ਜ਼ਿੰਦਗੀ ਤੋਂ…. ਨਾਰਾਜ਼ਗੀ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਜ਼ਿੰਦਗੀ ਦੁੱਖਾਂ ਦਾ ਦਰਿਆ ਹੈ ,
ਜਾਂ
ਖ਼ੁਸ਼ੀਆਂ ਦਾ ਪੈਗਾਮ ,
ਇਹ ਤਾਂ ਸਮਝ ਨਾ ਸਕੇ ,
ਪਰ
ਜ਼ਿੰਦਗੀ ਨਾਰਾਜ਼ਗੀਆਂ ਦੀ
ਨਦੀ ਹੈ ,
ਇਹ ਅਨੁਭਵ ਜ਼ਰੂਰ ਹੈ।
ਮੈਂ ਜ਼ਿੰਦਗੀ ਤੋਂ
ਤੇ
ਜ਼ਿੰਦਗੀ ਸ਼ਾਇਦ
ਮੇਰੇ ਪਾਸੋਂ
ਨਾਰਾਜ਼ ਹੈ ,
ਨਾਰਾਜ਼ਗੀਆਂ ਦਾ ਦੌਰ
ਚੱਲ ਰਿਹਾ ਹੈ
ਅੱਜਕੱਲ੍ਹ ।
ਖ਼ੁਦ ਨਾਲ ,
ਜ਼ਿੰਦਗੀ ਨਾਲ ,
ਤੇ ਕਈ
ਇਨਸਾਨਾਂ ਨਾਲ਼
ਤੇ
ਕਈਆਂ ਨੂੰ ਸ਼ਾਇਦ
ਮੇਰੇ ਨਾਲ
ਹੈ ਨਾਰਾਜ਼ਗੀ।
ਨਾਰਾਜ਼ਗੀ , ਦੂਰੀਆਂ
ਅਤੇ ਤਨਹਾਈ ,
ਕੀ ਗੁਲ ਖਿਲਾਏਗੀ ?
ਪਤਾ ਇਹ ਵੀ ਨਹੀਂ।
ਜ਼ਿੰਦਗੀ ਨਾਲ ਨਰਾਜ਼ਗੀ ਸੀ ,
ਨਾਰਾਜ਼ਗੀ ਹੈ
ਤੇ
ਮੈਨੂੰ ਜ਼ਿੰਦਗੀ ਨਾਲ
ਨਾਰਾਜ਼ਗੀ ਰਹੇਗੀ ਸਦਾ ;
ਕਿਉਂਕਿ ਜ਼ਿੰਦਗੀ ਵੀ
ਮੇਰੇ ਨਾਲ ਨਾਰਾਜ਼ ਹੈ ,
ਸ਼ਾਇਦ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਦਾ ਵਿਸ਼ੇਸ਼ ਸੈਮੀਨਾਰ ਆਯੋਜਿਤ
Next articleਪ੍ਰਿਯੰਕਾ ਨੇ ਮੋਦੀ ਨੂੰ ਕਿਹਾ,‘ਤੁਸੀਂ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਵਾਲੀ ਵੀਡੀਓ ਦੇਖੋ’