦਖਲ ਅੰਦਾਜੀ ਨਾ ਰੋਕਣ ਉੱਤੇ ਸਖ਼ਤ ਐਕਸ਼ਨ ਦੀ ਦਿੱਤੀ ਚੇਤਾਵਨੀ 

 ਕਪੂਰਥਲਾ   (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ)-ਜਿਲ੍ਹਾ ਕਪੂਰਥਲਾ ਦੀਆਂ  ਅਧਿਆਪਕ ਜਥੇਬੰਦੀਆਂ ਦਾ ਵਫ਼ਦ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀ:) ਡਾਕਟਰ ਬਲਵਿੰਦਰ ਸਿੰਘ ਬੱਟੂ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਨੂੰ ਸਾਂਝੇ ਤੌਰ ਉੱਤੇ ਮਿਲਿਆ ਅਤੇ ਇਸ ਦੌਰਾਨ  ਈ.ਟੀ.ਟੀ.ਅਧਿਆਪਕ ਯੂਨੀਅਨ ਤੋਂ ਰਛਪਾਲ ਸਿੰਘ ਵੜੈਚ , ਗੌਰਮਿੰਟ ਟੀਚਰ ਯੂਨੀਅਨ ਪ੍ਰਧਾਨ  ਸੁਖਚੈਨ ਸਿੰਘ ਬੱਧਣ, ਡੈਮੋਕਰੇਟਿਕ ਟੀਚਰ ਫਰੰਟ ਤੋਂ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਡੀ ਟੀ ਐਫ ਆਗੂ ਜੈਮਲ ਸਿੰਘ,ਅਧਿਆਪਕ ਦਲ ਤੋਂ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ,ਮਾਸਟਰ ਕਾਡਰ ਯੂਨੀਅਨ ਤੋਂ ਨਰੇਸ਼ ਕੋਹਲੀ ,ਸੰਦੀਪ ਕੁਮਾਰ ਨੇ ਭਾਗ ਲਿਆ । ਮੀਟਿੰਗ ਦੌਰਾਨ  ਆਧਿਆਪਕ ਆਗੂਆਂ ਨੇ  ਡਿਪਟੀ ਜਿਲ੍ਹਾ  ਸਿੱਖਿਆ ਅਫਸਰਾਂ  ਨੂੰ   ਦੱਸਿਆ ਕਿ  ਸਕੂਲ ਮੈਂਨਜਮੈਂਟ ਕਮੇਟੀਆਂ ਵਿੱਚ ਸਿੱਖਿਆ ਮਾਹਰ ਸ਼ਾਮਲ ਕਰਨ ਦੇ  ਨਾਮ ਹੇਠ ਇੱਕ ਸਿਆਸੀ ਪਾਰਟੀ ਦੇ ਕੁਝ ਲੀਡਰਾਂ ਦੀ  ਲਿਸਟ ਬਿਨਾਂ ਕਿਸੇ  ਅਧਿਕਾਰੀ ਦੇ ਦਸਤਖ਼ਤਾਂ ਤੋਂ ਜਿਲ੍ਹੇ ਦੇ ਅਧਿਆਪਕਾਂ ਤੱਕ ਪਹੁੰਚੀ ਹੈ  । ਕੀ ਇਹ ਲਿਸਟ ਕਾਨੂੰਨੀ ਤੌਰ ਤੇ ਸਹੀ ਹੈ ? ਜੇ ਪਿੰਡੋ ਬਾਹਰੀ ਵਿਅਕਤੀ ਪਾਉਣ ਤੇ ਕਿਸੇ ਆਰ ਟੀ ਆਈ ਪਾਈ ਜਾਂ ਕੋਰਟ ਕੇਸ ਲਾਇਆ  ਤਾਂ ਕੌਣ ਜਿੰਮੇਵਾਰ ਹੋਵੇਗਾ ? ਕਿਉਂਕਿ ਲਿਖਤੀ ਹਦਾਇਤਾਂ ਦੇ ਇਹ ਕੰਮ ਉਲਟ ਹੈ ਤਾਂ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਇਹ ਲਿਸਟ ਉਪਰੋਂ  ਜ਼ੁਬਾਨੀ ਹੁਕਮਾਂ ਰਾਹੀਂ  ਆਈ ਹੈ।   ਜੋ ਅਸੀਂ ਜ਼ੁਬਾਨੀ ਹੁਕਮਾਂ ਰਾਹੀਂ ਹੀ ਹੇਠਾਂ ਭੇਜੀ ਹੈ। ਇਸ ਸਬੰਧੀ ਅਸੀਂ ਲਿਖਤੀ ਕੁਝ ਨਹੀਂ ਕਹਿ ਸਕਦੇ । ਜਥੇਬੰਦੀਆਂ ਨੇ ਕਿਹਾ ਕਿ ਜੇਕਰ ਇਹ ਲਿਖਤੀ ਨਹੀਂ ਹੈ ਤਾਂ ਇਸਦਾ ਮਤਲਬ ਇਹ ਕੰਮ ਗੈਰਕਨੂੰਨੀ ਹੈ। ਇਸ ਲਈ ਜਥੇਬੰਦੀਆਂ ਇਹ ਕੰਮ ਹਰਗਿਜ਼ ਨਹੀਂ ਹੋਣ ਦੇਣਗੀਆਂ । ਆਗੂਆਂ ਸਪੱਸ਼ਟ ਕੀਤਾ ਕਿ ਕਮੇਟੀਆਂ  ਮਾਪਿਆਂ ਦੀ ਸਲਾਹ ਨਾਲ ਪੰਚਾਇਤ ਦੀ ਹਾਜਰੀ  ਵਿੱਚ ਵਿਭਾਗ ਦੀਆਂ ਲਿਖਤੀ ਹਦਾਇਤਾਂ ਅਨੁਸਾਰ ਹੀ   ਬਣਾਈਆਂ ਜਾਣਗੀਆਂ।  ਕੋਈ ਜ਼ੁਬਾਨੀ ਹੁਕਮ ਨਹੀਂ ਮੰਨੇ ਜਾਣਗੇ।  ਜੇਕਰ ਕਿਸੇ ਅਧਿਕਾਰੀ ਨੇ  ਲਿਸਟ ਦਾ ਹਵਾਲਾ ਦੇ ਕੇ ਕਮੇਟੀ ਰੱਦ ਕਰ ਕੇ ਵਾਪਸ ਭੇਜੀ, ਤਾਂ ਉਸ ਅਧਿਕਾਰੀ ਵਿਰੁੱਧ ਸਖਤ ਐਕਸ਼ਨ ਲਿਆ  ਜਾਵੇਗਾ। ਮੀਟਿੰਗ ਦੌਰਾਨ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ  ਸਪੱਸ਼ਟ ਕੀਤਾ ਕਿ ਜੇਕਰ ਸਕੂਲ ਮੈਨਜਮੈਂਟ ਕਮੇਟੀ ਕਰਕੇ ਕਿਸੇ ਵੀ ਅਧਿਆਪਕ ਉਪਰ ਦਬਾਅ ਪਾਇਆ ਗਿਆ ਜਾਂ ਕੋਈ ਕਾਰਵਾਈ ਕੀਤੀ ਗਈ ਤਾਂ ਜਥੇਬੰਦੀਆਂ ਸਖਤ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਗੀਆਂ । ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ  ਵਫਦ ਨਾਲ ਹੋਰਨਾਂ ਤੋਂ ਇਲਾਵਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ,ਡਾਕਟਰ ਧਿਆਨ ਸਿੰਘ ਭਗਤ, ਸੰਦੀਪ ਕੁਮਾਰ, ਜੈਮਲ ਸਿੰਘ ਸ਼ੇਖੂਪੁਰ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਰਮੇਸ਼ ਕੁਮਾਰ ਭੇਟਾਂ,  ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖਾਲਸਾ,  ਸੁਖਜਿੰਦਰ ਸਿੰਘ ਢੋਲਣ, ਜੈਮਲ ਸਿੰਘ , ਜਗਜੀਤ ਸਿੰਘ ਬੂਲਪੁਰ, ਅਵਤਾਰ ਸਿੰਘ ਹੈਬਤਪੁਰ,ਯਾਦਿਵੰਦਰ ਪੰਡੋਰੀ,ਧਰਮਵੀਰ ਸਿੰਘ, ਸੁਖਦੇਵ ਸਿੰਘ, ਮਨਜੀਤ ਪ੍ਰਵੇਜਨਗਰ, ਕਰਮਜੀਤ ਗਿੱਲ, ਮਨਜਿੰਦਰ ਠੱਟਾ,ਪਰਮਿੰਦਰ ਸਿੰਘ , ਨਿਰਮਲ ਸਿੰਘ ਸੋਢੀ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ ਕਾਲੇਵਾਲ, ਅਮਨਦੀਪ ਸਿੰਘ ਖਿੰਡਾ, ਰਾਮ ਸਿੰਘ, ਰਜੀਵ ਪਠਾਨੀਆ, ਜਗਮੋਹਨ ਸਿੰਘ,ਹਰਚਰਨ ਸਿੰਘ,ਅਜੈ ਗੁਪਤਾ, ਪਰਮਿੰਦਰ ਸਿੰਘ ਟੋਡਰਵਾਲ, ਯੋਗੇਸ਼ ਸ਼ੋਰੀ, ਦਵਿੰਦਰ ਸਿੰਘ, ਕਰਮਜੀਤ ਗਿੱਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸਾਨੀ ਮੰਗਾਂ ਪ੍ਰਤੀ ਚਿੰਤਤ ਆਗੂਆਂ ਨੂੰ ਯੋਗ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾਵੇਗਾ : ਜੱਥੇਦਾਰ ਨਿਮਾਣਾ
Next articleਪੰਜਾਬੀ ਸੱਭਿਆਚਾਰ ਦੀ ਰੌਣਕ ਸਾਉਣ ਦਾ ਮਹੀਨਾ