HOME ਗੋਲਡਨ ਵਿਰਸਾ ਯੂ ਕੇ ਦੁਆਰਾ ਨਵਾਂ ਗੀਤ “ਅੱਤਵਾਦੀ” ਜਲਦ ਹੋਵੇਗਾ ਰਿਲੀਜ਼

ਗੋਲਡਨ ਵਿਰਸਾ ਯੂ ਕੇ ਦੁਆਰਾ ਨਵਾਂ ਗੀਤ “ਅੱਤਵਾਦੀ” ਜਲਦ ਹੋਵੇਗਾ ਰਿਲੀਜ਼

3

ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ  ਸਿੱਖਾਂ ਦੀ ਦਿੱਖ ਸਹੀ ਦਿਖਾਉਣ ਤੇ ਫ਼ਿਲਮਾਉਣ ਲਈ ਗੋਲਡਨ ਵਿਰਸਾ ਵਧਾਈ ਦਾ ਪਾਤਰ – ਮੇਜਰ ਯੂ ਕੇ 

ਕਪੂਰਥਲਾ, (ਸਮਾਜ ਵੀਕਲੀ)  ( ਪੱਤਰ ਪ੍ਰੇਰਕ)– ਗੋਲਡਨ ਵਿਰਸਾ ਯੂ ਕੇ ਵੱਲੋਂ ਆਪਣੇ – ਆਪਣੇ ਵੱਖ ਵੱਖ ਗੀਤਾਂ ਦੀ ਕਾਮਯਾਬੀ ਤੋਂ ਬਾਅਦ ਰਾਜਵੀਰ ਸਮਰਾ ਦੀ ਕਲਮ ਤੋਂ ਲਿਖਿਆ ਤੇ ਭਾਰਤੀ ਹਕੂਮਤ ਦੀ ਟੈਗਬਾਜੀ ਦੀ ਪੋਲ ਖੋਲਦਾ ਨਵਾਂ ਗੀਤ ” ਅੱਤਵਾਦੀ ” ਵੱਖ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਯੂ ਟਿਊਬ ਤੇ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਯੂ ਕੇ ਨੇ ਕਿਹਾ ਕਿ ਹਿੰਦੁਸਤਾਨ ਦੀ ਹਕੂਮਤ ਵੱਲੋਂ ਸਿੱਖਾਂ ਦੀ ਛਵੀ ਨੂੰ ਵਿਗਾੜਨ ਵਜੋਂ ਉਹਨਾਂ ਨੂੰ ਖਾਲਿਸਤਾਨੀ , ਅੱਤਵਾਦੀ ਤੇ ਪਤਾ ਨਹੀਂ ਕੀ ਕੀ ਟੈਗ ਦਿੱਤੇ ਜਾਂਦੇ ਹਨ । ਉਹਨਾਂ ਇਸ ਨਵੇਂ  ਗੀਤ ਲਈ ਗੋਲਡਨ ਵਿਰਸਾ ਯੂ ਕੇ ਤੇ ਗੀਤਕਾਰ ਤੇ ਲੇਖਕ ਰਾਜਵੀਰ ਸਮਰਾ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਨੂੰ ਭਾਰਤੀ ਸਰਕਾਰ ਦੇ ਝੂਠ ਤੇ ਸਿੱਖਾਂ ਦੀ ਦਿੱਖ ਸਹੀ ਦਿਖਾਉਣ ਤੇ ਫ਼ਿਲਮਾਉਣ ਲਈ ਗੋਲਡਨ ਵਿਰਸਾ ਦੀ ਇਹ ਪਵਿੱਤਰ ਸੇਵਾ ਹੈ ‌। ਇਸ ਗੀਤ ਵਿੱਚ ਵਿੱਚ ਸੰਗੀਤਕ ਧੁਨਾਂ ਵੀ ਸਟਾਰ ਦੁਆਰਾ ਦਿੱਤੀਆਂ ਗਈਆਂ ਹਨ ਤੇ ਇਸ ਦੇ  ਪ੍ਰੋਡਿਊਸਰ ਰਾਜਨਦੀਪ ਕੌਰ ਸਮਰਾ ਤੇ ਸਾਜਨ ਸ਼ਰਮਾ ਹਨ।ਜਲਦ ਹੀ ਇਹ ਗੀਤ ਸੋਸ਼ਲ ਮੀਡੀਆ ਤੇ ਯੂ ਟਿਊਬ ਤੇ ਦਰਸ਼ਕਾਂ ਦੀ ਕਚਹਿਰੀ ਵਿੱਚ ਹੋਵੇਗਾ ‌।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੈਂਡ ਪੂਲਿੰਗ ਸਕੀਮ ਨੂੰ ਵਾਪਸ ਲੈਣ ਸਬੰਧੀ ਪੰਜਾਬ ਸਰਕਾਰ ਦਾ ਬਿਆਨ ਸੰਘਰਸ਼ਮਈ ਲੋਕਾਂ ਦੀ ਵੱਡੀ ਜਿੱਤ ਵੱਲ ਵੱਡਾ ਕਦਮ, ਪੰਜਾਬ ਸਰਕਾਰ ਸਕੀਮ ਨਾਲ ਸਬੰਧਤ ਨੋਟੀਫਿਕੇਸ਼ਨ ਵੀ ਤੁਰੰਤ ਰੱਦ ਕਰੇ-ਸੰਯੁਕਤ ਕਿਸਾਨ ਮੋਰਚਾ
Next articleਮੁਸ਼ਕਤ