HOME ਧੰਮ ਚੱਕਰ ਪ੍ਰਵਰਤਨ  ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਤੇ

ਧੰਮ ਚੱਕਰ ਪ੍ਰਵਰਤਨ  ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਤੇ

ਫੋਟੋ ਕੈਪਸ਼ਨ: ਅੰਬੇਡਕਰ ਮਿਸ਼ਨ ਸੁਸਾਈਟੀ ਦੇ ਆਗੂ ਮੀਡਿਆ ਨੂੰ ਜਾਣਕਾਰੀ ਪ੍ਰਦਾਨ ਕਰਦੇ ਹੋਏ।

ਜਲੰਧਰ  (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ  ਸੰਧੂ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਵਿਖੇ ਹੋਈ।  ਮੀਟਿੰਗ ਵਿੱਚ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ 14 ਅਕਤੂਬਰ ਨੂੰ ਇਤਿਹਾਸਕ ਸਥਾਨ ਅੰਬੇਡਕਰ ਭਵਨ ਵਿਖੇ ਆਯੋਜਿਤ ਕੀਤੇ ਜਾਣ ਵਾਲੇ ‘ਧੰਮ ਚੱਕਰ ਪ੍ਰਵਰਤਨ ਦਿਵਸ ਸਮਾਗਮ’ ਦੀਆਂ ਤਿਆਰੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ।  ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀਆਂ ਹਨ।  ਸਮਾਗਮ ਵਿੱਚ ਅੰਤਰਰਾਸ਼ਟਰੀ ਧੱਮ-ਪ੍ਰਚਾਰਕ, ਫੈਡਰੇਸ਼ਨ ਆਫ਼ ਅੰਬੇਡਕਰਾਈਟ  ਐਂਡ ਬੁੱਧਿਸਟ ਔਰਗੇਨਾਈਜੇਸ਼ਨਜ਼  (ਫੈਬੋ) ਯੂ ਕੇ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਡਾ. ਹਰਬੰਸ ਵਿਰਦੀ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ ਅਤੇ  ਡਾ. ਬਲਬਿੰਦਰ ਕੁਮਾਰ, ਅਸਿਸਟੈਂਟ ਪ੍ਰੋਫੈ਼ਸਰ, ਪੋਲੀਟੀਕਲ ਸਾਇੰਸ ਵਿਭਾਗ, ਪੰਜਾਬ ਯੂਨੀਵਰਸਿਟੀ, ਸਵਾਮੀ ਸਰਵਾਨੰਦ ਗਿਰੀ ਰੀਜਨਲ ਸੈਂਟਰ ਹੁਸ਼ਿਆਰਪੁਰ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਿਰਕਤ ਕਰਨਗੇ।  ਇਹਨਾਂ ਤੋਂ ਇਲਾਵਾ ਬਲਦੇਵ ਰਾਜ ਜੱਸਲ (ਧੱਮਾਚਾਰੀ), ਸ਼੍ਰੀ ਸੋਹਨ ਲਾਲ  ਸਾਬਕਾ ਡੀਪੀਆਈ (ਕਾਲਜਾਂ), ਐਡਵੋਕੇਟ ਕੁਲਦੀਪ ਭੱਟੀ ਅਤੇ ਹੋਰ ਵਿਦਵਾਨ ਸਮਾਗਮ ਵਿੱਚ  ਆਪਣੇ ਵਿਚਾਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਦੇਸ਼ ਦੇ ਮੌਜੂਦਾ ਹਾਲਾਤ ‘ਤੇ ਚਰਚਾ ਕਰਦਿਆਂ ਪਾਇਆ ਗਿਆ ਕਿ ਦੇਸ਼ ਭਰ ਵਿੱਚ ਦਲਿਤਾਂ ‘ਤੇ ਅਤਿਆਚਾਰ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ।  ਹਿਮਾਚਲ ਪ੍ਰਦੇਸ਼ ਵਿੱਚ ਇੱਕ ਹਾਲੀਆ ਅਤੇ ਵਿਆਪਕ ਤੌਰ ‘ਤੇ ਰਿਪੋਰਟ ਕੀਤੀ ਗਈ ਘਟਨਾ ਵਿੱਚ, ਇੱਕ 12 ਸਾਲਾ ਦਲਿਤ ਲੜਕੇ ਨੇ “ਉੱਚ-ਜਾਤੀ” ਔਰਤਾਂ ਦੇ ਇੱਕ ਸਮੂਹ ਦੁਆਰਾ ਕਥਿਤ ਤੌਰ ‘ਤੇ ਕੁੱਟਮਾਰ, ਅਪਮਾਨਿਤ ਅਤੇ ਗਊਸ਼ਾਲਾ ਵਿੱਚ ਬੰਦ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ।  ਅੰਬੇਡਕਰ ਮਿਸ਼ਨ ਸੁਸਾਇਟੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੀ ਹੈ ।  ਸੁਸਾਈਟੀ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦਿਨੋ-ਦਿਨ ਅਰਾਜਕਤਾ ਵੱਲ ਵਧ ਰਿਹਾ ਹੈ ਜੋ ਕਿ ਬਹੁਤ ਖ਼ਤਰਨਾਕ ਹੈ। ਸਰਕਾਰ ਨੂੰ ਅਜਿਹੇ ਗੰਭੀਰ ਮਾਮਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਇਸ ਮੌਕੇ ਸਰਵਸ਼੍ਰੀ ਪ੍ਰੋ. ਬਲਬੀਰ , ਡਾ. ਜੀ. ਸੀ. ਕੌਲ,  ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ), ਜਸਵਿੰਦਰ ਵਰਿਆਣਾ, ਪਰਮਿੰਦਰ ਸਿੰਘ ਖੁੱਤਣ, ਗੌਤਮ, ਡਾ. ਮਹਿੰਦਰ ਸੰਧੂ ਆਦਿ ਹਾਜਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਨੋਟ ਵਿੱਚ ਦਿੱਤੀ।

ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

 

Previous articleਕਾਠਗੜ੍ਹ ਖੁਰਦ ‘ਚ ਸ਼ਰਾਰਤੀ ਅਨਸਰਾਂ ਨੇ ਲਗਾਈ ਛੱਪਰ ਨੂੰ ਅੱਗ, ਘਰੇਲੂ ਸਮਾਨ ਸੜਿਆ
Next articleਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ