HOME ਕਾਠਗੜ੍ਹ ਖੁਰਦ ‘ਚ ਸ਼ਰਾਰਤੀ ਅਨਸਰਾਂ ਨੇ ਲਗਾਈ ਛੱਪਰ ਨੂੰ ਅੱਗ, ਘਰੇਲੂ ਸਮਾਨ...

ਕਾਠਗੜ੍ਹ ਖੁਰਦ ‘ਚ ਸ਼ਰਾਰਤੀ ਅਨਸਰਾਂ ਨੇ ਲਗਾਈ ਛੱਪਰ ਨੂੰ ਅੱਗ, ਘਰੇਲੂ ਸਮਾਨ ਸੜਿਆ

1
ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬੀਤੀ ਰਾਤ ਕਾਠਗੜ੍ਹ ਖੁਰਦ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਇੱਕ ਛੱਪਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਛੱਪਰ ਵਿੱਚ ਪਿਆ ਘਰੇਲੂ ਸਮਾਨ ਸੜ ਕੇ ਰਾਖ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਗਿੰਦਰ ਪਾਲ ਜਿੰਦੂ ਦੀ ਪਤਨੀ ਊਸ਼ਾ ਰਾਣੀ ਨੇ ਦੱਸਿਆ ਕਿ ਜਦੋਂ ਉਹ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਆਪਣੇ ਮਕਾਨਾਂ ਵਿੱਚ ਸੁੱਤੇ ਪਏ ਸਨ ਤਾਂ ਉਹਨਾਂ ਅਚਾਨਕ ਬਾਹਰ ਕਾਫੀ ਰੋਸ਼ਨੀ ਦੇਖੀ ਅਤੇ ਜਦੋਂ ਉਹਨਾਂ ਦੇ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਉਹਨਾਂ ਦੇ ਛੱਪਰ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਬੁਝਾਉਣ ਲਈ ਉਹਨਾਂ ਨੇ ਅਤੇ ਮਹੱਲਾ ਵਾਸੀਆਂ ਨੇ ਕਾਫੀ ਕੋਸ਼ਿਸ਼ ਕੀਤੀ ਲੇਕਿਨ ਉਦੋਂ ਤੱਕ ਛੱਪਰ ਸੜ ਚੁੱਕਾ ਸੀ ਅਤੇ ਉਸ ਵਿੱਚ ਪਿਆ ਘਰੇਲੂ ਸਮਾਨ ਰਾਖ ਹੋ ਚੁੱਕਿਆ ਸੀ। ਉਹਨਾਂ ਦੱਸਿਆ ਕਿ ਛੱਪਰ ਵਿੱਚ ਇੱਕ ਪੇਟੀ ਪਈ ਸੀ ਜਿਸ ਵਿੱਚ ਕੱਪੜੇ ਆਦਿ ਵੀ ਸੜ ਗਏ। ਉਹਨਾਂ ਦੱਸਿਆ ਕਿ ਇਹ ਅੱਗ ਮਹੱਲੇ ਦੇ ਹੀ ਇੱਕ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਸੀ ਜਿਸ ਬਾਰੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਤੁਰੰਤ ਮੌਕਾ ਦੇਖਣ ਉਪਰੰਤ ਆਰੋਪੀ ਨੂੰ ਕਾਬੂ ਕਰ ਲਿਆ। ਊਸ਼ਾ ਰਾਣੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਰਾਰਤੀ ਅਨਸਰ ਉਹਨਾਂ ਦੀ ਗਾਂ ਖੋਲ੍ਹ ਕੇ ਲੈ ਗਿਆ ਸੀ ਜਿਸ ਬਾਰੇ ਜਦੋਂ ਉਹਨਾਂ ਨੇ ਉਸ ਦੇ  ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਤਾਂ ਉਹ ਉਲਟਾ ਉਹਨਾਂ ਨਾਲ ਹੀ ਝਗੜਨ ਲੱਗ ਪਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰਿਆਣਾ ਕਮੇਟੀ ਦੇ 17 ਮੈਂਬਰਾਂ ਨੇ ਪ੍ਰਧਾਨ ਝੀਂਡਾ ਤੋਂ ਆਪਣਾ ਸਮਰਥਨ ਲਿਆ ਵਾਪਸ
Next articleਧੰਮ ਚੱਕਰ ਪ੍ਰਵਰਤਨ  ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਤੇ