*ਸਾਬਕਾ ਮੁੱਖ ਮੰਤਰੀ ਸ, ਚੰਨੀ ਨੇ ਵੀ ਕੀਤੀ ਸ਼ਿਰਕਤ*
ਅੱਪਰਾ/ਗੋਰਾਇਆ (ਜੱਸੀ)- ਰੋਜ਼ੀ ਰੋਟੀ ਕਮਾਉਣ ਲਈ ਆਸਟ੍ਰੇਲੀਆ ਵਿੱਚ ਗਏ ਦਿਨੇਸ਼ ਕੁਮਾਰ ਭੌਂਸਲੇ ਜਿਸ ਦੀ ਸੰਖੇਪ ਜਿਹੀ ਬੀਮਾਰੀ ਨਾਲ ਭਰ ਜਵਾਨੀ ਵਿੱਚ ਆਸਟ੍ਰੇਲੀਆ ਵਿੱਚ ਮੌਤ ਹੋ ਗਈ ਸੀ। ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸੈਂਕੜੇ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕਰਦਿਆਂ ਉਸਨੂੰ ਨੂੰ ਯਾਦ ਕਰਦਿਆਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕੀਤੀ ਗਈ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਅੱਜ ਸਤਪਾਲ ਭੌਂਸਲੇ ਰਿਟਾ. ਸਹਾਇਕ ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਘਰ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਵੀ ਪੁੱਜ ਕੇ ਭੌਂਸਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ. ਚੰਨੀ ਨੇ ਕਿਹਾ ਕਿ ਇਹ ਪਰਿਵਾਰ ਲਈ ਅਕਹਿ ਤੇ ਅਸਹਿ ਸਦਮਾ ਹੈ ਉਨ੍ਹਾਂ ਨੌਜਵਾਨ ਬੱਚੇ ਦੀ ਮੌਤ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਦਿਨੇਸ਼ ਕੁਮਾਰ ਭੌਂਸਲੇ ਸ. ਚੰਨੀ ਦੇ ਨਜ਼ਦੀਕੀਆਂ ਵਿੱਚੋਂ ਇਕ ਕਾਂਗਰਸੀ ਆਗੂ ਅੰਮ੍ਰਿਤਪਾਲ ਭੌਂਸਲੇ ਦੇ ਚਚੇਰੇ ਭਰਾ ਸਨ।
ਅੱਜ ਅੰਤਿਮ ਅਰਦਾਸ ਮੌਕੇ ਸਾਬਕਾ ਮੰਤਰੀ ਸ. ਪਰਗਟ ਸਿੰਘ, ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਛੋਟੀ ਉਮਰੇ ਤੁਰ ਜਾਣਾ ਮਾਪਿਆਂ ਲਈ ਅਸਹਿਣਯੋਗ ਸਦਮਾ ਹੈ ਉਨ੍ਹਾਂ ਕੁਦਰਤ ਦੇ ਇਹੋ ਜਿਹੇ ਵਰਤਾਰੇ ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣ। ਇਸ ਮੌਕੇ ਸਰਵ ਸ਼੍ਰੀ ਸਾਬਕਾ ਐੱਮ ਐਲ ਏ ਸੁਸ਼ੀਲ ਰਿੰਕੂ, ਐਮਐਲਏ ਫਗਵਾੜਾ ਦੇ ਬੇਟੇ ਕਮਲ ਧਾਲੀਵਾਲ, ਸਾਬਕਾ ਐਮਐਲਏ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਬੇਟੇ ਸੰਜੀਵ ਮੰਗੂਪੁਰ, ਰਾਮ ਸਰੂਪ ਸਰੋਏ, ਡਾ. ਸੁਖਬੀਰ ਸਲਾਰਪੁਰ, ਸਾਬਕਾ ਐਸ ਐਸ ਪੀ ਕੁਲਵੰਤ ਸਿੰਘ ਹੀਰ, ਅਮਰਜੀਤ ਸਿੰਘ ਸੰਧੂ, ਸਰੂਪ ਸਿੰਘ ਢੇਸੀ, ਪਿੰਦੂ ਜੌਹਲ, ਸੁਸ਼ੀਲ ਕੁਮਾਰ ਬਿਰਦੀ, ਖੁਸ਼ੀ ਰਾਮ ਸਾਬਕਾ ਸਰਪੰਚ, ਬਰਜਿੰਦਰ ਕਾਲਾ ਕੌਂਸਲਰ, ਜੀਵਨ ਲਾਲ ਕੌਂਸਲਰ, ਐਕਸੀਅਨ ਰਜਿੰਦਰ ਸਿੰਘ, ਜਸਵੰਤ ਰਾਏ, ਕਾਂਗਰਸੀ ਆਗੂ ਮਨੂੰ ਵੜਿੰਗ, ਬਸਪਾ ਆਗੂ ਗੁਰਨੇਕ ਗੜ੍ਹੀ, ਸਰਬਜੀਤ ਸਰਪੰਚ, ਸਤਪਾਲ ਵਿਰਕ, ਰਾਮ ਸਰੂਪ ਚੰਬਾ, ਅਸ਼ੋਕ ਰੱਤੂ, ਨਿਰਮਲ ਰੁੜਕਾ, ਰੌਸ਼ਨ ਲਾਲ ਸਾਬਕਾ ਕੌਂਸਲਰ, ਹਰਬੰਸ ਲਾਲ ਸਾਬਕਾ ਕੌਂਸਲਰ, ਯਸ਼ਪਾਲ ਗਿੰਡਾ ਕੌਂਸਲਰ, ਰਾਏ ਬਰਿੰਦਰ ਚੌਹਾਨ ਸਾਬਕਾ ਕੌਂਸਲਰ, ਸੋਡੀ ਰਾਮ ਗੋਹਾਵਰ, ਰਾਕੇਸ਼ ਕੁਮਾਰ ਦੁੱਗਲ ਬਲਾਕ ਪ੍ਰਧਾਨ ਕਾਂਗਰਸ, ਹਰਮੇਸ਼ ਮੇਸ਼ੀ ਕੌਂਸਲਰ, ਅਨਿਲ ਜੋਸ਼ੀ ਕੌਂਸਲਰ, ਐਡਵੋਕੇਟ ਰਜਿੰਦਰ ਬੋਪਾਰਾਏ, ਐਡਵੋਕੇਟ ਅਸ਼ਵਨੀ ਕੁਮਾਰ ਬੋਪਾਰਾਏ, ਤਾਰਾ ਚੰਦ ਜੱਖੂ, ਵਿਨੋਦ ਰਾਏ ਤੇ ਵਿਕਾਸ ਸੰਗਰ ਕਾਂਗਰਸੀ ਆਗੂ, ਡਾ. ਅਸ਼ਵਨੀ ਆਸ਼ੂ, ਡਾ. ਰਜਿੰਦਰ ਥਿੰਦ, ਰੌਸ਼ਨ ਲਾਲ ਬਿੱਟੂ ਕੌਂਸਲਰ, ਸੁਖਰਾਜ ਕੌਰ ਕੌਂਸਲਰ, ਬਲਵਿੰਦਰ ਕੁਮਾਰ, ਡਾ. ਬਲਵੀਰ ਬੱਲ੍ਹ, ਰਾਮ ਰਛਪਾਲ, ਆਦਿ ਹੋਰ ਬਹੁਤ ਸਾਰੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਹਾਜ਼ਰ ਸਨ।