ਬਹੁਤ ਉਤਸ਼ਾਹ ਨਾਲ ਸ਼ੁਰੂ ਹੋਈਆਂ ਢੇਰ ਸੈਂਟਰ ਦੀਆਂ ਖੇਡਾਂ

ਅੱਜ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ਵਿਖੇ ਸੈਂਟਰਪੱਧਰੀ ਖੇਡਾਂ ਬਹੁਤ ਹੀ ਉਤਸ਼ਾਹ ਤੇ ਉਮੰਗ – ਤਰੰਗ ਦੇ ਨਾਲ ਸ਼ੁਰੂ ਹੋਈਆਂ। ਅੱਜ ਸੈਂਟਰ – ਪੱਧਰੀ ਖੇਡਾਂ ਦਾ ਆਰੰਭ ਲੜਕਿਆਂ ਦੀਆਂ ਖੇਡਾਂ ਦੇ ਨਾਲ ਹੋਇਆ। ਇਸ ਵਿੱਚ ਸੈਂਟਰ ਦੇ ਸਮੂਹ ਸਕੂਲਾਂ ਨੇ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਦੇ ਨਾਲ ਭਾਗ ਲਿਆ। ਅੱਜ ਸੈਂਟਰ – ਪੱਧਰੀ ਖੇਡਾਂ ਵਿੱਚ ਕਬੱਡੀ , ਦੌੜਾਂ , ਖੋ- ਖੋ , ਰੱਸਾ ਕੱਸੀ , ਸ਼ਤਰੰਜ ਆਦਿ ਖੇਡਾਂ ਸ਼ਾਮਿਲ ਸਨ। ਸੈਂਟਰ ਪੱਧਰ ਦੀਆਂ ਇਹਨਾਂ ਖੇਡਾਂ ਵਿੱਚ ਸਮੂਹ ਅਧਿਆਪਕ ਸਾਹਿਬਾਨ ਤੇ ਖਿਡਾਰੀਆਂ ਵਿੱਚ ਬਹੁਤ ਹੀ ਹੌਂਸਲਾ, ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਸੈਂਟਰ ਹੈੱਡ ਟੀਚਰ ਸਤਿਕਾਰਯੋਗ ਕਮਲਜੀਤ ਕੌਰ ਜੀ , ਸੰਜੀਵ ਕੁਮਾਰ ਢੇਰ , ਮੀਹਮਲ ਸਿੰਘ , ਸਟੇਟ ਐਵਾਰਡੀ ਪਰਮਜੀਤ ਕੁਮਾਰ , ਕਿਰਨ ਦੇਵੀ  , ਸੁਰਿੰਦਰ ਕੁਮਾਰ ਕਾਲੀਆ , ਹਰਪ੍ਰੀਤ ਕੌਰ , ਬਲਬੀਰ ਸਿੰਘ ਮਹੈਣ , ਵਿਕਰਮ ਸ਼ਰਮਾ , ਗੁਰਮੀਤ ਕੌਰ , ਸੀਮਾ ਦੇਵੀ , ਹਰਜਿੰਦਰ ਕੌਰ , ਜਸਪ੍ਰੀਤ ਸਿੰਘ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਹਿੰਗ ਨਿਵਾਸੀਆਂ ਵਲੋਂ 2 ਅਕਤੂਬਰ ਨੂੰ ਭਾਰੀ ਗਿਣਤੀ ਵਿੱਚ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਕੀਤੇ ਜਾ ਰਹੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ
Next articleਵੱਡੀ ਦਰਾੜ ਵਿੱਚ ਕਨੇਡਾ ਭਾਰਤ ਦੇ ਰਿਸ਼ਤੇ