(ਸਮਾਜ ਵੀਕਲੀ)
ਆਪਣੇ ਆਪ ਨਾਲ ਬੈਠ ਕੇ
ਕਦੇ ਸੰਵਾਦ ਕਰਿਆ ਕਰ
ਘੰਟਿਆਂ , ਦਿਨਾਂ, ਮਹੀਨਿਆਂ
ਜਾਂ ਸਾਲਾਂ ਬਾਦ ਕਰਿਆ ਕਰ
ਆਪਣੇ ਆਪ
ਮਨ ਆਪਣੇ ਨੂੰ ਮੰਦਰ ਬਣਾ ਕੇ
ਨਕਮਸਤਕ ਹੋਇਆ ਕਰ
ਢੋਲਕੀਆਂ , ਸੰਖ , ਟੱਲ ਖੜਕਾ
ਸਮਾਂ ਨਾ ਬਰਬਾਦ ਕਰਿਆ ਕਰ
ਆਪਣੇ ਆਪ
ਲੜਨ ਲਈ ਮਸਲੇ ਹਾਲੇ
ਸੰਸਾਰ ਵਿੱਚ ਬੜੇ ਨੇ
ਨਿੱਕੀ ਨਿੱਕੀ ਗੱਲ ‘ਤੇ ਨਾ
ਘਰ ਵਿੱਚ ਫਸਾਦ ਕਰਿਆ ਕਰ
ਆਪਣੇ ਆਪ
ਮੈਂ ਕੀਤਾ , ਮੇਰੇ ਕਰਕੇ ਹੋਇਆ
ਮਨ ਦੇ ਪੰਛੀ ਨੂੰ
ਇਸ ਭਰਮ ਦੇ ਪਿੰਜਰੇ ਤੋਂ
ਅਜ਼ਾਦ ਕਰਿਆ ਕਰ।
ਆਪਣੇ ਆਪ
ਆਪਣੇ ਆਪ ਕੋਲੋ ਕਦੇ
ਹਾਰ ਜਾਇਆ ਕਰ
ਹਾਸੇ ਬੀਜਿਆ ਕਰ ਤੇ
ਖੁਸ਼ੀਆ ਅਬਾਦ ਕਰਿਆ ਕਰ
ਆਪਣੇ ਆਪ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly