ਸ਼ੋਸ਼ਲ ਮੀਡੀਏ ਤੇ ਚਰਚਾ ‘ਚ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਦੀ ਦੂਜੀ ਚਿੱਠੀ

ਅਮਿਤ ਕੁਮਾਰ ਪਾਲ
ਗੁਰੂਘਰ ਦੀਆਂ ਗੱਡੀਆਂ,ਬਿਜਲੀ ਦਾ ਮੀਟਰ ਤੇ ਗੁਰੂਘਰ ਦੀ  ਜਾਇਦਾਦ ਕਿਸਦੇ ਨਾਮ ਹੈ ? ਸੰਗਤਾਂ ਨੂੰ ਸ਼ਪਸ਼ਟ ਕੀਤਾ ਜਾਵੇ-
ਅਮਿਤ  
ਹੁਸ਼ਿਆਰਪੁਰ(ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਦੀ ਸ਼ੋਸ਼ਲ ਮੀਡੀਏ ਤੇ ਨਸ਼ਰ ਹੋਈ ਦੂਜੀ ਚਿੱਠੀ ਪੜਕੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਹਿਸਾਬ ਕਿਤਾਬ ਵਿੱਚ ਘਪਲੇਬਾਜੀ ਦੇ ਸ਼ੰਕੇ,ਹੋ ਰਹੀਆਂ ਬੇਨਿਯਮੀਆਂ ਅਤੇ ਗੈਰ ਸੰਵਿਧਾਨਕ ਕਾਰਵਾਈਆਂ ਪ੍ਰਤੀ ਸੰਗਤਾਂ ਦੇ ਮਨਾਂ ਅੰਦਰ ਸ਼ੱਕ ਦੀਆਂ ਖਾਈਆਂ ਹੋਰ ਡੂੰਘੀਆਂ ਹੋ ਗਈਆਂ ਹਨ ਅਤੇ ਪ੍ਰਬੰਧਕ ਕਮੇਟੀ ਅੰਦਰ ਘਮਾਸਾਨ ਮਚਿਆ ਹੋਇਆ ਹੈ।ਅਮਿਤ ਨੇ ਦੂਜੀ ਚਿੱਠੀ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਕਿ ਪ੍ਰਚਾਰ ਵਾਸਤੇ ਖ੍ਰੀਦੀ ਗਈ ਪਾਲਕੀ ਸਾਹਿਬ ਮੇਰੇ ਨਾਮ ਤੇ ਹੈ ਜਿਸ ਦੀਆਂ ਕਰਜੇ ਦੀਆਂ ਕਿਸ਼ਤਾਂ ਮੈਂ ਲਗਾਤਾਰ ਆਪਣੇ ਨਿੱਜੀ ਖਾਤੇ ਵਿੱਚੋਂ ਭਰ ਰਿਹਾਂ ਹਾਂ ਪਰ ਪਾਲਕੀ ਸਾਹਿਬ ਦੀ ਮਾਲਕੀ ਸ੍ਰੀ ਚਰਨਛੋਹ ਗੰਗਾ ਅਤੇ ਆਦਿ ਧਰਮ ਮਿਸ਼ਨ ਦੀ ਹੈ ਜੋ ਗੱਡੀ ਦੀ ਆਰਸੀ ਤੇ (ਕੇਅਰ ਆਫ) ਲਿਖਿਆ ਹੋਇਆ ਹੈ।ਅਮਿਤ ਨੇ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਸੰਗਤਾਂ ਨੂੰ ਸ਼ਪਸ਼ਟ ਕੀਤਾ  ਜਾਵੇ ਕਿ ਗੁਰੂਘਰ ਦੀਆਂ ਗੱਡੀਆਂ,ਬਿਜਲੀ ਦਾ ਮੀਟਰ ਅਤੇ ਹੋਰ ਪ੍ਰਾਪਰਟੀ ਕਿਸਦੇ ਨਾਮ ਤੇ ਹੈ।ਅਮਿਤ ਨੇ ਕਿਹਾ ਕਿ ਸਾਰਿਆਂ ਮੈਂਬਰਾਂ ਦੇ ਕਹਣਿ ਤੇ ਮੈਂ 20 ਜੂਨ 2024 ਨੂੰ ਆਲ ਇੰਡੀਆਂ ਆਦਿ ਧਰਮ ਮਿਸ਼ਨ ਦਾ ਬਾਕੀ ਰਹਿੰਦਾ ਚਾਰ ਸਾਲ ਦਾ ਹਿਸਾਬ ਸਹਾਇਕ ਕੈਸ਼ੀਅਰ ਮਨਜੀਤ ਮੁਗੋਵਾਲ ਦੇ ਘਰ ਦੇ ਕੇ ਆਇਆ ਸੀ ਅਤੇ ਮੇਰੇ ਕੈਸ਼ੀਅਰ ਸਮੇਂ ਦੌਰਾਨ ਜੋ ਵੀ ਪੈਸਾ ਆਦਿ ਧਰਮ ਮਿਸ਼ਨ ਨੇ ਖਰਚ ਕੀਤਾ ਉਸ ਵਿੱਚ ਪਾਲਕੀ ਸਾਹਿਬ, ਦੂਰਦਰਸ਼ਨ,ਆਦਿ ਧਰਮ ਪਤ੍ਰਿਕਾ ਅਤੇ ਬਾਕੀ ਅਖਬਾਰਾਂ ਦੇ ਇਸ਼ਤਿਹਾਰ,ਪ੍ਰਚਾਰ ਯਾਤਰਾਵਾਂ,ਲੁਧਿਆਣਾ ਆਦਿ ਧਰਮ ਸਮਾਗਮ ਅਤੇ ਹੋਰ ਸਾਰੇ ਖਰਚਿਆਂ ਸਮੇਤ ਬਿੱਲ ਹਿਸਾਬ ਦੇ ਚੁੱਕਾ ਹਾਂ। ਸੰਗਤ ਜੀ ਹੁਣ ਗੁਰੂਘਰ ਦੇ ਪ੍ਰਧਾਨ ਵਲੋਂ ਇਹ ਕਹਿਣਾ ਕਿ ਹਿਸਾਬ ਅਧੂਰਾ ਦਿੱਤਾ ਹੈ ਤਾਂ ਮੇਰੀ ਬੇਨਤੀ ਹੈ ਕਿ ਇਕ ਖੁੱਲਾ ਇਕੱਠ ਬੁਲਾਇਆ ਜਾਵੇ ਮੈਂ ਇਕ ਇਕ ਪੈਸੇ ਦਾ ਹਿਸਾਬ ਸੰਗਤ ਸਾਹਮਣੇ ਰੱਖ ਦਿਆਂਗਾ ਅਤੇ ਸ੍ਰੀ ਚਰਨਛੋਹ ਗੰਗਾ ਦਾ ਸਾਰਾ ਹਿਸਾਬ ਵੀ ਸੰਗਤ ਨੂੰ ਜਾਣੂ ਕਰਾਇਆ ਜਾਵੇ।ਕਮੇਟੀ ਵਲੋਂ ਮੇਰੇ ਤੋਂ ਅਸਟਾਮ ਮੰਗਿਆ ਜਾ ਰਿਹਾ ਹੈ ਕਿ ਪਾਲਕੀ ਸਾਹਿਬ ਤੇ ਕਬਜਾ ਨਾ ਕਰ ਲਵੇ ਪਰ ਇਹ ਸ਼ਰਤ ਪ੍ਰਧਾਨ ਤੇ ਕਿਉਂ ਨਹੀਂ ਲਾਗੂ ਹੁੰਦੀ ? ਪ੍ਰਧਾਨ ਨੂੰ ਵੀ ਲਿਖ ਕੇ ਦੇਣਾ ਚਾਹੀਦੀ ਕਿ ਜੋ ਮੇਰੇ ਨਾਮ ਤੇ ਗੱਡੀਆਂ,ਬਿਜਲੀ ਦਾ ਮੀਟਰ,ਮਾਲ ਡੰਗਰ ਤੇ ਜਮੀਨ ਜੋ ਵੀ ਹੈ ਇਹ ਸ੍ਰੀ ਚਰਨਛੋਹ ਗੰਗਾ ਦੀ ਹੈ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦਾ ਇਸ ਤੇ ਕੋਈ ਕਨੂੰਨੀ ਹੱਕ ਨਹੀਂ ਹੋਵੇਗਾ,ਮੇਰਾ ਇਹ ਬਿਆਨ ਸਹੀ ਮੰਨਿਆ ਜਾਵੇ।  ਸੰਗਤ ਜੀ ਮੈਂ ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ ਆਦਿ ਧਰਮ ਮਿਸ਼ਨ ਇਹ ਬਿਆਨ ਜਨਤਕ ਕਰਦਾਂ ਹਾਂ ਕਿ ਗੁਰੂਘਰ ਦੀ ਕਿਸੇ ਵੀ ਚੀਜ ਤੇ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਹੱਕ ਨਹੀਂ ਹੈ ਗੁਰੂਘਰ ਦੇ ਪੈਸੇ ਨਾਲ ਖ੍ਰੀਦੀ ਹਰ ਚੀਜ ਗੁਰੂਘਰ ਦੀ ਹੈ। ਸੰਗਤ ਜੀ,ਪ੍ਰਧਾਨ ਗਿਆਨ ਚੰਦ ਦੀਵਾਲੀ ਜੀ ਦੇ ਵਿਸ਼ਵਾਸ਼ ਦਿਵਾਉਣ ਤੇ ਪਾਲਕੀ ਸਾਹਿਬ ਦੀ ਇਕ ਕਿਸ਼ਤ 19350 ਰੁਪਏ ਚੈੱਕ ਨੰਬਰ 030985 ਮੇਰੇ ਖਾਤੇ ਵਿੱਚ ਪਾਏ ਗਏ ਹਨ ਜਦਕਿ ਮੇਰੇ ਵਲੋਂ ਖਰਚ ਕੀਤੇ ਪਾਲਕੀ ਸਾਹਿਬ 231473.60 ਅਤੇ ਆਦਿ ਧਰਮ ਮਿਸ਼ਨ ਦਾ ਬਣਦਾ 356509 ਬਾਕੀ ਹਨ ਇਹ ਮੇਰਾ ਬਕਾਇਆ ਵੀ ਚੈਕ ਰਾਹੀਂ ਦਿੱਤਾ ਜਾਵੇ।ਆਦਿ ਧਰਮ ਮਿਸ਼ਨ ਦਾ ਸਾਰਾ ਹਿਸਾਬ ਚੈੱਕ ਕਰਕੇ ਅਸਟਾਮ ਤੇ ਲ਼ਿਖਕੇ ਦਿੱਤਾ ਜਾਵੇ ਤਾਂ ਕਿ ਦਵਾਰਾ ਕਿਸੇ ਤੇ ਕੋਈ ਅਰੋਪ ਨਾ ਲੱਗੇ। ਸੰਗਤ ਜੀ, ਪ੍ਰਧਾਨ ਵਲੋਂ ਗੁਰੂਘਰ ਦੇ ਮੈਨੇਜਰ,ਕੈਸ਼ੀਅਰ,ਰਾਗੀ,ਪਾਠੀ,ਪ੍ਰਚਾਰਕ ਹਰ ਕਿਸੇ ਨੂੰ ਕਹਿੰਦਾ ਹੈ ਕਿ ਤੂੰ ਆਪਣੀ ਗਲਤੀ ਦੀ ਮਾਅਫੀ ਅਸਟਾਮ ਪੇਪਰ ਤੇ ਲਿਖਕੇ ਮੰਗ ਪਰ ਕੀ ਪ੍ਰਧਾਨ ਆਪਣੀਆਂ ਕੀਤੀਆਂ ਬੇਨਿਯਮੀਆਂ ਤੇ ਗਲਤੀਆਂ ਦੀ ਮਾਅਫੀ ਅਸਟਾਮ ਪੇਪਰ ਤੇ ਲਿਖਕੇ ਮੰਗੇਗਾ? ਮੇਰੇ ਨਾਲ ਪ੍ਰਧਾਨ ਤੇ ਇਸਦੇ ਲੜਕਿਆਂ ਵਲੋਂ ਕੀਤੀ ਬਦਸਲੂਕੀ ਦੀ ਮਾਅਫੀ ਸੰਗਤ ਤੋਂ ਮੰਗਣਗੇ।ਸੰਗਤ ਜੀ ਜਦੋਂ ਤੱਕ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਅਸਟਾਮ ਪੇਪਰ ਤੇ ਲਿਖਕੇ ਸੰਗਤ ਸਾਹਮਣੇ “ਕੌਮੀ ਕੈਸ਼ੀਅਰ ਅਮਿਤ ਦਾ ਹਿਸਾਬ ਸਹੀ ਹੈ” ਨਹੀਂ ਰੱਖਦੇ ਦਾਸ ਸੰਗਤਾਂ ਦੇ ਚਰਨਾਂ ਵਿੱਚ ਆਪਣੀ ਫਰਿਆਦ ਚਿੱਠੀਆਂ ਰਾਹੀਂ ਜਨਤਕ ਕਰਦਾ ਰਹੇਗਾ।
ਸੱਚ ਤੋਂ ਪਰਦਾ :-“ਜੇ ਵੇਚਿਆ ਹੁੰਦਾ ਜਮੀਰ ਤਾਂ ਦੌਲਤ ਦੀ ਘਾਟ ਨਾ ਹੁੰਦੀ,  ਜੇ ਬੋਲਦੇ ਰਹਿੰਦੇ ਝੂਠ ਤਾਂ ਦੁਨੀਆਂ ਖਿਲਾਫ ਨਾ ਹੁੰਦੀ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਪਣੇ ਜਨਮ ਦਿਨ ‘ਤੇ ਖੂਨਦਾਨ ਕਰਕੇ ਨੀਤੀ ਤਲਵਾੜ ਨੇ ਲੋਕਾਂ ਨੂੰ ਖੂਨਦਾਨ ਕਰਨ ਲਈ ਕੀਤਾ ਪ੍ਰੇਰਿਤ।
Next articleਬੈਂਕਾਂ ਅਤੇ ਪੈਟਰੋਲ ਪੰਪਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਹਦਾਇਤ