ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਦੇ ਅਹੁਦੇਦਾਰਾਂ ਦੀ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ

ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਦੇ ਅਹੁਦੇਦਾਰਾਂ ਦੀ ਵਿਚਾਰ ਵਟਾਂਦਰਾ ਆਯੋਜਿਤ ਮੀਟਿੰਗ ਦਾ ਦ੍ਰਿਸ਼

ਕਪੂਰਥਲਾ,( ਕੌੜਾ )- ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਦੀ ਮੀਟਿੰਗ ਸੁੱਚਾ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਪੈਨਸ਼ਨਰਾਂ ਦੇ ਨਿੱਜੀ ਮਸਲਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ । ਜਿਲ੍ਹਾ ਪ੍ਰਧਾਨ ਸੁੱਚਾ ਸਿੰਘ ਨੇ ਆਖਿਆ ਕਿ 20 ਅਪ੍ਰੈਲ ਨੂੰ ਹੋਣ ਜਾ ਰਹੀ ਪੈਨਸ਼ਨ ਅਦਾਲਤ ਵਿੱਚ ਪੈਨਸ਼ਨਰਾਂ ਦੇ ਕੇਸ ਲੈ ਕੇ ਜਥੇਬੰਦੀ ਦਾ ਡੈਪੂਟੇਸ਼ਨ ਜਾਵੇਗਾ ।
ਜਥੇਬੰਦੀ ਵੱਲੋਂ ਪੁਰ-ਜ਼ੋਰ ਸਰਕਾਰ ਕੋਲ਼ੋਂ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ।ਪੇ- ਕਮਿਸ਼ਨ ਦਾ ਗੁਣਾਂਕ ਠੀਕ ਕੀਤਾ ਜਾਵੇ ਤੇ ਕੈਸ਼ਲੈਸ ਮੈਡੀਕਲ ਦੀ ਸਹੂਲਤ ਲਾਗੂ ਕੀਤੀ ਜਾਵੇ ।ਪੰਜਾਬ ਸਰਕਾਰ ਵੱਲੋਂ ਬਕਾਇਆ ਡੀ ਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ ।ਇਸ ਸਮੇਂ ਤਰਸੇਮ ਲਾਲ ਪ੍ਰੇਮੀ ,ਮਦਨ ਲਾਲ ਕੰਡਾ , ਵਿਨੋਦ ਕਪੂਰ , ਸੁਖਵਿੰਦਰ ਸਿੰਘ ਚੀਮਾ ਸਟੇਟ ਅਵਾਰਡੀ ,ਮਹਿੰਦਰ ਸਿੰਘ ਦਿਉਲ ,ਮਹਿੰਦਰ ਸਿੰਘ ਸ਼ੇਖੂਪੁਰ , ਜੋਗਾ ਸਿੰਘ ਉੱਚਾ ,ਸ਼ਿਵ ਦੱਤ ਕਾਲੀਆ ,ਜਗਜੀਤ ਸਿੰਘ ,ਨਰਿੰਦਰ ਸਿੰਘ ਆਦਿ ਹਾਜ਼ਰ ਸਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਫੇਅਰਵੈੱਲ ਪਾਰਟੀ ਦਾ ਆਯੋਜਨ