ਇਲਾਕੇ ਦੇ ਪਿੰਡਾਂ ਵਿੱਚ ਕਾਂਗਰਸ ਮਜਬੂਤ ਹੋ ਰਹੀ ਹੈ- ਤਿਵਾੜੀ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਪੁਲਿਸ ਜਿਲਾ ਖੰਨਾ ਅਧੀਨ ਤੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਮਾਛੀਵਾੜਾ ਇਲਾਕੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਇੱਕ ਅਹਿਮ ਤੇ ਵਿਸ਼ੇਸ਼ ਮੀਟਿੰਗ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਇਨਚਾਰਜ ਰੁਪਿੰਦਰ ਸਿੰਘ ਗਿੱਲ ਦੇ ਘਰ ਸਮਰਾਲਾ ਹਾਊਸ ਵਿੱਚ ਹੋਈ। ਜਿਸ ਵਿੱਚ ਪ੍ਰਮੁੱਖ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਦਰਮਿਆਨ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਸਭਨਾਂ ਤੋਂ ਸੁਝਾਅ ਮੰਗੇ ਗਏ। ਸੀਨੀਅਰ ਆਗੂਆਂ ਨੇ ਸੁਝਾਵਾਂ ਦੇ ਉੱਪਰ ਵਿਚਾਰ ਚਰਚਾ ਕਰਦਿਆਂ ਹੋਇਆਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵੱਲੋਂ ਸਮੁੱਚੇ ਪੰਜਾਬ ਦੇ ਵਾਂਗ ਵਿਧਾਨ ਸਭਾ ਹਲਕਾ ਵਿੱਚ ਵੀ ਨਵਾਂ ਪ੍ਰੋਗਰਾਮ ਦੇਣ ਦਾ ਐਲਾਨ ਕੀਤਾ। ਇਸ ਮੀਟਿੰਗ ਦਰਮਿਆਨ ਹੀ ਵਿਧਾਨ ਸਭਾ ਹਲਕਾ ਸਮਰਾਲਾ ਨਾਲ ਸੰਬੰਧਿਤ ਨਵੇਂ ਨਿਯੁਕਤ ਕੀਤੇ ਗਏ ਵਿਅਕਤੀਆਂ ਨੂੰ ਅੱਜ ਨਿਯੁਕਤੀ ਪੱਤਰ ਦੇਣ ਦੇ ਲਈ ਜਿਲਾ ਕਾਂਗਰਸ ਖੰਨਾ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਗੁਰਕੀਰਤ ਸਿੰਘ ਕੋਟਲੀ, ਹਲਕਾ ਸਮਰਾਲਾ ਦੇ ਕਾਂਗਰਸ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਜੋਗਿੰਦਰ ਪਾਲ ਸਿੰਘ ਮੱਕੜ ਸਪੁੱਤਰ ਸ਼੍ਰੀ ਜਗਮੋਹਨ ਸਿੰਘ ਮੱਕੜ ਨੂੰ ਜਿਲਾ ਕਾਂਗਰਸ ਕਮੇਟੀ ਵੱਲੋਂ ਬਤੌਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਹੀ ਰਮਨਦੀਪ ਸਿੰਘ ਰਾਏ ਸਪੁੱਤਰ ਬਲਦੇਵ ਸਿੰਘ ਵਾਸੀ ਬਹਿਲੋਲਪੁਰ ਤਹਿਸੀਲ ਸਮਰਾਲਾ ਜਿਲਾ ਲੁਧਿਆਣਾ ਨੂੰ ਜਿਲਾ ਕਾਂਗਰਸ ਕਮੇਟੀ ਖੰਨਾ ਵੱਲੋਂ ਬਤੌਰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਕਾਂਗਰਸ ਨਾਲ ਸੰਬੰਧਿਤ ਮਾਛੀਵਾੜਾ ਸਾਹਿਬ ਦੇ ਸ਼ਹਿਰੀ ਪ੍ਰਧਾਨ ਕਪਿਲ ਆਨੰਦ ਤੇ ਮਾਛੀਵਾੜਾ ਬਲਾਕ ਦਿਹਾਤੀ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਯਤਨਾ ਸਦਕਾ ਇਹ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਕਾਂਗਰਸ ਦੇ ਦਿਹਾਤੀ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਵਿਧਾਨ ਸਭਾ ਹਲਕਾ ਸਮਰਾਲਾ ਤੇ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿੱਚ ਕਾਂਗਰਸ ਦਿਨ ਬ ਦਿਨ ਮਜਬੂਤ ਹੋ ਰਹੀ ਹੈ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਦਿੱਤੇ ਨਿਰਦੇਸ਼ਾ ਅਨੁਸਾਰ ਅਸੀਂ ਪਿੰਡਾਂ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਸ਼੍ਰੀ ਸੁਰਿੰਦਰ ਕੁਮਾਰ ਕੁੰਦਰਾ ਸਾਬਕਾ ਪ੍ਰਧਾਨ, ਜੇ ਪੀ ਐਸ ਮੱਕੜ, ਕਸਤੂਰੀ ਲਾਲ ਮਿੰਟੂ ,ਜਗਜੀਤ ਸਿੰਘ ਪਿਰਥੀਪੁਰ, ਜਤਿੰਦਰ ਸਿੰਘ ਜੋਗਾ ਬਲਾਲਾ, ਡਾਕਟਰ ਸੁਨੀਲ ਦੱਤ, ਨੰਦ ਕਿਸ਼ੋਰ ਤੇ ਹੋਰ ਵਰਕਰ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



