ਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨਾ ਸਮੇ ਦੀ ਲੋੜ: ਸਨਦੀਪ ਸਿੰਘ ਏ ਡੀ ਓ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਮਰਾਲਾ

ਝੋਨੇ ਦੀ ਲਵਾਈ ਦੀ ਮਿਤੀ ਲੁਧਿਆਣੇ ਜਿਲ੍ਹੇ ਲਈ 19 ਜੂਨ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ

(ਸਮਾਜ ਵੀਕਲੀ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨ ਜਾਗਰੂਕਤਾ ਕੈਂਪ ਪਿੰਡ ਕੋਟਲਾ ਭੜੀ ਵਿਖੇ ਲਾਗਇਆ ਗਿਆ। ਇਹ ਕੈੰਪ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਕੁਲਦੀਪ ਸਿੰਘ ਸੇਖੋਂ ਖੇਤੀਬਾੜੀ ਅਫ਼ਸਰ, ਸਮਰਾਲਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ।ਇਸ ਕੈੰਪ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਉਤਸ਼ਾਹਿਤ ਕਰਨਾ ਸੀ।ਉਹਨਾਂ ਦੱਸਿਆ ਕਿ ਝੋਨੇ ਦੀ ਲਵਾਈ ਦੀ ਮਿਤੀ ਲੁਧਿਆਣੇ ਜਿਲ੍ਹੇ ਲਈ 19 ਜੂਨ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ। ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਅਗੇਤੇ ਝੋਨੇ ਵਿੱਚ ਮੱਧਰੇ ਕੱਦ ਵਾਲੇ ਵਾਇਰਸ ਦਾ ਹਮਲਾ ਵੱਧ ਆਉਂਦਾ ਹੈ ਇੰਸ ਲਈ ਕਿਸਾਨ ਵੀਰ ਝੋਨੇ ਦੀ ਅਗੇਤੀ ਲਵਾਈ ਤੋਂ ਗੁਰੇਜ਼ ਕਰਨ।

ਇਸ ਮੌਕੇ ਕਿਸਾਨ ਵੀਰਾਂ ਨੂੰ ਸੰਬੋਧਿਤ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਪੀ ਪੀ ਸਮਰਾਲਾ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਮਹੱਤਵਪੂਰਨ ਨੁੱਕਤੇ ਕਿਸਾਨ ਵੀਰਾਂ ਨਾਲ ਸਾਂਝੇ ਕੀਤੇ।ਉਹਨਾਂ ਕਿਹਾ ਕਿ ਬਿਜਾਈ ਕਰਨ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਵੇਖਣਾ ਅਤਿ ਜ਼ਰੂਰੀ ਹੈ। ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਖੇਤ ਵਿੱਚ ਕਰਨ ਲਈ ਬੀਜ ਦੀ ਮਾਤਰਾ 8 ਤੋਂ 10 ਕਿਲੋ ਪ੍ਰਤੀ ਏਕੜ ਰੱਖੋ।ਉਹਨਾਂ ਕਿਹਾ ਕਿ ਬੀਜ ਨੂੰ ਬਿਜਾਈ ਤੋਂ ਪਹਿਲਾਂ ਸੋਧਣਾ ਅਤੇ ਘੱਟ ਸਮੇ ਦੀ ਕਿਸਮ ਦੀ ਚੋਣ ਕਰਨਾ ਬਹੁਤ ਹੀ ਜਰੂਰੀ ਹੈ।ਬਿਜਾਈ ਸ਼ਾਮ ਵੇਲੇ ਕਰਨ ਨੂੰ ਤਰਜ਼ੀਹ ਦੇਣ ਦੀ ਸਲਾਹ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਗਈ ਅਤੇ ਨਾਲ ਦੀ ਨਾਲ ਸਟੋਪ ਦੇ ਛਿੜਕਾ ਕਰਨ ਲਈ ਕਿਹਾ ਗਿਆ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਸਿੱਧੀ ਬਿਜਾਈ ਨਾਲ ਖੇਤੀ ਖ਼ਰਚੇ ਵੀ ਘੱਟਦੇ ਹਨ ਅਤੇ ਹਾੜ੍ਹੀ ਦੇ ਸੀਜ਼ਨ ਵਿੱਚ ਕਣਕ ਦਾ ਝਾੜ ਵੀ ਵੱਧ ਨਿੱਕਲਦਾ ਹੈ।ਉਹਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦੀ ਆਪੀਲ ਕੀਤੀ।

ਇਸ ਮੌਕੇ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮਰਾਲਾ ਨੇ ਕਿਸਾਨ ਵੀਰਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਜੈਵਿਕ,ਜੀਵਾਣੂ ਅਤੇ ਰਸਾਇਣਿਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨ ਨਾਲ ਖੇਤੀ ਖ਼ਰਚੇ ਵੀ ਘੱਟਦੇ ਹਨ।ਉਹਨਾ ਕਿਸਾਨ ਵੀਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਬੱਚਤ ਕਰਨ ਅਤੇ ਪਾਣੀ ਸੰਜਮ ਨਾਲ ਵਰਤਣ ਦੀ ਸਲਾਹ ਦਿੱਤੀ। ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਚਮਕੌਰ ਸਿੰਘ ਖੇਤੀਬਾੜੀ ਉੱਪ ਨਿਰੀਖਕ, ਕੁਲਵਿੰਦਰ ਸਿੰਘ ਏ ਟੀ ਐੱਮ ਅਤੇ ਗੁਰਪ੍ਰੀਤ ਸਿੰਘ ਹਾਜ਼ਿਰ ਸਨ। ਕਿਸਾਨ ਵੀਰਾਂ ਵਿਚੋਂ ਗੁਰਿੰਦਰ ਸਿੰਘ,ਮਨਦੀਪ ਸਿੰਘ, ਰਤਨ ਸਿੰਘ, ਇੰਦਰਜੀਤ ਸਿੰਘ, ਕਮਲਜੀਤ ਸਿੰਘ,ਸੁਖਬੀਰ ਸਿੰਘ, ਸੁਖਵਿੰਦਰ ਸਿੰਘ, ਆਦਿ ਹਾਜ਼ਿਰ ਸਨ।

Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਜਿੱਤ ਤੋਂ ਬਾਅਦ ਮਾਨ ਸਰਕਾਰ ਦਾ ਜਲੰਧਰ ਵਾਸੀਆਂ ਨੂੰ ਤੋਹਫ਼ਾ : ਸੁਖਦੀਪ ਸਿੰਘ ਅੱਪਰਾ
Next articleਇੱਕ ਰੋਟੀ ਦੀ ਆਸ ਵਿੱਚ