ਅੱਜ ਅੰਬੇਡਕਰਵਾਦੀ ਵਿਚਾਰਧਾਰਾ ਨੂੰ ਅੱਖੋਂ ਉਹਲੇ ਕਰਨਾ ਮਤਲਬ ਮਾਨਸਿਕ ਗੁਲਾਮੀ ਨੂੰ ਦਾਵਤ ਦੇਣਾ ਹੈ
ਇੰਜੀਨੀਅਰ ਵਿਸ਼ਾਲ ਖੈਰਾ – 9988913417
( ਸਮਾਜ ਵੀਕਲੀ )- ਭਾਰਤ ਦੇਸ਼ ਅਨੇਕ ਜਾਤਾ ਅਤੇ ਧਰਮਾਂ ਦਾ ਦੇਸ਼ ਹੈ ਜਿੱਥੇ ਅਨੇਕ ਰਿਸ਼ੀ, ਮੁਨੀ, ਪੀਰ, ਪਗੰਬਰ, ਅਲੀ ਔਲੀਏ ਹਨੇਰੀਆਂ ਵਾਂਗੂੰ ਆਏ ਤੇ ਹਨੇਰੀਆਂ ਵਾਂਗੂੰ ਹੀ ਚਲੇ ਗਏ ! ਜਿਹਨਾਂ ਨੇ ਆਪਣੇ ਵੱਖ -ਵੱਖ ਸੁਆਰਥ, ਮਤਕਾਰਾਂ ਜਾਂ ਸਮਾਜਿਕ ਪਰਿਵਰਤਨ ਲਈ ਕੰਮ ਕੀਤਾ ਹੋਵੇਗਾ!ਇਸ ਵਿੱਚ ਧਿਆਨ ਯੋਗ ਗੱਲ ਇਹ ਰਹੀ ਕਿ ਇਨ੍ਹਾਂ ਸਾਰੇ ਰਿਸ਼ੀ, ਮੁਨੀ, ਪੀਰ ਪਗੰਬਰ, ਅਲੀ ਔਲੀਏ ਸੱਭ ਨੂੰ ਇਨ੍ਹਾਂ ਦੇ ਆਪਣੇ ਨਾਲ ਸੰਬੰਧਿਤ ਧਾਰਮਿਕ, ਜਾਤੀਆਂ ਜਾਂ ਸਮੁਦਾਏ ਵੱਲੋ ਹੀ ਆਪਣਾ ਪੈਗੰਬਰ ਮੰਨਿਆ ਹੈ ਨਾ ਕਿ ਦੁਜੀਆਂ ਜਾਤਾਂ ਧਾਰਮਿਕ ਲੋਕਾਂ ਵੱਲੋ ਮੰਨਿਆ ! ਇਸੇ ਕਰਕੇ ਜਿਆਦਾਤਰ ਹਰ ਧਾਰਮਿਕ ਅਤੇ ਸ਼ਮਾਜਿਕ ਨੇਤਾ ਦੀ ਸੋਚ, ਭਾਸ਼ਾ, ਸਰੀਰਕ ਬਣਤਰ ਜਾ ਦਿੱਖ ਉਹਨਾਂ ਦੇ ਮੰਨਣ ਵਾਲਿਆਂ ਵਰਗੀ ਹੀ ਹੁੰਦੀ ਹੈ !
ਕੁੱਝ ਵਿਦਵਾਨ, ਮਹਾਰਥੀ ਅਤੇ ਸਮਾਜ ਸੇਵਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕੁੱਝ ਇਤਿਹਾਸਕਾਰਾਂ ਦੁਆਰਾ ਅਲੋਪ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਸਜਿਸ਼ ਤਹਿਤ ਅਲੋਪ ਕਰਵਾ ਦਿੱਤਾ ਜਾਂਦਾ ਹੈ! ਮਤਲਬ ਵਿਚਾਰਧਾਰਾ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ ਤੇ ਜਰੀਆ ਹੁੰਦਾ ਹੈ ਉਸ ਵਿਚਾਰਧਾਰਕ ਦੇ ਮੰਨਣ ਵਾਲੇ ਆਗੂ ਨੂੰ ਸਾਮ (ਸਮਜਾਉਣਾ), ਦਾਮ (ਖ੍ਰੀਦਣਾ)ਅਤੇ (ਦੰਡ ਮਾਰਨਾ ਜਾ ਹੋਰ ਸਜਾ) ਦੀ ਪਾਲਿਸੀ ! ਪਰ ਕੁੱਝ ਅਜਿਹੀਆਂ ਵੀ ਵਿਚਾਰਧਾਰਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋਕ ਹੀ ਜਿਉਂਦਾ ਰੱਖਦੇ ਹਨ, ਚਾਹੇ ਕੋਈ ਵੀ ਤਾਕਤ ਜੋਰ ਅਜਮਾਈ ਕਰੀ ਜਾਵੇ ਪਰ ਉਹ ਆਪਣਾ ਕੰਮ ਕਰਦੀ ਹੈ, ਜਿਸ ਦਾ ਕਾਰਨ ਹੁੰਦਾ ਹੈ ਉਸ ਵਿਚਾਰਧਾਰਾ ਨੂੰ ਤਿਆਰ ਕਰਨ ਵਾਲੇ ਦਾ ਤਿਆਗ ,ਤਿਆਗ ਅਤੇ ਸਿਰਫ ਤਿਆਗ !
ਉਹਨਾ ਵਿਚੋਂ ਇੱਕ ਸੀ ਸੰਵਿਧਾਨ ਨਿਰਮਾਤਾ, ਬੁੱਧ ਅਤੇ ਉਨ੍ਹਾਂ ਦਾ ਧੱਮ ਦੇ ਲੇਖਕ ਅਤੇ ਹੋਰ ਧਾਰਮਿਕ ਤੇ ਸਮਾਜਿਕ ਕਿਤਾਬਾਂ ਦੇ ਲੇਖਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਜੋ ਕਿ ਅੰਤਰਰਾਸ਼ਟਰੀ ਅਜਿਹੀ ਸਖਸ਼ੀਅਤ ਦੇ ਮਾਲਕ ਸਨ , ਜਿਹਨਾਂ ਨੂੰ ਹਰ ਜਾਤ,ਹਰ ਧਰਮ,ਹਰ ਸਮੁਦਾਏ ਦੇ ਲੋਕ ਪਸੰਦ ਕਰਦੇ ਹਨ! ਕਾਰਨ ਹੈ ਸਰਵ ਸਮਾਜ ਲਈ ਦਇਆ, ਭਾਵਨਾ, ਸੰਕਲਪ, ਨੈਤਿਕਤਾ ਅਤੇ ਤਿਆਗ! ਮੇਰਾ ਮੰਨਣਾ ਹੈ ਕਿ ਬਾਬਾ ਸਾਹਿਬ ਜੀ ਦੀ ਕੋਈ ਵੀ ਪੁਸਤਕ, ਕੋਈ ਵੀ ਮਨੁੱਖ , ਕਿਸੇ ਵੀ ਧਰਮ/ਜਾਤ ਦਾ ਇੱਕ ਲਾਇਬ੍ਰੇਰੀ ਦੀ ਬੁੱਕ ਸਮਜ ਕੇ ਜੇ ਧਿਆਨ ਨਾਲ ਪੜ ਲੈਂਦਾ ਹੈ ਤਾ ਵੀ ਉਹ ਬਹੁਤ ਗਿਆਨ ਪ੍ਰਾਪਤ ਕਰ ਸਕਦਾ ਹੈ ਪਰ ਸਾਡੇ ਚੌਧਰੀਆ ਨੇ ਉਨਾ ਨੂੰ ਇੱਕ ਜਾਤ ਤੱਕ ਹੀ ਸੀਮਿਤ ਕਰ ਕੇ ਰੱਖ ਦਿੱਤਾ ਹੈ ! ਇਹੀ ਮਹਾਨਤਾ ਕਾਰਨ ਦੁਨਿਆਂ ਦੇ ਜਿਆਦਾਤਰ ਪਰਭਾਵਸ਼ਾਲੀ ਵਿਅਕਤੀ ਉਨਾ ਤੋ ਬਹੁਤ ਪ੍ਰਭਾਵਿਤ ਹੋਏ ਤੇ ਜਿਨ੍ਹਾਂ ਚੋ ਇੱਕ ਦੋ ਮਹਾਨ ਸਖਸ਼ੀਅਤਾ ਤੇ ਵਿਚਾਰ ਵੀ ਕਰਦੇ ਹਾ:-
1 ) ਕੁੱਝ ਸਮਾਂ ਪਹਿਲਾਂ ਹੀ Asaduddin Owaisi (ਧਰਮ ਤੋ ਮੁਸਲਿਮ ) ਵੱਲੋ ਆਪਣੇ ਭਾਸ਼ਣ (ਰੈਲੀ) ਵਿੱਚ ਜੋਰ -ਜੋਰ ਨਾਲ ਚੀਕ -ਚੀਕ ਕੇ ਕਿਹਾ ਗਿਆ ਕਿ “ਜਦੋਂ ਮੈ ਮਰੂਗਾ, ਮੈਂ ਅੱਲਾ ਨੂੰ ਜਵਾਬ ਦੇਣਾ ਹੈ ਕਿ ਜਦੋਂ ਅੱਲਾ ਮੈਨੂੰ ਪੁਛੇਗਾ ਕਿ ਤੈਨੂੰ ਇੱਜਤ, ਇਮਾਨ, ਬੋਲਣ ਲਈ ਜੁਬਾਨ ਦਿੱਤੀ ਸੀ, ਦੱਸ ਤੂੰ ਕੀ ਕੀਤਾ ? ਮੈਂ ਕਹਾਂਗਾ, ਹਿੰਦੁਸਤਾਨ ਦੇ ਸਾਰੇ ਮੁਸਲਮਾਨਾਂ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਬਹੁਤ ਵੱਡਾ ਕਰਜਾ ਹੈ, ਮੈਂ ਉਸ ਕਰਜ ਨੂੰ ਉਤਾਰਨ ਆਇਆ ਹਾ” ਤੇ ਇਸ ਕਰਜ ਨੂੰ ਉਤਾਰਨਾ ਸਾਡਾ ਫਰਜ਼ ਵੀ ਹੈ, ਮੈ ਸਾਰੇ ਮੁਸਲਮਾਨਾਂ ਨੂੰ ਕਹਾਂਗਾ ਕਿ ਆਓ ਸਾਰੇ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਇਹ ਕਰਜ਼ ਸੰਵਿਧਾਨ ਦੀ ਰੱਖਿਆ ਕਰਕੇ ਤੇ ਉਨ੍ਹਾਂ ਦੀ ਸੋਚ ਤੇ ਚੱਲ ਉਤਾਰੀਏ! ਇਹ ਹੀ ਸਾਡਾ ਫਰਜ ਹੈ !
2 ) ਸਿੱਖ ਭਾਈਚਾਰੇ ਚੋਂ ਭਾਈ ਰਣਜੀਤ ਸਿੰਘ ਜੀ ਢੰਡਰੀਆ ਵਾਲੇ ਜਿਨ੍ਹਾਂ ਨੇ ਬਹੁਤ ਵਾਰੀ ਬਾਬਾ ਸਾਹਿਬ ਜੀ ਦੀ ਸੋਚ ਦੀ ਵਡਿਆਈ ਕੀਤੀ ਹੈ ਤੇ ਉਨ੍ਹਾਂ ਦੇ ਕੰਮਾ ਪ੍ਰਤੀ ਸਮਾਜ ਨੂੰ ਜਾਗਰੂਕ ਕਰਾਇਆ ਹੈ
3) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਜੀ ਨੇ ਵੀ ਕਿਹਾ ਕਿ ਜੇਕਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸਾਡੇ ਦੇਸ਼ ਵਿੱਚ ਪੈਦਾ ਹੁੰਦੇ ਅਸੀ ਸੂਰਜ ਨੂੰ ਡਾਕਟਰ ਅੰਬੇਡਕਰ ਕਹਿ ਕੇ ਬੁਲਾਉਂਦੇ !
ਮੈਂ ਦੁਨੀਆਂ ਦੇ ਧਰਮਾ ਅਤੇ ਸਖਸ਼ੀਅਤਾ ਦੇ ਨਾਮ ਨਹੀ ਗਿਣਾ ਸਕਦਾ ਜਿਨਾਂ ਨੇ ਬਾਬਾ ਸਾਹਿਬ ਜੀ ਵਡਿਆਈ ਨਾ ਕੀਤੀ ਹੋਵੇ ! ਇਸ ਤਰਾਂ ਹੋਰ ਬਹੁਤ ਸਾਰੇ ਅਲੱਗ- ੨ ਧਾਰਮਿਕ ਅਤੇ ਰਾਜਨੀਤਕ ਜਾਗਰੂਕ ਆਗੂ ਹਨ ਜੋ ਬਾਬਾ ਸਾਹਿਬ ਜੀ ਤੋ ਸਮਾਜਿਕ ਅਤੇ ਧਾਰਮਿਕ ਪੱਧਰ ਦੇ ਤੌਰ ਤੇ ਬਹੁਤ ਪਰੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਵਡਿਆਈ ਕੀਤੇ ਬਿਨ੍ਹਾਂ ਨਹੀਂ ਰਹਿ ਸਕੇ ਅਤੇ ਉਨ੍ਹਾਂ ਤੋ ਬਹੁਤ ਪ੍ਰਭਾਵਿਤ ਹੋਏ !
ਪਰ ਸਵਾਲ ਅਤੇ ਚਿੰਤਾ ਦਾ ਵਿੱਸ਼ਾ ਇਹ ਹੈ ਕਿ ਜਿਨ੍ਹਾਂ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਾਰੀ ਉਮਰ ਲਗਾ ਦਿੱਤੀ Sc. St. Obc. (ਸਿਰਫ ਬਹੁਜਨ ਸਮਾਜ 85%) ਲੋਕ ਉਹ ਕਦੋ ਜਾਗਣਗੇ ? ਜਾਗਣਗੇ ਵੀ ਜਾ ਨਹੀਂ ? ਜਾ ਇਸੇ ਤਰਾ ਘੇਸਲੇ ਹੋ ਕੇ ਸੌਣ ਦਾ ਡਰਾਮਾ ਕਰਦੇ ਰਹਿਣਗੇ ? ਜਾ ਇਸੇ ਤਰਾਂ ਕੁਰਸੀ, ਸੰਗਠਨਾਂ ਦੀ ਪ੍ਰਧਾਨਗੀ, ਜਾ ਅਹੁਦਿਆਂ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਿਰਫ ਇੱਕ ਵਪਾਰ ਦਾ ਮਾਧਿਅਮ ਹੀ ਬਣਾਈ ਰੱਖਣਗੇ ? ਅਜਿਹੇ ਬਹੁਤ ਸਾਰੇ ਸਵਾਲ ਹਨ ਜੋ ਦਿਨ ਰਾਤ ਦੀ ਪਰੇਸ਼ਾਨੀ ਦੇ ਕਾਰਨ ਹਨ ! ਬਾਬਾ ਸਹਿਬ ਜੀ ਦਾ ਸੁਪਨਾ ਦੇਸ਼ ਨੂੰ ਬੁੱਧਮਈ ਭਾਰਤ ਬਣਾਉਣਾ ਅਤੇ ਬਹੁਜਨ ਸਮਾਜ ਨੂੰ ਸ਼ਾਸਕ ਕਰਤਾ ਜਮਾਤ ਦੇਖਣ ਦਾ ਸੀ ਪਰ ਇਨਾ ਸਮਾ ਬੀਤ ਜਾਣ ਬਾਅਦ ਵੀ ਜੇ ਇਹ ਸੁਪਨਾ ਹੀ ਹੈ ਤਾ ਨਲਾਇਕੀ ਕਿਸ ਦੀ ? ਮੇਰੇ ਅਨੁਸਾਰ ਸਿਰਫ ਉਹ ਕੁੱਝ ਰਾਜਨੀਤਕ ਨੇਤਾਵਾ ਦੀ ਅਤੇ ਚਮਚਿਆ ਦੀ, ਜਿਨ੍ਹਾਂ ਨੇ ਅੰਦੋਲਨ ਨੂੰ ਫਿੱਕਾ ਕੀਤਾ, ਬਹੁਜਨ ਤੋ ਸਰਵਜਨ ਕਰਕੇ ਧੰਮ ਨੂੰ ਨਕਾਰਿਆ ਅਤੇ ਵਿਚਾਰਧਾਰਕ ਪਾਰਟੀ ਨੂੰ ਗੈਰ ਵਿਚਾਰਧਾਰਕ ਬਣਾਇਆ ! ਮਿਆਂਮਾਰ ਦੇਸ਼ ਵਿਚ 1954 ਨੂੰ ਇਕ ਅੰਤਰਰਾਸ਼ਟਰੀ ਬੋਧ ਸੰਮੇਲਨ ਹੋਇਆ ਜਿਸ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸਾਫ਼ ਤੇ ਸਪਸ਼ਟ ਕਿਹਾ ਕੀ ਬੁੱਧ ਧੰਮ ਦੀ ਮੂਮੈਂਟ ਵਿਚ ਬ੍ਰਾਹਮਣ ਨੂੰ ਨਹੀਂ ਲੈਣਾ ਹੈ ਤੇ ਇਹ ਵੀ ਸਪੱਸ਼ਟ ਕੀਤਾ ਕਿ ਬੁੱਧ ਧੱਮ ਨੂੰ ਬ੍ਰਾਹਮਣ ਤੋਂ ਕਿਵੇਂ ਖ਼ਤਰਾ ਹੈ ! ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਨੇ ਇਹ ਵੀ ਕਿਹਾ “ਇਸਲਾਮ ਤੋਂ ਬੁੱਧ ਧੱਮ ਨੂੰ ਕੋਈ ਖ਼ਤਰਾ ਨਹੀਂ ਹੈ ਲੇਕਿਨ ਧੱਮ ਨੂੰ ਬ੍ਰਾਹਮਣਵਾਦ ਤੋਂ ਖ਼ਤਰਾ ਹੈ! ਬ੍ਰਾਹਮਣਵਾਦ ਹਮੇਸ਼ਾ ਬੁੱਧ ਧੰਮ ਦਾ ਪਹਿਲਾ ਦੁਸ਼ਮਣ ਰਹੇਗਾ! ਬ੍ਰਾਹਮਣ ਕਿਸੇ ਵੀ ਰੰਗ ਨੂੰ ਧਾਰਨ ਕਰੇ, ਕਿਸੇ ਵੀ ਪਾਰਟੀ ਨੂੰ ਅਪਣਾਏ, ਬ੍ਰਾਹਮਣ ਹਮੇਸ਼ਾ ਬ੍ਰਾਹਮਣ ਹੀ ਰਹੇਗਾ, ਕਿਉਂਕਿ ਬ੍ਰਾਹਮਣ ਨੇ ਸਮਾਜਿਕ ਅਸਮਾਨਤਾ ਨੂੰ ਹਮੇਸ਼ਾ ਬਣਾਈ ਰੱਖਣਾ ਹੈ! ਇਹ ਸਮਾਜਿਕ ਅਸਮਾਨਤਾ ਹੀ ਹੈ, ਜਿਸ ਨੇ ਬ੍ਰਾਹਮਣ ਨੂੰ ਸਭ ਤੋਂ ਉੱਪਰਲਾ ਦਰਜਾ ਦਿੱਤਾ ਹੈ ਪਰ ਬੁੱਧ ਧੰਮ ਹਮੇਸ਼ਾ ਸਮਾਨਤਾ ਤੇ ਵਿਸ਼ਵਾਸ ਰੱਖਦਾ ਹੈ! ਇਸ ਲਈ ਬ੍ਰਾਹਮਣ ਹਮੇਸ਼ਾ ਉਸ ਵਂਚ ਦੋਸ਼ ਕੱਢਦੇ ਹਨ! ਇਹੀ ਕਾਰਨ ਹੈ ਕਿ ਜੇਕਰ ਬ੍ਰਾਹਮਣ ਨੂੰ ਦੁਬਾਰਾ ਬੁੱਧ ਧਰਮ ਵਿੱਚ ਨੇਤਰਤਵ ਕਰਨ ਦੀ ਅਨੁਮਤੀ ਦੇ ਦਿੱਤੀ ਗਈ ਤਾਂ ਉਹ ਆਪਣੀ ਤਾਕਤ ਦਾ ਉਪਯੋਗ ਬੁੱਧ ਧਰਮ ਨੂੰ ਨੁਕਸਾਨ ਕਰਨ ਤੋੜਫੋੜ ਕਰਨ ਜਾਂ ਦਿਸ਼ਾਹੀਣ ਕਰਨ ਵਿੱਚ ਲਗਾਉਣਗੇ! ਸਾਨੂੰ ਇਸ ਅੰਦੋਲਨ ਵਿਚ ਬ੍ਰਾਹਮਣ ਨੂੰ ਹਮੇਸ਼ਾ ਦੂਰ ਰੱਖਣ ਦੀ ਸਾਵਧਾਨੀ ਰੱਖਣੀ ਚਾਹੀਦੀ ਹੈ !
ਸਾਨੂੰ ਬਾਬਾ ਸਾਹਿਬ ਜੀ ਦੇ ਇੱਕ ਇੱਕ ਸ਼ਬਦ ਨੂੰ ਸਾਨੂੰ ਗਹਿਰਾਈ ਨਾਲ ਪੜਨਾ, ਸਮਝਣਾ ਅਤੇ ਸੋਚਣਾ ਚਾਹਿਦਾ ਹੈ ਐਂਵੇ ਨਹੀਂ ਦੁਨੀਆਂ ਆਪਣਾ ਆਈਕਨ ਮੰਨਦੀ ! ਅੰਤਰਗਤੀ ਤਾ ਅੱਜ ਬਹੁਜਨ ਨੂੰ ਛੱਡ ਕੇ ਬਾਕੀ ਸਮਾਜ ਅਤੇ ਹੋਰ ਦੇਸ਼ਾ ਨੇ ਬਾਬਾ ਸਹਿਬ ਨੂੰ ਸਮਝਿਆ ਹੈ ਤਾਹੀ ਸੁਧਾਰ ਦੇ ਰਵੱਈਏ ਅਪਣਾ ਰਹੇ ਹਨ ਪਰ ਆਪਣਾ ਆਈਕਨ ਮੰਨਣ ਤੋ ਡਰਦੇ ਵੀ ਹਨ! ਅੱਜ ਸਾਨੂੰ ਬਿਨ੍ਹਾਂ ਸੋਚੇ ਸਮਝੇ ਬਾਬਾ ਸਾਹਿਬ ਜੀ ਦੇ ਪੂਰਨਿਆ ਤੇ ਚਲਣਾ ਚਾਹਿਦਾ ਹੈ ਤਾ ਕਿ ਉਨ੍ਹਾਂ ਦੇ ਜਾਤਪਾਤ ਰਹਿਤ ਅਧੂਰੇ ਸੁਪਨੇ ਸਮਾਨਤਾ ਸੁਤੰਤਰਤਾ ਭਾਈਚਾਰੇ ਨੂੰ ਪੂਰਾ ਕੀਤਾ ਜਾ ਸਕੇ ! ਆਓ ਸਾਰੇ ਰਲਮਿਲ ਕੇ ਸੰਕਲਪ ਕਰੀਏ ਤੇ ਬਾਬਾ ਸਾਹਿਬ ਜੀ ਦੀ ਸੋਚ ਨੂੰ ਅਪਣਾਈਏ !
ਅੰਤ:- ਇਹ ਮੇਰੀ ਚਿੰਤਾ ਦਾ ਵਿਸ਼ਾ ਹੈ ਸੀ ਤੇ ਰਹੇਗਾ, ਜਿਸ ਸੰਬੰਧੀ ਮੈ ਬਹੁਤ ਸਾਰੇ ਸੂਜਵਾਨ, ਵਿਦਵਾਨ, ਮਿਸ਼ਨਰੀ ਅਤੇ ਰਾਜਨੀਤਕ ਸਾਥੀਆਂ ਨਾਲ ਵਿਚਾਰ ਚਰਚਾ ਅਤੇ ਚਿੰਤਨ ਮੰਥਨ ਕਰਦਾ ਰਹਿੰਦਾ ! ਸੱਭ ਦੀ ਚਿੰਤਾ ਉਹ ਹੀ ਹੈ ਜੋ ਮੇਰੀ ਹੈ! ਸਾਰੇ ਸਾਥੀ ਮੈਦਾਨ ਵਿੱਚ ਆਪੋ ਆਪਣੀ ਥਾਂ ਬਣਾ ਕੇ ਸਮਾਜ ਲਈ ਦਿਨ ਰਾਤ ਕੰਮ ਕਰ ਰਹੇ ਹਨ! ਉਪਰੋਕਤ ਸੰਬੰਧੀ ਚਰਚਾ ਨਿਰੰਤਰ ਚੱਲ ਵੀ ਰਹਿ ਹੈ ਪਰ ਸਿੱਟੇ ਤੋਂ ਹਾਲੇ ਦੂਰ ਹਾ ਪਰ ਨਜਦੀਕ ਵੀ !