“ਆਫ਼ਤ”

(ਸਮਾਜ ਵੀਕਲੀ)

ਤੀਲਾ ਤੀਲਾ ਕਰਕੇ ਜੋੜੀ,
 ਮੈਂ ਸੀ ਮੇਰੀ ਝੁੱਗੀ।
ਚੰਦਰੀ ਆਈ ਆਫ਼ਤ ਮੇਰਾ,
ਸਭ ਕੁਝ ਹੀ ਲੈ ਡੁੱਬੀ।
ਨਾਲ ਮੁਸ਼ੱਕਤ ਬੀਜੀ ਜੀਰੀ,
ਵਿੱਚ ਪਲਾਂ ਦੇ ਡੁੱਬੀ।
ਡੰਗਰ-ਵੱਛਾ ਰੁੜ੍ਹ ਗਏ ਸਾਰੇ,
ਕੀ ਗੱਡਾ ਕੀ ਗੱਡੀ।
ਕੀਲਿਆਂ ਉੱਤੇ ਮਰੀਆਂ ਮੱਝਾ,
 ਸੱਟ ਕਲੇਜੇ ਲੱਗੀ।
ਨਿੱਕੀਆਂ ਬੱਚੀਆਂ ਘਰ ਨਹੀਂ ਮੁੜੀਆਂ,
ਮਾਂ ਫਿਰਦੀ ਨੱਸੀ-ਭੱਜੀ।
ਰਾਤਾਂ ਨੂੰ ਘਰ ਪੈ ਗਏ ਛੱਡਣੇ,
ਆਫ਼ਤ ਕਿੰਨੀਂ ‌ਵੱਡੀ।
ਸਭ ਕੁਝ  ਰੁਲ਼ ਗਿਆ ਅੱਖਾਂ ਅੱਗੇ,
ਇੱਕ ਵੀ ਚੀਜ਼ ਨਾ ਲੱਭੀ,
ਪਾਣੀ ਦੇ ਵਿੱਚ ਡੁੱਬ ਗਈ ਗੱਡੀ,
ਇੱਕੜ-ਦੁੱਕੜ ਲੱਦੀ।
ਵਾਂਗ ਮੁਸਾਫ਼ਰਾਂ, ਛੱਡ ਘਰਾਂ ਨੂੰ,
ਆਈਏ ਸਭ ਕੁਝ ਲੱਦੀਂ।
ਭੁੱਖਣ ਭਾਣੇ ਬਾਲ ਬਿਲਕਦੇ,
ਰੁਲਦੇ ਸੱਜੀਂ-ਖੱਬੀਂ।
ਕਈਂ ਤਾਂ ਛੱਤਾਂ ਥੱਲੇ ਦਬ ਗਏ,
ਭਾਫ਼ ਕੋਈ ਨਾ ਲੱਭੀ।
ਥਾਂ-ਥਾਂ ਤੋਂ ਨੇ ਨਹਿਰਾਂ ਟੁੱਟੀਆਂ,
ਆਈ ਪਰਲੋਂ ਵੱਡੀ।
ਆਜੜੀਆਂ ਦੇ ਇੱਜੜ ਰੁੜ੍ਹ ਗਏ।
ਇੱਕ ਵੀ ਭੇਡ ਨਾਲ ਲੱਭੀ।
ਕਿੰਨੀਆਂ ਮੱਝਾਂ ਗਾਵਾਂ ਰੁੜ੍ਹੀਆਂ,
ਨਹਿਰ ਚ ਅੱਗੋ-ਅੱਗੀਂ।
ਪਲਾਂ ਚੁ ਢਹਿ ਗਏ ਮਹਿਲ ਉਸਾਰੇ,
ਕੈਸੀ ਹਵਾ ਇਹ ਵਗੀ।
ਕਣਕਾਂ,ਜੁੱਲ੍ਹੀਆਂ,ਕੁੱਲ੍ਹੀਆਂ ਰੁਲੀਆਂ,
ਸ਼ੈਅ ਪਈ ਹਰ ਡੁੱਬੀ।
ਬਾਬਾ ਜੀ ਹੁਣ ਮਿਹਰਾਂ ਕਰਦੋ,
ਇਹ ਸੱਟ ਨਹੀਂ ਸਹਿਦੀਂ ਵੱਜੀ।
‘ਸੰਦੀਪ ਸਿੰਘਾਂ ‘ਦਿਲ ਕਾਹਲਾ ਪਾਉਂਦੀ
ਹਰ ਇੱਕ ਬੱਦਲੀ ਗੱਜੀ।
ਦਾਤਾ ਸਭ ਤੇ ਮਿਹਰਾਂ ਕਰਦੋਂ,
ਜਿੰਨ‌੍ਹਾਂ ਦੇ ਸੱਟ ਵੱਜੀ।
ਤੀਲਾ ਤੀਲਾ ਕਰਕੇ ਜੋੜੀ,
ਮੈਂ ਸੀ ਮੇਰੀ ਝੁੱਗੀ।
ਚੰਦਰੀ ਆਈ ਆਫ਼ਤ ਮੇਰਾ,
ਸਭ ਕੁਝ ਹੀ ਲੈ ਡੁੱਬੀ।
          ਸੰਦੀਪ ਸਿੰਘ ‘ਬਖੋਪੀਰ’
       ਸਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article ਏਹੁ ਹਮਾਰਾ ਜੀਵਣਾ ਹੈ -336
Next articleਹੜ੍ਹ