HOME ਬੱਚੇ ਦਾ ਪੱਜ ਤੇ ਜ਼ਨਾਨੀ ਦਾ ਰੱਜ

ਬੱਚੇ ਦਾ ਪੱਜ ਤੇ ਜ਼ਨਾਨੀ ਦਾ ਰੱਜ

ਮੁੱਖ ਮੰਤਰੀ ਭਗਵੰਤ ਮਾਨ
ਅਮਰਜੀਤ ਸਿੰਘ ਤੂਰ

 (ਸਮਾਜ ਵੀਕਲੀ)   ਭਗਵੰਤ ਮਾਨ ਜੀ ਗੁੱਸਾ ਨਾ ਕਰਿਓ ਲੋਕ ਜੋ ਤੁਹਾਡੀ ਸਰਕਾਰ ਬਾਰੇ ਕਹਿੰਦੇ ਹਨ ਕਿ “ਬੱਚੇ ਦਾ ਪੱਜ ਤੇ ਜਨਾਨੀ ਦਾ ਰੱਜ,” ਵਾਲੀ ਕਥਾ ਵਾਂਗੂੰ ਕੇਜਰੀਵਾਲ ਨੇ ਤੁਹਾਡਾ ਤੇ ਤੁਹਾਡੀ ਸਰਕਾਰ ਦਾ ਹਾਲ ਕਰ ਦਿੱਤਾ ਹੈ। ਦੋਹੀ ਹੱਥੀ ਲੱਡੂ ਫੜੀ, ਕੇਜਰੀਵਾਲ ਗਰੁੱਪ ਤੁਹਾਡੀ ਆੜ ਵਿੱਚ ਸਰਕਾਰ ਦਾ ਸਾਰਾ ਖਜ਼ਾਨਾ ਲੁੱਟ ਕੇ, ਆਪਣੇ ਬੋਝੇ ਭਰ ਕੇ, “ਅਲੀ ਬਾਬਾ ਚਾਲੀ ਚੋਰ” ਵਾਲੀ ਹਾਲਤ ਬਣਾ ਦਿੱਤੀ ਹੈ। ਪੰਜਾਬ ਸਰਕਾਰ ਦੀ ਵਾਗਡੋਰ, ਪੰਜਾਬੀਆਂ ਦੇ ਹੱਥ ਹੋਣੀ ਚਾਹੀਦੀ ਹੈ, ਬੇਗਾਨੀ ਸ਼ਹਿ ਤੇ ਮੁੱਛਾਂ ਨਾ ਕਟਵਾਓ ! ਇਹ ਮੰਗ ਸਾਰੇ ਗਰੁੱਪਾਂ ਵੱਲੋਂ ਬਹੁਤ ਚਿਰ ਪਹਿਲਾਂ ਦੀ ਉਗਮ ਰਹੀ ਹੈ। ਭਾਵੇਂ ਕੇਜਰੀਵਾਲ ਬਹੁਤ ਸਿਆਣਾ ਹੈ ਪਰ ਸੰਭਲੋ ! ਦਿੱਲੀ ਵਿੱਚ ਤਾਂ ਸਵਾਹ ਨਹੀਂ ਉੱਡੀ। ਅਜੇ ਵੀ ਇਨ੍ਹਾਂ ਨੂੰ ਆਪਣੇ ਜੱਦੀ ਸੂਬੇ ਵਿੱਚ ਯੂ ਟਰਨ ਕਰਵਾਓ, ਫਿਰ ਪਤਾ ਲੱਗੂ, “ਭੰਗ ਕੀ ਭਾਅ ਵਿਕਦੀ ਹੈ”? ਤੁਹਾਨੂੰ ਬਹੁਤ ਵਧੀਆ ਸਲਾਹਕਾਰ, ਪੰਜਾਬ ਦੇ ਪੁਰਾਣੇ ਰਿਟਾਇਰਡ ਪ੍ਰਸ਼ਾਸਕ,ਵਿਧਾਨ ਸਭਾ ਦੇ ਐਮਐਲਏ ਤੇ ਵਜ਼ੀਰ ਮਿਲੇ ਹਨ,ਕੰਮ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਨਿਸ਼ਚਿੰਤ ਹੋ ਕੇ ਸਰਕਾਰ ਚਲਾਓ! ਸਾਰੀ ਦੁਨੀਆ ਉਤੇ ਭੁੱਖ ਨੰਗ ਤੇ ਬੂਹਾ ਤੰਗ ਵਾਲੀ ਹਾਲਤ ਬਣੀ ਹੋਈ ਹੈ, ਜਿਹੜੀ ਲੋਕਾਂ ਨੇ ਬਨਾਵਟੀ ਬਣਾਈ ਹੋਈ ਹੈ। ਰੱਜੇ ਪੁੱਜੇ ਲੋਕ ਵੀ ਆਪਣੇ ਆਪ ਨੂੰ ਭਿਖਾਰੀ ਬਣ ਕੇ ਦੂਸਰਿਆਂ ਦੇ ਹੱਕ ਖੋਹਕੇ ਖਾਣਾ ਚਾਹੁੰਦੇ ਹਨ। ਉਨ੍ਹਾਂ ਤੇ ਨਕੇਲ ਕਸਣ ਦੀ ਜਰੂਰਤ ਹੈ। ਸਮਾਜ ਦੀ ਬਹੁਗਿਣਤੀ ਤੁਹਾਡੀ ਕਦਰਦਾਨ ਹੈ। ਵਾਕਿਆ ਹੀ ਤੁਸੀਂ ਪੰਜਾਬ ਨੂੰ ਰੋਲ ਮਾਡਲ ਬਣਾਉਣ ਵਿੱਚ ਕਾਮਯਾਬ ਹੋ ਜਾਓਗੇ। ਝੂਠੀਆਂ ਪਾਰਟੀਆਂ ਤੋਂ ਬਿਲਕੁਲ ਘਬਰਾਓ ਨਾ। ਆਪਣੇ ਸਮੇਂ ਵਿੱਚ ਜਿਹੜੀ ਲੁੱਟ ਇਨ੍ਹਾਂ ਪਾਈ ਸੀ, ਲੋਕਾਂ ਨੂੰ ਨਹੀਂ ਭੁੱਲਦੀ। ਸੱਚੇ ਦਿਲੋਂ ਇਮਾਨਦਾਰੀ ਨਾਲ ਕੀਤੇ ਕੰਮਾਂ ਦੀ ਦਾਦ ਪਰਮਾਤਮਾ ਵੀ ਦਿੰਦਾ ਹੈ। ਮੋਦੀ ਸਰਕਾਰ ਭਾਵੇਂ ਤਹਿ ਦਿਲੋਂ ਇਮਾਨਦਾਰੀ ਨਾਲ ਚੱਲ ਰਹੀ ਹੈ, ਪਰ ਕਈ ਵਾਰ ਦੂਸਰੀਆਂ ਸਟੇਟਾਂ ਵਿੱਚ, ਜਿੱਥੇ ਵਿਰੋਧੀ ਧਿਰਾਂ ਰਾਜ ਕਰ ਰਹੀਆਂ ਹਨ, ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਰਾਜ ਕਰ ਰਹੀ, ਪਾਰਟੀ ਨੂੰ ਬੌਂਦਲਾ ਕੇ, ਰਾਜ ਪਲਟਾ ਕਰਕੇ, ਆਪਣੀ ਪਾਰਟੀ ਦੀ ਸਰਕਾਰ ਬਣਾਈ ਜਾਵੇ। ਆਖਰ ਨੂੰ ਸੱਚ ਹੀ ਜਿੱਤੇਗਾ। ਪੂਰੀ ਦੁਨੀਆ ਦੇ ਨਕਸ਼ੇ ਤੇ ਦੇਖੀਏ, ਟਰੰਪ ਸ਼ਕਤੀ ਦਾ ਧਰੁਵੀਕਰਨ ਕਰਕੇ, ਸਿਕੰਦਰ ਵਾਂਗੂੰ ਆਪਣਾ ਸਿੱਕਾ ਮਨਵਾਉਣਾ ਚਾਹੁੰਦਾ ਹੈ। ਕਈ ਵਾਰ ਉਸਨੂੰ ਲੱਗਦਾ ਹੈ, ਮੈਂ ਸਾਰੀ ਦੁਨੀਆ ਨੂੰ ਆਪਣੇ ਪਰਾਂ ਥੱਲੇ ਲੈ ਲਵਾਂਗਾ। ਅਗਲੇ ਦੇ ਹੀ ਦਿਨ ਉਸ ਦਾ ਸੁਪਨਾ ਟੁੱਟ ਜਾਂਦਾ ਹੈ, ਜਦੋਂ ਸਾਰੇ ਖਿਡਾਰੀ ਪਾਲੇ ਦੇ ਦੂਸਰੇ ਪਾਰ ਖੜੇ ਹੋ ਜਾਂਦੇ ਹਨ, ਫਿਰ ਬੁੱਲ ਸਿੱਟ ਕੇ ਬੈਠ ਜਾਂਦਾ ਹੈ। ਭਾਰਤ ਦੇ ਆਲੇ ਦੁਆਲੇ ਦੇ ਸਾਰੇ ਦੇਸ਼ ਅਮਰੀਕਾ ਵਿਰੋਧੀ ਹਨ ਇਜ਼ਰਾਈਲ ਤੇ ਪਾਕਿਸਤਾਨ ਨੂੰ ਸ਼ਹਿ ਦੇ ਕੇ ਭਾਰਤ ਦੇ ਵਿਰੁੱਧ ਖੜਾ ਕਰਨ ਵਿੱਚ, ਰੋਜ਼ ਹੀ ਗੋਂਦਾ ਗੁੰਦਦਾ ਰਹਿੰਦਾ ਹੈ। ਪਾਕਿਸਤਾਨ ਦਾ ਫੌਜੀ ਸ਼ਾਸਕ ਆਏ ਦਿਨ, ਅਮਰੀਕਾ ਦੀ ਚਾਪਲੂਸੀ ਕਰਕੇ, ਭਾਰਤ ਨੂੰ ਡਰਾਬੇ ਦਿੰਦਾ ਰਹਿੰਦਾ ਹੈ। ਟਰੰਪ ਵੀ ਭਾਰਤ ਨੂੰ ਰੂਸ ਅਤੇ ਚੀਨ ਨਾਲ ਸੰਬੰਧ ਬਣਾਉਣ ਤੋਂ ਧਮਕੀਆਂ ਦਿੰਦਾ ਰਹਿੰਦਾ ਹੈ। ਇਹਨਾਂ ਦੀਆਂ ਮੋਮੋ ਠਗਣੀਆਂ ਕਿਸੇ ਕੰਮ ਨਹੀਂ ਆਉਣੀਆਂ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ। 
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਲਾ ਕਾਂਗਰਸ ਕਮੇਟੀ ਖੰਨਾ ਵੱਲੋਂ ਮਾਛੀਵਾੜਾ ਵਿੱਚ ਨਵੀਆਂ ਨਿਯੁਕਤੀਆਂ
Next articleਅਜੋਕੇ ਪਦਾਰਥਵਾਦ ਦੇ ਯੁੱਗ ਵਿੱਚ ਨੈਤਿਕ ਸਿੱਖਿਆ ਦੀ ਲੋੜ