ਸ੍ਰੀ ਕੀਰਤਪੁਰ ਸਾਹਿਬ ਤੋਂ 27 ਫਰਵਰੀ ਦੋ ਹੋਵੇਗਾ ਹੋਲਾ ਮਹੱਲਾ ਆਰੰਭ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਸਿੱਧ ਛੇ ਰੋਜਾ ਕੌਮੀ ਤਿਹਾਰ ਹੋਲਾ ਮਹੱਲਾ ਜੋ ਕਿ ਪੂਰੀ ਦੁਨੀਆ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦਾ ਮਸ਼ਹੂਰ ਹੈ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਆ ਕੇ ਬੜੀ ਸ਼ਰਧਾ ਸਤਿਕਾਰ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਜਿਸ ਦਾ ਆਰੰਭ ਪਹਿਲੇ ਤਿੰਨ ਦਿਨ ਸ਼੍ਰੀ ਕੀਰਤਪੁਰ ਸਾਹਿਬ ਤੋ ਹੋਵੇਗਾ ਫਰਵਰੀ ਮਹੀਨੇ ਦੀ 27 ਫਰਵਰੀ 28 ਫਰਵਰੀ ਅਤੇ 1 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਇਸੇ ਤਰ੍ਹਾਂ ਦੋ ਤੋਂ ਚਾਰ ਮਾਰਚ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਇਸ ਸਬੰਧੀ ਪਹਿਲਾਂ ਵੀ ਡਿਊਟੀਆਂ ਲੱਗ ਚੁੱਕੀਆਂ ਹਨ ਜਿਸ ਸਬੰਧੀ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਦਫਤਰ ਵਿੱਚ ਸਮੂਹ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਡੀਸੀ ਰੂਪਨਗਰ ਦੀ ਨਿਗਰਾਨ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਹਰੇਕ ਵਿਭਾਗ ਦੇ ਉੱਚ ਅਧਿਕਾਰੀਆਂ ਵਿੱਚ ਵਿਚਾਰ ਵਟਾਂਦਰਾ ਹੋਇਆ ਜਿਸ ਵਿੱਚ ਬਿਜਲੀ ਪੀਣ ਵਾਲੇ ਪਾਣੀ ਟਾਫਿਕ ਸਟਰੀਟ ਲਾਈਟਾਂ ਸਾਫ ਸਫਾਈ ਪਸ਼ੂ ਚਕਸ਼ਿਤਤਾ ਚੀਮਾ ਐਲਈਡੀ ਬੋਰਡ ਸੀਸੀਟੀਵੀ ਕੈਮਰੇ ਟਰੈਫਿਕ ਪਾਰਕਿੰਗ ਪੈਟਰੋਲਿੰਗ ਸੀਸੀਟੀਵੀ ਕੈਮਰੇ ਤੇ ਹੋਰ ਜਰੂਰੀ ਵਿਭਾਗਾਂ ਨਾਲ ਮੀਟਿੰਗ ਡੀਸੀ ਰੂਪਨਗਰ ਆ ਦਿਤੀ ਡਜਵਾਲ ਵੱਲੋਂ ਆਪਣੇ ਪ੍ਰਧਾਨਗੀ ਹੇਠ ਦਿੱਤੀ ਗਈ ਇਸ ਵਿੱਚ ਮੌਜੂਦ ਵਧੀਕ ਡਿਪਟੀ ਕਮਿਸ਼ਨਰ ਚੰਦਰ ਜੋਤੀ ਸਿੰਘ ਵਧੀ ਡਿਪਟੀ ਕਮਿਸ਼ਨਰ ਅਬਕੇਸ਼ ਗੁਪਤਾ ਐਸਪੀ ਅਰਵਿੰਦ ਮੀਨਾ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ ਐਸਡੀਐਮ ਮੁਰਿੰਡਾ ਗੁਰਦੇਵ ਸਿੰਘ ਹਰਵਿੰਦਰ ਪਾਲ ਸਿੰਘ ਸੋਮਲ ਹਰਕੀਰਤ ਸਿੰਘ ਡੀਐਸਪੀ ਸੂਚਨਾ ਅਫਸਰ ਹਰਪ੍ਰੀਤ ਸਿੰਘ ਜਗਜੀਵਨ ਸਿੰਘ ਗਿੱਲ ਜਸ਼ਨਦੀਪ ਸਿੰਘ ਮਾਨ ਐਸਐਚਓ ਦਾਨਿਸ਼ਵੀਰ ਸਿੰਘ ਐਸਐਚ ਓ ਜਤਿਨ ਕਪੂਰ ਏਟੀਓ ਸਰਬਜੀਤ ਸਿੰਘ ਸਿਵਿਲ ਸਰਜਨ ਡਾਕਟਰ ਬੋਬੀ ਗੁਲਾਟੀ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



