ਸਿੱਧਵਾਂ ਬੇਟ : (ਸਮਾਜ ਵੀਕਲੀ) ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ.) ਡਿੰਪਲ ਮਦਾਨ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ.) ਜਸਵਿੰਦਰ ਸਿੰਘ ਵਿਰਕ ਦੀ ਅਗਵਾਈ ਅਤੇ ਜ਼ਿਲਾ ਗਾਈਡੈਂਸ ਕੋਂਸਲਰ ਗੁਰਕ੍ਰਿਪਾਲ ਸਿੰਘ ਤੇ ਜ਼ਿਲਾ ਮੈਂਟਰ (ਆਈਸੀਟੀ) ਕੁਲਵੰਤ ਸਿੰਘ ਪੰਡੋਰੀ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਿੱਦੜਵਿੰਡੀ ਵਿਖੇ ਬਲਾਕ ਪੱਧਰੀ ਟਾਈਪਿੰਗ ਮੁਕਾਬਲਾ ਕਰਵਾਇਆ ਗਿਆ। ਇਸ ਕੁਇਜ਼ ਮੁਕਾਬਲੇ ਦਾ ਜੇਤੂ ਵਿਿਦਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਨਾਮਾਂ ਦੀ ਵੰਡ ਸਕੂਲ ਪ੍ਰਿੰਸੀਪਲ ਹਰਪ੍ਰੀਤ ਸਿੰਘ ਗਰੇਵਾਲ ਨੇ ਕਰਦਿਆਂ ਭਾਗ ਲੈਣ ਵਾਲੇ ਬਲਾਕ ਦੇ ਜੇਤੂ ਵਿਿਦਆਰਥੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਅੱਜ ਦਾ ਯੁੱਗ ਨਿਫਾਰਮੇਸ਼ਨ ਟੈਕਨਾਲੋਜੀ ਦਾ ਯੁੱਗ ਹੈ। ਇਸ ਲਈ ਸਾਰੇ ਵਿਿਦਆਰਥੀਆਂ ਨੂੰ ਬਾਕੀ ਵਿਿਸ਼ਆਂ ਦੀ ਪੜ੍ਹਾਈ ਦੇ ਨਾਲ-ਨਾਲ ਕੰਪਿਊਟਰ ਟਾਈਪਿੰਗ ਤੇ ਇਨਫਾਰਮੇਸ਼ਨ ਟੈਕਨਾਲੋਜੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਕੁਇਜ਼ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੈਂਟਰ (ਆਈਸੀਟੀ) ਸਿੱਧਵਾਂ ਬੇਟ-1 ਪ੍ਰੀਤ ਮਹਿੰਦਰ ਸਿੰਘ ਅਤੇ ਬਲਾਕ ਕੈਰੀਅਰ ਕੋਂਸਲਰ ਅੰਕਿਤ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਮੁਕਾਬਲੇ ਵਿੱਚ ਬਲਾਕ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਵੱਖ-ਵੱਖ ਗਰੁੱਪਾਂ ਵਿੱਚ 52 ਵਿਿਦਆਰਥੀਆਂ ਨੇ ਆਪਣੇ ਗਾਈਡ ਅਧਿਆਪਕਾਂ ਦੀ ਅਗਵਾਈ ਵਿੱਚ ਭਾਗ ਲਿਆ, ਜਿਹੜੇ ਇਸ ਮੁਕਾਬਲੇ ਦੇ ਪਹਿਲੇ ਚਰਣ ਵਿੱਚ ਸਕੂਲ ਪੱਧਰ ਤੇ ਵਰਗਵਾਈਜ਼ ਪਹਿਲੇ ਸਥਾਨ ਤੇ ਆਏ ਸਨ। ਇਸ ਮੁਕਾਬਲੇ ਵਿੱਚ 6ਵੀਂ ਤੋਂ 8ਵੀਂ ਜਮਾਤ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਾਲਿਬ ਕਲਾਂ ਦੇ ਵਿਿਦਆਰਥੀ ਵਿਸ਼ਵਨੂਰ ਸਿੰਘ ਨੇ ਪੰਜਾਬੀ ਟਾਈਪਿੰਗ ਅਤੇ ਇਸੇ ਸਕੂਲ ਦੇ ਗੁਰਪ੍ਰਤਾਪ ਸਿੰਘ ਨੇ ਅੰਗਰੇਜ਼ੀ ਟਾਈਪਿੰਗ ਵਿੱਚ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗ ਕਲਾਂ ਦੇ ਵਿਿਦਆਰਥੀ ਗੁਰਪਰੀਤ ਸਿੰਘ ਨੇ ਪੰਜਾਬੀ ਅਤੇ ਇਸੇ ਸਕੂਲ ਦੇ ਹਰਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 9ਵੀ ਤੋਂ 12ਵੀਂ ਜਮਾਤ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਾਲਿਬ ਕਲਾਂ ਦੇ ਵਿਿਦਆਰਥੀ ਏਕਮਵੀਰ ਸਿੰਘ ਨੇ ਪੰਜਾਬੀ ਟਾਈਪਿੰਗ ਵਿੱਚ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗ ਕਲਾਂ ਦੇ ਲਵਦੀਪ ਸਿੰਘ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗ ਕਲਾਂ ਦੀ ਜਸ਼ਨਪ੍ਰੀਤ ਕੌਰ ਨੇ ਅੰਗਰੇਜ਼ੀ ਟਾਈਪਿੰਗ ਵਿੱਚ ਪਹਿਲਾ ਤੇ ਸਰਕਾਰੀ ਹਾਈ ਸਕੂਲ, ਭੈਣੀ ਅਰਾਈਆਂ ਦੇ ਵਿਿਦਆਰਥੀ ਅਮਰ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ। ਬਲਾਕ ਪੱਧਰੀ ਮੁਕਾਬਲੇ ਵਿੱਚ ਪਹਿਲੇ ਰਹਿਣ ਵਾਲੇ ਵਿਿਦਆਰਥੀ ਜ਼ਿਲਾ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ। ਇਸ ਕੁਇਜ਼ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਗੁਰਪ੍ਰੀਤ ਸਿੰਘ ਭੈਣੀ ਅਰਾਈਆਂ, ਵਿਸ਼ਾਲ ਮਠਾੜੂ ਗਾਲਿਬ ਕਲਾਂ ਅਤੇ ਕੁਲਜੀਤ ਕੌਰ ਗਿੱਦੜਵਿੰਡੀ ਨੇ ਨਿਗਰਾਨ ਅਧਿਆਪਕਾਂ ਦੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਤੇ ਲੈਕਚਰਾਰ ਅੰਮ੍ਰਿਤਪਾਲ ਸਿੰਘ, ਕੰਵਲਜੀਤ ਕੌਰ, ਗੁਰਇਕਬਾਲ ਸਿੰਘ, ਕੁਲਵਿੰਦਰ ਸਿੰਘ, ਹਰਪਿੰਦਰਜੀਤ ਸਿੰਘ, ਨਵਦੀਪ ਸਿੰਘ, ਅੰਕਿਤ, ਸੋਹਣ ਸਿੰਘ, ਲਵਜੀਤ ਸਿੱਧੂ, ਰਵਿੰਦਰ ਪਾਲ, ਪਤਵੰਤ ਕੌਰ, ਰਣਦੀਪ ਕੌਰ, ਦੀਪਮਾਲਾ, ਸੁਮਨਜੀਤ ਕੌਰ ਅਤੇ ਹੋਰ ਸਟਾਫ ਮੈਂਬਰਜ਼ ਨੇ ਵਿਿਦਆਰਥੀਆਂ ਦੀ ਹੌਸ਼ਲਾ ਅਫਜ਼ਾਈ ਕੀਤੀ। ਇਸ ਤੋਂ ਇਲਾਵਾ ਹਿੱਸਾ ਲੈਣ ਵਾਲੇ ਵਿਿਦਆਰਥੀਆਂ ਨਾਲ ਗਾਈਡ ਅਧਿਆਪਕ ਵਜੋਂ ਮਨਪ੍ਰੀਤ ਸਿੰਘ ਭੁਮਾਲ, ਪ੍ਰਿਤਪਾਲ ਸਿੰਘ ਗੱਗ ਕਲਾਂ, ਅਮਨਦੀਪ ਸਿੰਘ ਬੰਗਸੀਪੁਰਾ, ਜਗਜੀਤ ਸਿੰਘ ਤਿਹਾੜਾ, ਹਰਮਿੰਦਰ ਕੌਰ ਸਿੱਧਵਾਂ ਬੇਟ ਲੜਕੀਆਂ, ਗੁਰਮੀਤ ਕੌਰ ਸਿੱਧਵਾਂ ਬੇਟ ਲੜਕੇ, ਪਰਦੀਪ ਕੌਰ ਤੇ ਸ਼ੁਭਾ ਰਾਣੀ ਸ਼ੇਰਪੁਰ ਕਲਾਂ, ਕੁਲਦੀਪ ਕੌਰ ਲੀਲਾਂ, ਵਤਨਦੀਪ ਕੌਰ ਜੰਡੀ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly