HOME ਬਾਬਾ ਗੋਲਾ ਸਰਕਾਰੀ ਸੀ.ਸੈ. ਸਕੂਲ ਬੰਗਾ ਦੀ ਵਿਦਿਆਰਥਣ ਬਬੀਤਾ ਕੁਮਾਰੀ ਸਨਮਾਨਿਤ

ਬਾਬਾ ਗੋਲਾ ਸਰਕਾਰੀ ਸੀ.ਸੈ. ਸਕੂਲ ਬੰਗਾ ਦੀ ਵਿਦਿਆਰਥਣ ਬਬੀਤਾ ਕੁਮਾਰੀ ਸਨਮਾਨਿਤ

2

ਬੰਗਾ   (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਬਾਬਾ ਗੋਲਾ ਸਰਕਾਰੀ ਸੀ.ਸੈ. ਸਕੂਲ ਬੰਗਾ ਦੀ ਵਿਦਿਆਰਥਣ ਬਬੀਤਾ ਕੁਮਾਰੀ ਪੁੱਤਰੀ ਸ੍ਰੀ ਦੀਪਕ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟਰਿਕ ਦੀ ਪ੍ਰੀਖਿਆ ਵਿੱਚੋਂ 629 ਨੰਬਰ ਲੈ ਕੇ ਬੋਰਡ ਦੀ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਇਆ। ਜਿਸ ਨਾਲ ਮਾਂ-ਬਾਪ, ਸਕੂਲ ਅਤੇ ਬੰਗਾ ਦਾ ਨਾਮ ਰੋਸ਼ਨ ਕੀਤਾ ਹੈ। ਇਹ ਬੱਚੀ ਪੜ੍ਹਾਈ ਵਿਚ ਤਾਂ ਹੁਸ਼ਿਆਰ ਹੈ ਹੀ, ਇਸ ਤੋਂ ਬਿਨਾਂ ਸਹਿਪਾਠੀ ਕਿਰਿਆਵਾਂ ਵਿਚ ਵੀ ਬਹੁਤ ਸਾਰੇ ਇਨਾਮ ਪ੍ਰਾਪਤ ਕਰ ਚੁੱਕੀ ਹੈ। ਇਸ ਦਾ ਸੁਪਨਾ ਡਾਕਟਰ ਬਣਨ ਦਾ ਹੈ। ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਨੇ ਬਬੀਤਾ ਕੁਮਾਰੀ ਨੂੰ ਦੋ ਸਾਲ ਲਈ ਸ਼ਹੀਦ ਭਗਤ ਸਿੰਘ ਸਕਾਲਰਸ਼ਿੱਪ ਦੇਣ ਦਾ ਐਲਾਨ ਕੀਤਾ। ਇਸ ਸਕਾਲਰਸ਼ਿੱਪ ਦੇ ਪਹਿਲੇ ਚੈੱਕ ਅਤੇ ਸਨਮਾਨ-ਚਿੰਨ੍ਹ ਨਾਲ ਬਬੀਤਾ ਕੁਮਾਰੀ ਨੂੰ ਸਨਮਾਨਿਤ ਕਰਦੇ ਹੋਏ ਸੁਸਾਇਟੀ ਨੇ ਮਾਣ ਮਹਿਸੂਸ ਕੀਤਾ। ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਭਵਿੱਖ ਵਿਚ ਵੀ ਇਸ ਸਕੂਲ ਦੇ ਜਿਹੜੇ ਵਿਦਿਆਰਥੀ ਬੋਰਡ ਦੀ ਮੈਰਿਟ ਲਿਸਟ ਵਿਚ ਆਉਣਗੇ, ਉਨ੍ਹਾਂ ਸਭ ਨੂੰ ਹੀ ਸ਼ਹੀਦ ਭਗਤ ਸਿੰਘ ਸਕਾਲਰਸ਼ਿੱਪ ਪ੍ਰਦਾਨ ਕੀਤੀ ਜਾਇਆ ਕਰੇਗੀ। ਸਖ਼ਤ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। ਇਸ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਸਮਾਗਮ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ, ਪ੍ਰਿੰਸੀਪਲ ਜਸਵਿੰਦਰ ਕੌਰ, ਸਮੂਹ ਸਟਾਫ਼, ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਮੈਡਮ ਹਰਪ੍ਰੀਤ ਕੌਰ, ਮੈਡਮ ਗੁਰਮਿੰਦਰ ਕੌਰ, ਸ੍ਰੀ ਅਮਰਦੀਪ ਬੰਗਾ, ਸ੍ਰੀ ਕੁਲਵੀਰ ਸਿੰਘ ਪਾਬਲਾ, ਸ੍ਰੀ ਜਰਨੈਲ ਸਿੰਘ ਕਾਹਮਾ, ਸ੍ਰੀ ਸਰਬਜੀਤ ਸਿੰਘ ਮੰਗੂਵਾਲ, ਮੈਡਮ ਮਨਜੀਤ ਕੌਰ ਬੋਲਾ ਅਤੇ ਬਬੀਤਾ ਕੁਮਾਰੀ ਦੇ ਮਾਤਾ-ਪਿਤਾ ਨੇ ਸ਼ਿਰਕਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦੀ ਲੋੜ ‘ਤੇ ਜ਼ੋਰ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦੇ ਬੰਗਾ ਪੁੱਜੇ
Next articleਧਰਮਿੰਦਰ ਮਸਾਣੀ ਇਨਕਲਾਬੀ ਗਾਇਕ, ਖੇਡ ਲੇਖਕ ਸਰਬਜੀਤ ਮੰਗੂਵਾਲ ਨੂੰ ਘਰ ਮਿਲਣ ਗਏ