ਕਵਿਤਾ

(ਸਮਾਜ ਵੀਕਲੀ)

ਹਰ ਪਲ ਜਿੰਦਗੀ ਆਬਾਦ ਕਰ।
ਕਿਉਂ ਫਿਕਰਾਂ ਵਿੱਚ ਬੈਠਾ ਹੈ।
ਚੱਲ ਉੱਠ ਇੱਕ ਨਵੀਂ ਸ਼ੁਰੂਆਤ ਕਰ।
ਚਾਨਣ ਤੈਨੂੰ ਉਡੀਕ ਰਿਹਾ।
ਇੱਕ ਮੋਮਬੱਤੀ ਜਲਾ ਕੇ
ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕਰ।
ਉਹ ਰੱਬ ਜਿਹਨੂੰ ਤੂੰ ਯਾਦ ਕਰੇ
ਉਹ ਬੈਠਾ ਤੇਰੇ ਅੰਦਰ ਹੈ
ਬਸ ਆਪਣੇ ਅੰਦਰ ਖਿਆਲ ਕਰ।
ਹਰ ਪਲ ਜਿੰਦਗੀ ਦਾ ਆਬਾਦ ਕਰ
ਹਾਸੇ ਖੇੜੇ ਵੰਡ ਹਰ ਪਲ ਜਿੰਦਗੀ ਨੂੰ
ਐਵੇਂ ਨਾ ਬਰਬਾਦ ਕਰ
ਇਹ ਜ਼ਿੰਦਗੀ ਬਹੁਤ ਸੁਖਾਲੀ ਹੈ
ਇਹਨੂੰ ਐਵੇਂ ਨਾ ਬਣਵਾਸ ਕਰ
ਚੱਲ ਮਨਾ ਜ਼ਿੰਦਗੀ ਆਬਾਦ ਕਰ।
ਨਾ ਸੋਚ ਕੁਝ ਹੋਰ
ਨਾ ਹੀ ਕੋਈ ਵਿਚਾਰ ਕਰ
ਚੱਲ ਜ਼ਿੰਦਗੀ ਆਬਾਦ।
ਚੰਗਾ ਸੋਚ ਕੇ
ਚੰਗਾ ਲਿਖ ਕੇ ਤੂੰ
ਮਨਿੰਦਰ ਮਾਨ ਆਪਣੀ ਰੂਹ ਨਾਲ ਇਨਸਾਫ਼ ਕਰ।
ਚੱਲ ਜ਼ਿੰਦਗੀ ਆਬਾਦ ਕਰ।
ਹਰ ਪਲ ਜਿੰਦਗੀ ਦਾ ਆਬਾਦ ਕਰ।

ਮਨਿੰਦਰ ਕੌਰ ਮਾਨ

Previous articleਕਵਿਤਾ
Next articleਜਗਤ-ਤਮਾਸ਼ਾ