ਦੂਰੀ ਭੀ ਹੈ ਜ਼ਰੂਰੀ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)- ਅੱਜ ਸਮੇਂ ਮੁਤਾਬਿਕ ਸੋਚ ਤੇ ਜੀਣ ਦਾ ਅੰਦਾਜ਼ ਵੀ ਬਦਲ ਗਿਆ ਹੈ। ਹਰ ਬੰਦਾ ਆਪਣੇ ਨਿਜ ਨੂੰ ਮਹੱਤਵ ਦਿੰਦਾ ਹੈ। ਹਰ ਰਿਸ਼ਤੇ ਵਿੱਚ ਸਪੇਸ ਦੀ ਲੋੜ ਹੈ। ਪਤੀ ਪਤਨੀ, ਪ੍ਰੇਮੀ, ਮਾਤਾ ਪਿਤਾ ਜਾਂ ਦੋਸਤ ਹਰ ਕੋਈ ਆਪਣਾ ਨਿੱਜੀ ਜ਼ਿੰਦਗੀ ਬਾਰੇ ਸੰਜੀਦਾ ਹੈ। ਹੁਣ ਪਹਿਲਾਂ ਵਾਂਗ ਸਭ ਕੁਝ ਸਾਂਝਾ ਨਹੀਂ ਰਿਹਾ। ਕਿਸੇ ਵੀ ਰਿਸ਼ਤੇ ਵਿੱਚ ਉਨ੍ਹੀਂ ਹੀ ਗੱਲ ਸਾਂਝੀ ਕੀਤੀ ਜਾਂਦੀ ਹੈ ਜਿੰਨੀ ਦੀ ਲੋੜ ਹੋਵੇ। ਹਰ ਬੰਦਾ ਕੁਝ ਨਿੱਜੀ ਪਲ ਚਾਹੁੰਦਾ ਹੈ। ਕੋਈ ਵੀ ਆਪਣੇ ਦਿਨ ਦੀ ਹਰ ਗੱਲ ਦੂਜੇ ਨੂੰ ਨਾ ਦੱਸਦਾ ਹੈ ਨਾ ਦੱਸਣਾ ਪਸੰਦ ਕਰਦਾ ਹੈ।ਕਿਸੇ ਦੇ ਨਜ਼ਦੀਕ ਹੋਣ ਨਾਲ ਤੁਹਾਨੂੰ ਇਹ ਹੱਕ ਨਹੀਂ ਮਿਲ ਜਾਂਦਾ ਕਿ ਤੁਸੀ ਉਸਨੂੰ ਹਰ ਗੱਲ ਤੇ ਸਵਾਲ ਕਰੋ। ਉਸਦੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਦਖਲ ਅੰਦਾਜੀ ਕਰੋ। ਇਸ ਤਰ੍ਹਾਂ ਦੇ ਵਿਹਾਰ ਤੇ ਅਗਲਾ ਖਿੱਝ ਜਾਂਦਾ ਹੈ। ਕਿਸੇ ਦੇ ਨੇੜੇ ਰਹਿਣਾ ਹੈ ਤਾਂ ਥੋੜੀ ਦੂਰੀ ਬਣਾ ਕੇ ਰੱਖੋ।ਉਨ੍ਹਾਂ ਹੀ ਨੇੜੇ ਹੋਵੋ ਜਿਨ੍ਹਾਂ ਅਗਲਾ ਪਸੰਦ ਕਰੇ। ਬਹੁਤ ਜ਼ਿਆਦਾ ਫ਼ਿਕਰ ਕਰਨਾ ਅਪਣੱਤ ਵਿੱਚ ਆਮ ਹੈ ਪਰ ਅੱਜ ਕਲ ਇਹ ਪਸੰਦ ਨਹੀਂ ਕੀਤਾ ਜਾਂਦਾ।ਥੋੜਾ ਜਿਹਾ ਫਾਸਲਾ ਤੁਹਾਡਾ ਮਹੱਤਵ ਬਣਾਈ ਰੱਖਦਾ ਹੈ।ਆਪਸੀ ਖਿੱਚ ਬਰਕਰਾਰ ਰਹਿੰਦੀ ਹੈ।ਜੇਕਰ ਤੁਸੀਂ ਕਿਸੇ ਲਈ ਹਰ ਸਮੇਂ ਮੌਜੂਦ ਰਹਿੰਦੇ ਹੋ ਤਾਂ ਤੁਹਾਡੀ ਕੀਮਤ ਉਸ ਦੀਆਂ ਨਜ਼ਰਾਂ ਵਿੱਚ ਘੱਟ ਜਾਂਦੀ ਹੈ। ਆਪਣਾ ਮਹੱਤਵ ਬਣਾਉਣਾ ਸਿੱਖੋ।ਜਦੋਂ ਅਗਲੇ ਨੂੰ ਜ਼ਰੂਰਤ ਹੋਵੇ ਉਹ ਆਪ ਆਵਾਜ਼ ਮਾਰੇਗਾ। ਜੇਕਰ ਤੁਸੀਂ ਆਵਾਜ਼ ਦੇਣ ਤੋਂ ਪਹਿਲਾਂ ਹੀ ਹਾਜ਼ਿਰ ਹੋਏ ਤਾਂ ਉਸਨੂੰ ਤੁਹਾਡੀ ਕਦਰ ਕਦੀ ਨਹੀਂ ਹੋਵੇਗੀ। ਸੋ ਦੂਰੀ ਭੀ ਹੈ ਜ਼ਰੂਰੀ।

ਹਰਪ੍ਰੀਤ ਕੌਰ ਸੰਧੂ

Previous articleਨਿਰੰਕਾਰੀ ਮਿਸ਼ਨ ਵੱਲੋਂ ‘ਸਵੱਛ ਜਲ ਸਵੱਛ ਮਨ’ ਮੁਹਿੰਮ ਦੀ ਸ਼ੁਰੂਆਤ
Next articleਏਹੁ ਹਮਾਰਾ ਜੀਵਣਾ ਹੈ -218