ਦਿਲਪ੍ਰੀਤ ਗੁਰੀ ਦੀ ਕਿਤਾਬ “ਕੁੱਜੇ ‘ਚ ਰੱਬ” ਬਾਰੇ ਚੰਦ ਸ਼ਬਦ

(ਸਮਾਜ ਵੀਕਲੀ)  ਦਿਲਪ੍ਰੀਤ ਗੁਰੀ ਸੰਭਾਵਨਾਵਾਂ ਭਰਪੂਰ ਲੇਖਿਕਾ ਹੈ..!
“ਅੰਮ੍ਰਿਤ ਵਰਗੀ ਕੁੜੀ” ਉਸ ਦੀਆਂ ਕਵਿਤਾਵਾਂ ਦੀ ਪਹਿਲੀ ਪੁਸਤਕ ਸੀ..! ਜਿਸ ਵਿੱਚ ਉਸਨੇ ਬਹੁਤ ਵਧੀਆ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ ਅਤੇ ਉਸਦੀ ਪੁਸਤਕ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ ਹੁਣ ਦਿਲਪ੍ਰੀਤ ਗੁਰੀ ਨੇ ਇੱਕ ਹੋਰ ਲੇਖਣੀ ਦੀ ਮਿਸਾਲ ਪੇਸ਼ ਕਰਦਿਆਂ ਕਹਾਣੀਆਂ ਦੀ ਕਿਤਾਬ “ਕੁੱਜੇ ‘ਚ ਰੱਬ” ਪਾਠਕਾਂ ਦੀ ਝੋਲੀ ਵਿੱਚ ਪਾਈ ਹੈ..!
ਉਸ ਦੀਆਂ ਇਹ ਲਿਖਤਾਂ ਸਾਡੇ ਸਮਾਜ ਨਾਲ ਵਾਬਸਤਾ ਹਨ ਅਤੇ ਗੁਰੀ ਨੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ..!
ਪਹਿਲੀ ਕਹਾਣੀ “ਕੁੱਜੇ ਚ’ ਰੱਬ” ਰਾਹੀਂ ਗੁਰੀ ਨੇ ਨਿੱਕੇ ਜਿਹੇ ਬੱਚੇ ਲਾਲੀ ਨੂੰ ਮਨਹੂਸ ਕਹਿਣ ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਖੜ੍ਹਾ ਦਿੱਤਾ ਜਿੱਥੋਂ ਲਾਲੀ ਨੂੰ ਸੱਭ ਸਵਾਲਾਂ ਦੇ ਜਵਾਬ ਮਿਲ ਗਏ..!
“ਮਮਤਾ ਦੇ ਮਣਕੇ” ਵੀ ਬਹੁਤ ਵਧੀਆ ਕਹਾਣੀ ਹੈ..!
“ਪੇਕਿਆਂ ਦਾ ਦਰੇਗ” ਕਹਾਣੀ ਦਿਲ ਨੂੰ ਛੂਹਣ ਵਾਲੀ ਹੈ..!
“ਕੁਦਰਤੀ ਲਪਟਾਂ” ਕਹਾਣੀ ਵਿੱੱਚ ਕਿਸਾਨਾਂ ਦਿਆਂ ਖੇਤਾਂ ਵਿੱਚ ਲੱਗਦੀ ਅੱਗ ਦਾ ਜ਼ਿਕਰ ਕੀਤਾ ਹੈ ਜੋ ਬੁਝਾਈ ਜਾ ਸਕਦੀ ਹੈ ਪਰ ਜੋ ਅੱਗ ਮਨਾਂ ਵਿੱਚ ਸਿਆਸਤਾਂ ਬਾਲ ਦਿੰਦੀਆਂ ਉਸਨੂੰ ਬੁਝਾਉਣਾ ਔਖਾ ਹੈ..!
“ਸੁਚੱਜੀ-ਕੁਚੱਜੀ” ਕਹਾਣੀ ਵਿੱਚ ਦੋ ਔਰਤਾਂ ਦੀ ਮਾਨਸਿਕ ਪ੍ਰਵਿਰਤੀ ਨੂੰ ਪੇਸ਼ ਕੀਤਾ ਹੈ..!
“ਪ੍ਰੇਸ਼ਾਨੀ ਦਾ ਚੱਕਾ” ਕਹਾਣੀ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਹੈ ਅਤੇ ਮੁਸ਼ਕਿਲਾਂ ਨਾਲ ਨਜਿੱਠਣਾ ਵੀ ਸਮਝਾਇਆ ਹੈ..!
ਕਿਸਾਨ ਅਤੇ ਟਰੈਕਟਰ ਦਾ ਕੀ ਰਿਸ਼ਤਾ ਹੁੰਦਾ ਹੈ “ਟਰੈਕਟਰ ਪੁੱਤ” ਕਹਾਣੀ ਵਿੱਚ ਗੁਰੀ ਨੇ ਬਹੁਤ ਖੂਬਸੂਰਤ ਸ਼ਬਦਾਵਲੀ ਵਿੱਚ ਕਹਾਣੀ ਨੂੰ ਸਿਰਜ ਕੇ ਦੱਸਿਆ ਹੈ..!
“ਔਰਤ ਦੀ ਰਜਿਸਟ੍ਰੇਸ਼ਨ” ਕਹਾਣੀ ਰਾਹੀਂ ਔਰਤ ਦੀ ਜ਼ਿੰਦਗੀ ਦੇ ਹਾਲਾਤ ਬਿਆਨ ਕੀਤੇ ਹਨ..!
“ਉਹ” ਨਾਮ ਦੀ ਕਹਾਣੀ ਬਹੁਤ ਹੀ ਖੂਬਸੂਰਤ ਹੈ ਜਿਸਨੂੰ ਪੜ੍ਹਕੇ ਪਾਠਕ ਧੁਰ ਅੰਦਰ ਤੱਕ ਹਿੱਲ ਜਾਂਦਾ ਹੈ ਅਤੇ ਕਹਾਣੀ ਦਾ ਅੰਤ ਬਹੁਤ ਹੀ ਸੁਖਾਂਤਮਈ ਹੁੰਦਾ ਹੈ..!
ਔਰਤ ਦੀ ਦੁਨੀਆਂ ਵਿੱਚ ਕੀ ਮਹਾਨਤਾ ਹੈ “ਅਬਲਾ ਨਾਰੀ” ਕਹਾਣੀ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ ਹੈ..!
“ਪੱਥਰਾਂ ਦਾ ਦਿਲ” ਕਹਾਣੀ ਬਹੁਤ ਭਾਵੁਕ ਕਰ ਦੇਣ ਵਾਲੀ ਹੈ..!
“ਮੁਹਬੱਤਾਂ ਦੇ ਰਾਹੀ” ਕਹਾਣੀ ਰਾਹੀਂ ਗੁਰੀ ਨੇ ਗੁਰੂ ਅਤੇ ਚੇਲੇ ਦੇ ਸੱਚੇ ਸੁੱਚੇ ਪਿਆਰ ਨੂੰ ਬਹੁਤ ਖੂਬਸੂਰਤ ਸ਼ਬਦਾਵਲੀ ਵਿੱਚ ਪਰੋ ਕੇ ਲਿਖਿਆ ਹੈ ਜੋ ਕਿ ਹਕੀਕਤ ਹੈ..!  ਉਸਤਾਦ ਗੀਤਕਾਰ ਜਨਕ ਸੰਗਤ ਜੀ ਅਤੇ ਮੇਰੇ ਮਿੱਤਰ ਹਰਦੇਵ ਹਮਦਰਦ ਦੀ ਮੁਹੱਬਤ ਦਾ ਕਿੱਸਾ ਹੈ ਇਸ ਖੂਬਸੂਰਤ ਕਹਾਣੀ ਵਿੱਚ.!
“ਰਮਜ਼ਾਂ” ਕਹਾਣੀ ਵਿੱਚ ਦਿਲਪ੍ਰੀਤ ਗੁਰੀ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਣ ਤੋਂ ਇਲਾਵਾ ਦੋ ਹੋਰ ਪਾਤਰ ਜੀਵਨ ਅਤੇ ਰਾਜ ਦੀ ਪਾਕ ਮੁਹੱਬਤ ਦਾ ਜ਼ਿਕਰ ਕਰਦਿਆਂ ਕੁਦਰਤ ਦੀਆਂ ਰਮਜ਼ਾਂ ਦੀ ਗੱਲ ਕੀਤੀ ਹੈ.!
ਆਪਣੇ ਪਿਓ ਦਾਦਿਆਂ ਦੀ ਮਿੱਟੀ ਨਾਲ ਮੋਹ ਦੀ ਗੱਲਬਾਤ ਦੀ ਕਹਾਣੀ
“ਰੂਹਾਂ ਦੇ ਰਿਸ਼ਤੇ” ਵਿੱਚ ਜੋ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਅਲੱਗ ਅਲੱਗ ਹੋਏ ਸਨ.।
ਮੋਬਾਇਲ ਫੋਨ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਸ ਤੋਂ ਇਨਸਾਨ ਬਹੁਤ ਕੁੱਝ ਪ੍ਰਾਪਤ ਕਰ ਸਕਦਾ ਹੈ, ਇਸ ਗੱਲ ਦਾ ਜ਼ਿਕਰ “ਫ਼ੋਨ ਖਜ਼ਾਨਾ” ਕਹਾਣੀ ਪੜ੍ਹਕੇ ਪਤਾ ਲੱਗਦਾ ਹੈ .!
“ਕਾਸ਼ ਕਿਤੇ” ਕਹਾਣੀ ਵਿੱਚ ਸੱਚੀਆਂ ਮੁਹੱਬਤਾਂ ਦਾ ਮੇਲ ਨਾ ਹੋਣ ਦਾ ਦਰਦ ਪ੍ਰਗਟਾਇਆ ਗਿਆ ਹੈ..!
ਖੁਸ਼ਹਾਲ ਅਤੇ ਜਰੀਨਾ ਦੇ ਸੱਚੇ ਪਿਆਰ ਦੀ ਕਹਾਣੀ ਹੈ “ਰਾਂਝੇ ਦਾ ਪਿੰਡ”
ਇਹ ਕਹਾਣੀ ਵੀ ਬਹੁਤ ਵਧੀਆ ਲਿਖੀ ਹੈ ਗੁਰੀ ਨੇ.!
ਆਪਣੇ ਦਮ ਤੇ ਭਰੋਸਾ ਰੱਖਕੇ ਇਨਸਾਨ ਜੋ ਚਾਹਵੇ ਕਰ ਸਕਦਾ ਹੈ ਇਹ “ਪਾਰਖੂ ਨਜ਼ਰ” ਕਹਾਣੀ ਵਿੱਚ ਦਰਸਾਇਆ ਗਿਆ ਹੈ..!
“ਝਾਵਾਂ”  ਕਹਾਣੀ ਵੀ ਦਿਲ ਨੂੰ ਛੂਹ ਲੈਣ ਵਾਲੀ ਹੈ .!
ਬਹੁਤ ਭਾਵਪੂਰਤ ਕਹਾਣੀ ਹੈ “ਪਵਿੱਤਰ ਰਿਸ਼ਤੇ”
“ਹੁਕਮ ਦੀ ਬੁਰਕੀ” ਕਹਾਣੀ ਵੀ ਬਹੁਤ ਸੋਹਣੀ ਹੈ
ਸੱਭ ਤੋਂ ਅਖੀਰਲੀ ਕਹਾਣੀ “ਪੁਰਖੀ ਆਦਤਾਂ” ਵਿੱਚ ਘਰ ਦੇ ਜ਼ਿੰਮੇਵਾਰ ਬੰਦੇ ਦੀਆਂ ਬੱਚਿਆਂ ਲਈ ਸਿੱਖਿਆ ਦਾਇਕ ਗੱਲਾਂ ਦਾ ਵਰਨਣ ਕੀਤਾ ਗਿਆ ਹੈ..! ਸੋ ਦਿਲਪ੍ਰੀਤ ਗੁਰੀ ਦੀ ਇਹ ਕਿਤਾਬ “ਕੁੱਜੇ ‘ਚ ਰੱਬ” ਪੜ੍ਹਦਿਆਂ ਮਹਿਸੂਸ ਹੋਇਆ ਹੈ ਕਿ ਉਸ ਕੋਲ ਹਰ ਤਰ੍ਹਾਂ ਦੇ ਵਿਸ਼ੇ ਮੌਜੂਦ ਹਨ.!
 ਉਸ ਦੀ ਲੇਖਣੀ ਖੂਬਸੂਰਤ ਸ਼ਬਦਾਵਲੀ ਨਾਲ ਭਰਭੂਰ ਹੈ ਅਤੇ ਉਸ ਕੋਲ ਗੱਲ ਕਹਿਣ ਦਾ ਢੰਗ ਹੈ.! ਉਸ ਦੀਆਂ ਕਹਾਣੀਆਂ ਰੌਚਕਤਾ ਭਰਪੂਰ ਹਨ ਅਤੇ ਪਾਠਕ ਦੇ ਮਨ ਉੱਤੇ ਸਿੱਧਾ ਅਸਰ ਕਰਦੀਆਂ ਹਨ..!
ਲੇਖਿਕਾ ਦਿਲਪ੍ਰੀਤ ਗੁਰੀ ਨੂੰ ਇਸ ਖੂਬਸੂਰਤ ਕਿਤਾਬ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਉਸ ਲਈ ਸ਼ੁੱਭ ਇੱਛਾਵਾਂ ਹਨ ਕਿ ਉਹ ਇੰਝ ਹੀ ਪੰਜਾਬੀ ਸਾਹਿਤ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਰਹੇ ਅਤੇ ਉੱਚੀਆਂ ਬੁਲੰਦੀਆਂ ਛੂਹੇ..!
             ਧੰਨਵਾਦ ਸਹਿਤ 
         ਗੀਤਕਾਰ:- ਬਲਦੇਵ ਇਕਵੰਨ 
    ਪ੍ਰਧਾਨ – ਪੰਜਾਬੀ ਸਾਹਿਤ ਸਭਾ 
             ਸ੍ਰੀ ਮੁਕਤਸਰ ਸਾਹਿਬ 
    ਮੋਬਾਇਲ ਨੰਬਰ:-9855470833
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleDance of Democracy – Matured Indian Voters
Next articleਹਾਸ ਵਿਅੰਗ