ਤੇਹਿੰਗ ਨਿਵਾਸੀਆਂ ਵਲੋਂ 2 ਅਕਤੂਬਰ ਨੂੰ ਭਾਰੀ ਗਿਣਤੀ ਵਿੱਚ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਕੀਤੇ ਜਾ ਰਹੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ

ਫਿਲੌਰ,ਅੱਪਰਾ (ਜੂੱਸੀ)-ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ  ਮੀਟਿੰਗ ਪਿੰਡ ਤੇਹਿੰਗ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਰਾਮ ਕਿਸ਼ਨ ,ਮਹਿੰਦਰ ਪਾਲ ,ਮਾਸਟਰ ਹਰਕਮਲ ਸਿੰਘ,ਪ੍ਰੇਮ ਬਹਾਦਰ ,ਕੁਲਦੀਪ ਸਿੰਘ,ਹਰਦੀਪ ਸਿੰਘ,ਬਲਦੇਵ ਸਿੰਘ,ਤੀਰਥ ਜੌਹਲ ਨੇ ਕੀਤੀ ।  ਮੀਟਿੰਗ ਵਿਚ ਸਿਵਲ ਹਸਪਤਾਲ ਬਚਾਉ ਸ਼ੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ, ਵਿਸ਼ਾਲ ਖਹਿਰਾ , ਮਾ ਹੰਸ ਰਾਜ ਅਤੇ ਪਰਸ਼ੋਤਮ ਫਿਲੌਰ ਸ਼ਾਮਿਲ ਹੋਏ । ਆਗੂਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਦੇਸ਼ ਦੀਆਂ ਸਿਹਤ ਸਹੂਲਤਾਂ ਦਾ ਪਾਜ ਨਿਕਲਿਆ ਪਿਆ ਹੈ ਤੇ ਸੂਬੇ ਦੀ ਸਰਕਾਰ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਲਗਾਤਾਰ ਯਤਨ ਕਰ ਰਹੀਆਂ ਹਨ  । ਡਿਸਪੈਂਸਰੀਆਂ ਬੰਦ ਕਰਕੇ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ । ਤੇ ਸਰਕਾਰੀ ਹਸਪਤਾਲਾਂ ਦੇ ਹਾਲਾਤ ਬਹੁਤ ਜਿਆਦਾ ਬੱਦਤਰ ਹਨ ਆਗੂਆਂ ਨੇ  ਕਿ ਫਿਲੌਰ ਸਿਵਲ ਹਸਪਤਾਲ ਨੂੰ ਬਚਾਉਣ ਲਈ 2 ਅਕਤੂਬਰ  ਨੂੰ ਵੱਡੀ ਗਿਣਤੀ ਵਿੱਚ ਆਉਣ ਦੀ ਅਪੀਲ ਕੀਤੀ ।  ਅੰਤ ਵਿੱਚ ਮਾਸਟਰ ਹਰਕਮਲ ਸਿੰਘ ਜੀ ਨੇ ਆਏ ਹੋਏ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਇਕ ਵੱਡੀ ਗੱਡੀ ਭਰ ਕੇ ਇਸ ਅੰਦੋਲਨ ਵਿੱਚ ਸ਼ਾਮਿਲ ਹੋਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article24 ਸਤੰਬਰ ਦੀ ਜਲੰਧਰ ਰੋਸ ਰੈਲੀ ਅਤੇ ਸਥਾਨਿਕ ਸਰਕਾਰਾਂ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ:ਬਾਸੀ, ਵਿਰਦੀ, ਹੀਰਾ 
Next articleਬਹੁਤ ਉਤਸ਼ਾਹ ਨਾਲ ਸ਼ੁਰੂ ਹੋਈਆਂ ਢੇਰ ਸੈਂਟਰ ਦੀਆਂ ਖੇਡਾਂ