(ਸਮਾਜ ਵੀਕਲੀ)
ਮੁਸ਼ਕਤ
ਮਿੱਟੀ ਦੀ ਉਹ ਖੁਸ਼ਬੂ ਹੈ
ਜੋ ਸਵੇਰ ਦੀ ਪਹਿਰ
ਹੱਥਾਂ ਨਾਲ ਖੇਤ ਜੋਤਣ ਤੋਂ ਬਾਅਦ
ਹਵਾ ਵਿੱਚ ਫੈਲਦੀ ਹੈ।
ਇਹ ਪਸੀਨੇ ਦੀਆਂ ਬੂੰਦਾਂ ਹਨ
ਜੋ ਮੱਥੇ ਤੋਂ ਟਪਕਦੀਆਂ
ਪਰ ਸੁਪਨਿਆਂ ਦੀ ਜੜ੍ਹਾਂ ਨੂੰ ਸਿੰਜਦੀਆਂ ਹਨ।
ਮੁਸ਼ਕਤ
ਉਹ ਸੱਚਾਈ ਹੈ
ਜੋ ਝੂਠੇ ਰਸਤੇ ਨਹੀਂ ਲੈਂਦੀ,
ਨਾ ਹੀ ਕਿਸਮਤ ਦੇ ਭਰੋਸੇ ਬੈਠਦੀ ਹੈ।
ਇਹ ਉਹ ਸਾਥੀ ਹੈ
ਜੋ ਹਰ ਹਾਰ ਦੇ ਬਾਵਜੂਦ
ਹੌਸਲੇ ਦਾ ਹੱਥ ਫੜ ਕੇ
ਮੰਜ਼ਿਲ ਵੱਲ ਚਲਦਾ ਰਹਿੰਦਾ ਹੈ।
ਮੰਜੂ ਰਾਇਕਾ।


