(ਸਮਾਜ ਵੀਕਲੀ)
ਕਿਸਮਤ ਕੋਰਾ ਕਾਗਜ਼ ਹੁੰਦੀ
ਜਿਸ ‘ਤੇ ਕੁੱਝ ਨਹੀਂ ਲਿਖਿਆ ਹੁੰਦਾ l
ਆਪਣੀ ਮਿਹਨਤ ਨਾਲ ਹੀ ਇਸ ‘ਤੇ
ਹੱਥੀਂ ਹੀ ਕੁੱਝ ਲਿਖਿਆ ਜਾਂਦਾ l
ਕਿਸਮਤ ਲਿਖਣ ਵਾਲਾ ਨਾ ਕੋਈ
ਅਸਮਾਨ ਜਾਂ ਵਿੱਚ ਪਤਾਲ ਦੇ ਬਹਿੰਦਾ,
ਨਾ ਹੀ ਉਹ ਕੋਈ ਧਰਮ ਸਥਾਨੀਂ
ਨਾ ਉਹ ਕਿਸੇ ਬਿਲਡਿੰਗ ਵਿੱਚ ਰਹਿੰਦਾl
ਸੁੱਖਣਾ ਅਤੇ ਪ੍ਰਾਰਥਨਾ ਦਾ
ਕਿਸਮਤ ‘ਤੇ ਕੋਈ ਅਸਰ ਨਾ ਹੁੰਦਾ l
ਇਸ ਕੋਰੇ ਕਾਗਜ਼ ਦਾ ਬੰਦਾ
ਖੁਦ ਹੀ ਆਪਣਾ ਮਾਲਕ ਹੁੰਦਾ ।
ਕਿਸਮਤ ਦੇ ਕਾਗਜ਼ ਦਾ ਬੰਦਾ
ਖੁਦ ਹੀ ਲੇਖਕਾਰ ਏ ਹੁੰਦਾ l
ਆਪੇ ਲਿਖਦਾ ਚੜ੍ਹਦੀ ਕਲਾ ਦੀ
ਆਪੇ ਹੀ ਲਿਖਦਾ ਏ ਢਹਿੰਦਾ।
ਕਿਸਮਤ ਨੂੰ ਕੋਸਣ ਦੀ ਥਾਏਂ
ਸ਼ਿੰਗਾਰਿਆ ਆਪੇ ਹਿੰਮਤ ਕਰੀਏ,
ਆਪਣੀ ਇੱਛਾ ਨਾਲ਼ ਹੀ ਲਿਖੀਏ
ਹੱਥੀਂ ਕਰਮ ਤੇ ਕਰਿਆ ਧੰਦਾ।
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly