ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਦਾ ਵਿਸ਼ੇਸ਼ ਸੈਮੀਨਾਰ ਆਯੋਜਿਤ

ਡਾਈਟ ਪ੍ਰਿੰਸੀਪਲ ਮਮਤਾ ਬਜਾਜ ਵੱਲੋਂ ਸੈਮੀਨਾਰ ਦਾ ਅਚਨਚੇਤ ਨਿਰੀਖਣ

ਕਪੂਰਥਲਾ(ਸਮਾਜ ਵੀਕਲੀ) (ਕੌੜਾ)-ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਸਬੰਧੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦਾ ਤਿੰਨ ਘੰਟੇ ਦਾ ਇਕ ਵਿਸ਼ੇਸ਼ ਸੈਮੀਨਾਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡਡਵਿੰਡੀ ਵਿਖੇ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਸੀ ਐੱਚ ਟੀ ਮੀਨਾਕਸ਼ੀ ਸ਼ਰਮਾ , ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ ਤੇ ਬੀ ਐੱਮ ਟੀ ਰਾਜੂ ਜੈਨਪੁਰ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ । ਜਿਸ ਵਿੱਚ ਸਵੇਰ ਦੇ ਪਹਿਲੇ ਗਰੁੱਪ ਵਿਚ ਕੁੱਲ 34 ਅਧਿਆਪਕਾਂ ਨੇ ਭਾਗ ਲਿਆ । ਇਸ ਦੌਰਾਨ ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ ਨੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਨਾਲ ਸਬੰਧਤ ਅਭਿਆਸ ਉਨ੍ਹਾਂ ਦੇ ਪ੍ਰਸ਼ਨ ,ਪ੍ਰਸ਼ਨਾਂ ਦੀ ਵੰਡ ਅਤੇ ਸਮੇਂ ਸੰਬੰਧੀ ਜਿਥੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਥੇ ਹੀ ਇਸ ਦੇ ਨਾਲ ਓ ਐਮ ਆਰ ਸ਼ੀਟ ਭਰਨ ਸਬੰਧੀ ਅਧਿਆਪਕਾਂ ਨਾਲ ਵਿਸ਼ੇਸ਼ ਤੌਰ ਤੇ ਕਈ ਅਹਿਮ ਨੁਕਤਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।

ਇਸ ਦੌਰਾਨ ਸੈਮੀਨਾਰ ਦਾ ਡਾਈਟ ਪ੍ਰਿੰਸੀਪਲ ਸ੍ਰੀਮਤੀ ਮਮਤਾ ਬਜਾਜ ਤੇ ਭੁਪਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ ਨੇ ਅਚਨਚੇਤ ਨਿਰੀਖਣ ਕੀਤਾ ਤੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਪੂਰੀ ਮਿਹਨਤ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਤਿਆਰੀ ਸਬੰਧੀ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਇਸ ਮੌਕੇ ਤੇ ਵੀਨੂੰ ਸੇਖੜੀ ਸੀ ਐੱਚ ਟੀ,ਹਰਜਿੰਦਰ ਸਿੰਘ ਢੋਟ,ਸੰਤੋਖ ਸਿੰਘ ਮੱਲ੍ਹੀ, ਗੁਲਜਿੰਦਰ ਕੌਰ,ਸੁਖਦੇਵ ਸਿੰਘ, ਅਜੈ ਗੁਪਤਾ (ਸਾਰੇ ਐੱਚ ਟੀ),ਸੁਖਚੈਨ ਸਿੰਘ,ਬਲਜੀਤ ਸਿੰਘ, ਸਰਬਜੀਤ ਸਿੰਘ, ਬਿੰਦੂ ਜਸਵਾਲ, ਕੰਵਲਪ੍ਰੀਤ ਸਿੰਘ, ਰਮਨਦੀਪ ਕੌਰ,ਅੱਪਜੀਤ ਕੌਰ,ਅਨੁਰਾਧਾ, ਪਰਦੀਪ ਕੌਰ,ਸੁਖਵਿੰਦਰ ਕੌਰ,ਮਨਦੀਪ ਕੌਰ,ਰਸ਼ਮੀ ਪਰਾਸ਼ਰ,ਵਿਸ਼ਾਲੀ,ਅਰੁਣ ਹਾਂਡਾ, ਆਦਿ ਅਧਿਆਪਕ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री कपूरथल में राष्ट्रीय अप्रेंटिसशिप मेला का आयोजन
Next articleਜ਼ਿੰਦਗੀ ਤੋਂ…. ਨਾਰਾਜ਼ਗੀ