ਦਿਲਪ੍ਰੀਤ ਅਟਵਾਲ ਦਾ ਗੀਤ ‘ਪਿੰਡ ਪੇਕਿਆਂ ਦੇ’ ਰਿਲੀਜ਼

ਸੁਨਾਮ, (ਰਮੇਸ਼ਵਰ ਸਿੰਘ)- ਰੋਮੀ ਘੜਾਮੇਂ ਵਾਲ਼ਾ ਨਾਲ਼ ਮੁੰਡਾ ਚੌਂਕੀਦਾਰ ਲੱਗਿਆ ਅਤੇ ਗੋਦੀ ਮੀਡੀਆ ਜਿਹੇ ਦੋਗਾਣਿਆਂ ਨਾਲ਼ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟ ਚੁੱਕੀ ਗਾਇਕਾ ਦਿਲਪ੍ਰੀਤ ਅਟਵਾਲ ਦਾ ਸਿੰਗਲ ਟਰੈਕ ‘ਪਿੰਡ ਪੇਕਿਆਂ ਦੇ’ ਅੱਜ ਬਲੈਕ ਜੈੱਕ ਮਿਊਜ਼ਿਕ ਯੂ ਟਿਊਬ ਚੈਨਲ ‘ਤੇ ਰਿਲੀਜ਼ ਕਰ ਦਿੱਤਾ ਗਿਆ। ਗੀਤ ਦੇ ਗੀਤਕਾਰ ਅਤੇ ਪੇਸ਼ਕਾਰ ਜੋਗਿੰਦਰ ਸਿੰਘ ਸੰਧੂ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਵਿਆਹੀ ਜੋੜੀ ਦੀ ਮਿੱਠੀ ਮਿੱਠੀ ਜੁਗਲਬੰਦੀ ਦੀ ਬਾਤ ਪਾਉਂਦੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ਼ ਨਾਥ ਮਿਊਜ਼ਿਕ ਰਿਕਾਰਡ ਵੱਲੋਂ ਸ਼ਿੰਗਾਰਿਆ ਗਿਆ ਹੈ। ਇਸ ਮੌਕੇ ਲੋਕ ਗਾਇਕ ਏ. ਐੱਸ. ਬੰਗਾ, ਸ਼ਾਮਿਲ, ਭੋਲੀ ਗੋਬਿੰਦਪੁਰਾ, ਰਣਜੀਤ ਸੰਧੂ ਅਤੇ ਕੁਲਦੀਪ ਦੀਪੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Previous articleAgreement on Nile dam can and must be reached: UNEP
Next articleSydney further tightens restrictions