ਜਲੰਧਰ ਜਿੱਤ ਤੋਂ ਬਾਅਦ ਮਾਨ ਸਰਕਾਰ ਦਾ ਜਲੰਧਰ ਵਾਸੀਆਂ ਨੂੰ ਤੋਹਫ਼ਾ : ਸੁਖਦੀਪ ਸਿੰਘ ਅੱਪਰਾ

*ਕਸਬਾ ਅੱਪਰਾ ਦੇ ਸਰਬਪੱਖੀ ਵਿਕਾਸ ਦੀ ਆਸ ਵੀ ਜਾਗੀ*

ਜਲੰਧਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)- ਸਾਲ ਵਿਕਾਸ ਤੋਂ ਸਖਣੇ ਦੁਆਬੇ ਖਾਸ ਕਰ ਜਲੰਧਰ ਦੇ ਲੋਕਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵਲੋਂ ਖਾਸ ਤੋਹਫੇ ਦਿੱਤੇ ਗਏ ਨੇ ਜਿਸਦਾ ਲੋਕਾਂ ਵਲੋਂ ਧੰਨਵਾਦ ਕੀਤਾ ਜਾ ਰਿਹਾ ਹੈ, ਇਸ ਗੱਲ ਦਾ ਪ੍ਰਗਟਾਵਾ ਜਲੰਧਰ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਅੱਪਰਾ ਵਲੋਂ ਕੀਤਾ ਗਿਆ ਅੱਪਰਾ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਜਲੰਧਰ ਜ਼ਿਲ੍ਹੇ ਵੱਲ ਕਿਸੇ ਦਾ ਧਿਆਨ ਨਾ ਹੋਣ ਕਰਕੇ ਇਹ ਇਲਾਕਾ ਵਿਕਾਸ ਪੱਖੋਂ ਪਿੱਛੇ ਰਿਹਾ ਪਰ ਹੁਣ ਮਾਨ ਸਰਕਾਰ ਵਲੋਂ ਇਸਦੇ ਵਿਕਾਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਵਿਚਾਰ ਅਧੀਨ ਹੈ ਕਿ ਆਦਮਪੁਰ ਦੇ ਪੁੱਲ ਨਾ ਬਨਣ ਕਰਕੇ ਉਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸਦਾ ਉਦਘਾਟਨ ਭਗਵੰਤ ਮਾਨ ਜੀ ਵਲੋਂ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਹ ਪੁੱਲ ਲੋਕਾਂ ਲਈ ਬਣਾਕੇ ਸ਼ੁਰੂ ਕੀਤਾ ਜਾਵੇਗਾ, ਇਸਦੇ ਨਾਲ ਹੀ ਜੰਡਿਆਲਾ ਤੋਂ ਗੋਰਾਇਆ ਸੜਕ ਜਿਸਦਾ ਬੁਰਾ ਹਾਲ ਸੀ ਨੂੰ ਵੀ ਬਣਾਉਣ ਦਾ ਕਾਰਜ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ, ਸੁਖਦੀਪ ਅੱਪਰਾ ਨੇ ਕਿਹਾ ਕਿ ਲੋਕ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਉਹਨਾਂ ਸਹੀ ਪਾਰਟੀ ਨੂੰ ਵੋਟ ਦੇਕੇ ਉਸਦੇ ਉਮੀਦਵਾਰ ਨੂੰ ਜਿਤਾਇਆ ਹੈ ਅਤੇ ਲੋਕਾਂ ਨੂੰ ਮਾਨ ਸਰਕਾਰ ਤੇ ਯਕੀਨ ਹੈ ਕਿ ਜਲਦ ਹੀ ਦੁਆਬੇ ਦੀ ਨੁਹਾਰ ਬਦਲੀ ਜਾਵੇਗੀ, ਕਾਫੀ ਲੰਬੇ ਸਮੇਂ ਤੋਂ ਗੋਰਾਇਆ ਬਾਈਪਾਸ ਦੀ ਮੰਗ ਜੋ ਲੋਕ ਕਰ ਰਹੇ ਹਨ ਬਾਰੇ ਵੀ ਜਲਦ ਨਤੀਜਾ ਮਿਲਣ ਦੀ ਆਸ ਹੈ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਲਤਾਨਪੁਰ ਲੋਧੀ ਦੀ ਪੁੱਡਾ ਕਲੋਨੀ ਵਿੱਚ ਇੱਕ ਔਰਤ ਦੀ ਭੇਦ ਭਰੀ ਹਾਲਤ ਵਿਚ ਕਤਲ
Next articleਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨਾ ਸਮੇ ਦੀ ਲੋੜ: ਸਨਦੀਪ ਸਿੰਘ ਏ ਡੀ ਓ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਮਰਾਲਾ