ਬੋਲੀਆਂ

(ਸਮਾਜ ਵੀਕਲੀ) 
ਆਪ ਸੜੇਂਗਾ,ਹੋਰਾਂ ਨੂੰ ਵੀ ਸਾੜੇਂਗਾ,
ਦਿਲ ‘ਚ ਨਫਰਤ ਦੀ ਅੱਗ ਬਾਲ ਕੇ।
ਮੁੰਡੇ, ਕੁੜੀਆਂ ਬਦੇਸ਼ਾਂ ਨੂੰ ਤੁਰੀ ਜਾਂਦੇ,
ਹਾਕਮ ਦੇ ਕੰਨ ਤੇ ਰਤਾ ਨਾ ਜੂੰ ਸਰਕੇ।
ਘਰ ਬਣਾਉਣ ਬਾਰੇ ਕਿੱਦਾਂ ਕੋਈ ਸੋਚੇ,
ਰੇਤੇ ਦਾ ਭਾਅ ਤਿੰਨ ਗੁਣਾ ਹੋ ਗਿਆ।
ਪਤਾ ਨਹੀਂ ਕਦ,ਕਿੱਥੇ ਅਟੈਕ ਹੋ ਜਾਵੇ,
ਬਾਹਰ ਜਾਣਾ ਬਹੁਤ ਔਖਾ ਹੋ ਗਿਆ।
ਉਨ੍ਹਾਂ ਨੇ ਆਪਣਾ ਸਭ ਕੁੱਝ ਗੁਆ ਲਿਆ,
ਜਿਨ੍ਹਾਂ ਦੇ ਬੱਚੇ ਨਸ਼ਿਆਂ ਨੂੰ ਲੱਗ ਗਏ।
ਰੁੱਖ ਵੱਢ ਕੇ ਬੰਦੇ ਨੇ ਪੰਗਾ ਲੈ ਲਿਆ,
ਹੁਣ ਸਮੇਂ ਸਿਰ ਨਾ ਹੋਵੇ ਵਰਖਾ।
ਫੇਰ ਬੋਤਲਾਂ ‘ਚ ਵੀ ਪਾਣੀ ਨਹੀਂ ਮਿਲਣਾ,
ਜੇ ਹੁਣ ਨਾ ਬਚਾਇਆ ਪਾਣੀ ਬੰਦੇ ਨੇ।
ਸਹਿਣਸ਼ਕਤੀ ਤੇ ਨਿਮਰਤਾ ਹੈ ਕੋਲ ਸਾਡੇ,
ਦੌਲਤ ਤੇ ਜਾਇਦਾਦ ਅਸੀਂ ਕੀ ਕਰਨੀ?
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਸਲੋਹ ਰੋਡ
ਨਵਾਂ ਸ਼ਹਿਰ-144514
ਫੋਨ  9915803554
Previous articleਸੱਚ ਕਾਵਿ
Next articleਪੰਜਾਬ ਸਰਕਾਰ ਕਿਸਾਨਾਂ ਨਾਲ ਕਰ ਰਹੀ ਕੋਝੇ ਮਜਾਕ, ਸਰਕਾਰ ਨੇ ਬਦਲਮੀ ਫਸਲ ਬੀਜਣ ਵਾਲੇ ਨੂੰ ਕਰਤਾ 7 ਹਜਾਰ ਰੁਪੈ ਪ੍ਰਤੀ ਏਕੜ ਦਾ ਐਲਾਨ -ਸੁੱਖ ਗਿੱਲ ਮੋਗਾ