(ਸਮਾਜ ਵੀਕਲੀ)- ਮੇਰਾ ਪਿੰਡ ਅਮਰ ਸ਼ਹੀਦ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਆਲੀ ਹੈ। ਅਸੀਂ 1966 ਦੇ ਵਰਲਡ ਕੱਪ ਤੋਂ ਬਾਅਦ ਪੰਜਾਬ ਤੋਂ ਲੈਸਟਰ ਆਏ ਸੀ। ਪਹਿੱਲਾਂ ਤੋਂ ਹੀ ਮੈਨੂੰ ਫੁੱਟਬਾਲ ਖੇਡਣ ਦਾ ਬਹੱਤ ਹੀ ਜਿਆਦਾ ਸ਼ੌਂਕ ਹੁੰਦਾ ਸੀ। ਨੌਂ ਦੱਸ ਸਾਲ ਦੀ ਉਮਰ ਵਿੱਚ ਸਕੂਲ ਤੋਂ ਬਾਅਦ ਅਸੀਂ ਸਾਡੇ ਘਰ ਦੇ ਨਜਦੀਕ ਸਪਿਨੀ ਹਿੱਲ ਪਾਰਕ ਵਿੱਚ ਖੇਡਦੇ ਹੁੰਦੇ ਸੀ।
ਜਦੋਂ ਮੈਂ 12 ਸਾਲ ਦਾ ਸੀ, ਨੌਟਿਘੰਮ ਫੌਰਿਸਟ ਮੈਨੂੰ ਪਾਰਕ ਵਿੱਚ ਖੇਡਦੇ ਦੇਖ ਕੇ ਆਪਣਾ ਪਲੇਅਰ ਰੱਖਣਾ ਚਾਹੁੰਦੇ ਸੀ ਪਰ ਮੇਰੇ ਪਿਤਾ ਜੀ ਨੇ ਕਿਹਾ “ਫੁੱਟਬਾਲ ਖੇਡ ਕੇ ਆਪਣੀਆਂ ਲੱਤਾਂ ਤੜਾਉਣ ਨਾਲੋਂ ਚੰਗਾ ਹੈ ਕਿ ਤੂੰ ਕੋਈ ਕੰਮ ਕਰ ਜਿਸ ਨਾਲ ਘਰ ਦਾ ਖਰਚਾ ਚੱਲੂਗਾ.”। ਜਦੋਂ ਮੈਂ 16 ਸਾਲ ਦਾ ਸੀ ਉਦੋਂ ਗਰਮੀਆਂ ਦੀਆਂ ਛੁੱਟੀਆਂ ਸਮੇ ਪਹਿਲੀ ਟੂਰਨਾਮੈਂਟ ਹਡਰਸਫਿਲਡ ਖੇਡਿਆ ਸੀ ਉਸ ਵੇਲੇ ਮੇਰੇ ਨਾਲ ਬਲਦੇਵ ਸਿੰਘ ‘ਬੁਲਡੌਗ’ ਵੀ ਪਹਿੱਲੀ ਵਾਰ ਖੇਡਿਆ ਸੀ।
ਤਾਂ ਕਿ ਮੈਂ ਵਧੀਆ ਖੇਡ ਸਕਾਂ ਟੂਰਨਾਮੈਂਟਾਂ ਤੋਂ ਕੁੱਝ ਹਫਤੇ ਪਹਿੱਲਾਂ ਹੀ ਕੋਈ ਵੀ ਨਸ਼ਾ ਨਹੀਂ ਪੀਂਦਾ ਸੀ ਅਤੇ ਟਰੇਨਿੰਗ ਸਖਤ ਮਿਹਨਤ ਨਾਲ ਕਰਦਾ ਹੁੰਦਾ ਸੀ॥
50 ਸਾਲ ਪਹਿੱਲਾਂ ਡਰਬੀ ਦਾ ਫੁੱਟਬਾਲ ਟੂਰਨਾਮੈਂਟ
ਸਾਡੀ ਟੀਮ ਸੱਪਨਾ ਦਾ ਸੈਮੀ ਫਾਈਨਲ ਉਸ ਸਮੇ ਦੀ ਮਸ਼ਹੂਰ ਟੀਮ ਪੰਜਾਬ ਯੁਨਾਈੁਟਿੱਡ ਡਰਬੀ ਨਾਲ ਸੀ ਜੋ ਆਪਣੇ ਸ਼ਹਿਰ ਕਰਾਏ ਜਾ ਰਹੇ ਟੂਰਨਾਮੈਂਟ ਵਿੱਚ ਜਿੱਤਣ ਦੀ ਪੂਰੀ ਉਮੀਦ ਰੱਖਦੇ ਸੀ। ਸਪੋਰਟਰਜ ਦੇ ਦਬਾ ਤੇ ਰੈਫਰੀ ਨੇ ਇੱਕ ਇੱਕ ਕਰਕੇ ਸਾਡੇ ਤਿੰਨ ਪਲੇਅਰਾਂ ਨੂੰ ‘ਸਿੰਟ ਔਫ’ ਕਰ ਦਿੱਤਾ। ਪਹਿੱਲਾਂ ਸੀਸੂ, ਫਿਰ ਬਾਵੇ ਨੂੰ ਰੈਫਰੀ ਨੇ ਲਾਲ ਕਾਰਡ ਦਿਖਾਇਆ, ਫਿਰ ਇੱਕ ਹੋਰ ਪਲੇਅਰ ਨੂੰ ਵੀ ਗੇਮ ਤੋਂ ਪੂਰੀ ਛੁੱਟੀ ਕਰ ਦਿੱਤੀ।
ਜਿਸ ਦਾ ਫਾਇਦਾ ਉਠਾਂਦਿਆਂ ਡਰਬੀ ਨੇ ਹਾਫ ਟਾਈਮ ਤੱਕ ਦੋ ਗੋਲ ਕਰ ਦਿੱਤੇ, ਹਾਫ ਟਾਈਮ ਤੇ ਅਸੀਂ 2-0 ਤੇ ਹੀ ਹਾਰਦੇ ਸਨ ਅਗਲੇ ਹਾਫ ਲਈ ਦੂਜੀ ਟੀਮ ਨਾਲੋਂ ਸਾਡੇ ਕੋਲ ਤਿੰਨ ਪਲੇਅਰ ਘੱਟ ਸੀ।
ਸਾਡੇ ਬਹੁੱਤ ਹੀ ਜਿਆਦਾ ਸਮਝਦਾਰ ਅਤੇ ਟੀਮ ਕੈਪਟਨ ਅਮਰੀਕ ਸਿੰਘ ਜੋ ਡੀਫੈਂਡਰ ਖੇਡਦੇ ਸਨ ਨੇ ਫੈਸਲਾ ਕੀਤਾ ਕਿ ਸੈਕਿੰਡ ਹਾਫ ਵਿੱਚ ਅੱਠਾਂ ਪਲੇਅਰਾਂ ਵਿੱਚੋਂ ਤਿੰਨ ਜਾਣੇ ਡੀਫੈਂਸ, ਤਿੰਨ ਮਿਡਫਿਲਡ ਵਿੱਚ ਖੇਡਾਂਗੇ ਤਾਂ ਕਿ ਡਰਬੀ ਹੋਰ ਗੋਲ ਨਾ ਕਰ ਸਕਣ। ਅਤੇ ਦਾਸ ਨੂੰ ਕਿਹਾ ਗਿਆ ਸੀ ਕਿ ਤੂੰ ਇਕੱਲਾ ਹੀ ਸਾਰੇ ਪਾਸੇ ਦੌੜਦਾ ਰਹੀਂ।
ਤਕਰੀਬਨ ਦਸ ਬਾਰਾਂ ਮਿੰਟ ਹੀ ਸੈਕਿੰਡ ਹਾਫ ਦੇ ਹੋਏ ਸਨ, ਸਾਡੀ ਟੀਮ ਨੇ ਪਿਛਿਓਂ ਇੱਕ ਉਚਾ ਬਾਲ ਮਾਰਿਆ ਜੋ ਡਰਬੀ ਦੀ ਡੀਫੈਂਸ ਨੂੰ ਟੱਪ ਗਿਆ। ਉਨ੍ਹਾ ਦਾ ਗੋਲਕੀਪਰ ਬਾਹਰ ਆ ਗਿਆ, ਮੈਂ ਬਾਲ ਨੂੰ ਸੱਜੇ ਪਾਸੇ ਕੋਰਨਰ ਵੱਲ ਨੂੰ ਲੈ ਗਿਆ, ਇੰਨੇ ਨੂੰ ਡਰਬੀ ਦਾ ਇੱਕ ਡੀਫੈਂਡਰ ਗੋਲ ਲਾਈਨ ਤੇ ਆ ਗਿਆ, ਬਾਲ ਨੂੰ ਮੈਂ ਥੋੜਾ ਅੰਦਰ ਨੂੰ ਲਿਆ ਕੇ ਗੋਲਾਂ ਦੇ ਉਪਰਲੇ ਹਿੱਸੇ ਬਾਲ ਨੂੰ ਚਿੱਪ ਕਰ ਕੇ ਗੋਲ ਕਰ ਦਿੱਤਾ ਜਿਸ ਨਾਲ ਸਾਡੇ ਲੈਸਟਰ ਦੇ ਸਪੋਰਟਰਜ ਨੱਚਣ ਟੱਪਣ ਲੱਗ ਗਏ। ਪੰਦਰਾਂ ਵੀਹ ਮਿੰਟਾ ਬਾਅਦ ਮੈਂ ਸੱਜੇ ਪਾਸਿਓਂ ਦੋ ਤਿੰਨ ਡਰਬੀ ਦੇ ਡੀਫੈਂਡਰਾਂ ਨੂੰ ਡਰਿਬਲ ਕਰਕੇ ਬਾਲ ਕਰੌਸ ਕੀਤਾ ਜਿਸ ਨੂੰ ਸਾਡੇ ਲੈਫਟ ਬੈਕ ‘ਸਪੀਡੀ’ ਨੇ ਟੈਪ ਇੰਨ ਕਰਕੇ ਸਕੋਰ 2-2 ਕਰ ਦਿੱਤਾ। ਜਦੋਂ ਮੈਚ ਬਰੋਬਰ 2-2 ਹੋ ਗਿਆ ਸਾਡੀ ਟੀਮ ਨੂੰ ਹੋਰ ਵੀ ਹੌਸਲਾ ਪ੍ਰਾਪਤ ਹੋਇਆ ਅਤੇ ਲੱਗਦਾ ਸੀ ਕਿ ਹੁਣ ਤੀਜਾ ਗੋਲ ਅਸੀਂ ਹੀ ਕਰਾਂਗੇ। ਇੰਝ ਹੀ ਹੋਇਆ।
ਗੇਮ ਦੇ ਆਖਰੀ ਕੁੱਝ ਮਿੰਟਾਂ ਵਿੱਚ ਮੈਂ ੳਨ੍ਹਾ ਦੇ ਡੀਫੈਂਡਰ ਨੂੰ ਪਿਛੇ ਛੱਡ ਦਿੱਤਾ ਅਤੇ ਉਸ ਨੇ ਪਿਛਿਓਂ ਮੈਨੂੰ ਫਾਊਲ ਕੀਤਾ ਜਦੋਂ ਮੈਂ ਪੈਨਿਲਟੀ ਬੌਕਸ ਵਿੱਚ ਸੀ, ਰੈਫਰੀ ਨੇ ਇੱਕ ਦਮ ਪੈਨਿਲਟੀ ਦੇ ਦਿੱਤੀ ਜੋ ਸਾਡੇ ਮਿਡਫਿਲਡ ‘ਮਾਸਟਰਓ’ ਗੁਰਮੇਲ ਸਿੰਘ ‘ਗੇਲੂ’ ਨੇ ਲਈ ਅਤੇ ਅਸੀਂ 3-2 ਜਿੱਤਣ ਲੱਗ ਪਏ। ਹੁਣ ਸਾਨੂੰ ਪਤਾ ਸੀ ਕਿ ਅਸੀਂ ਉਸ ਸਮੇ ਦੀ ਮੰਨੀ ਹੋਈ ਟੀਮ ਨਾਲ ਖੇਡਦੇ ਸੀ ਜਿਨ੍ਹਾ ਨੇ ਪੂਰਾ ਜੋਰ ਲਾਉਣਾ ਆ ਕਿ ਉਹ ਤੀਸਰਾ ਗੋਲ ਕਰਕੇ ਮੈਚ ਨੂੰ ਐਕਸਟਰਾ ਟਾਈਮ ਵਿੱਚ ਲੈ ਜਾਣ। ਪਰ ਸਾਡੇ ਪਲੇਅਰਾਂ ਨੇ ਉਨ੍ਹਾਂ ਦੀਆਂ ਲੱਖਾਂ ਕੋਸ਼ਿਸ਼ਾਂ ਤੇ ਵੀ ਉਨ੍ਹਾ ਨੂੰ ਹੋਰ ਗੋਲ ਨੀ ਕਰਨ ਦਿੱਤਾ।
ਸੱਪਨਾ ਟੀਮ ਦੇ ‘ਸੈਂਟ ਔਫ’ ਖਿਡਾਰੀ ਫਾਈਨਲ ਮੈਚ ਵਿੱਚ ਕਾਨੂਨ ਕਰਕੇ ਖੇਲ ਨਹੀਂ ਸਕਦੇ ਸੀ। ਸਾਡੀ ਫਾਈਨਲ ਵਿੱਚ ਖੇਡਣ ਵਾਲੀ ਟੀਮ ਕਮਜੋਰ ਹੋਣ ਦੇ ਬਾਵਯੂਦ ਵੀ ਅਸੀਂ ਬਿਡਫੋਰਡ ਨੂੰ ਹਰਾ ਕੇ ਡਰਬੀ ਦਾ ਕਦੇ ਵੀ ਨਾ ਭੁੱਲਣ ਵਾਲਾ ਫੁੱਟਬਾਲ ਟੂਰਨਾਮੈਂਟ ਦਾ ਪਰੈਮੀਅਰ ਡਿਵੀਯਨ ਦਾ ਕੱਪ ਜਿੱਤਿਆ।
ਗਰੇਵਜੰਡ ਦੀ ਟੂਰਨਾਮੈਂਟ ਵਿੱਚ ਇੱਕ ਸਾਲ ਸਾਡੀ ਟੀਮ ਸੱਪਨਾ ਬਾਰਕਿੰਗ ਦੀ ਟੀਮ ਨੂੰ 18-0 ਤੇ ਜਿੱਤੇ ਸੀ ਅਤੇ ਦਾਸ ਨੇ 10 ਗੋਲ ਕੀਤੇ ਸਨ। ਸ਼ੰਗਾਰਾ ਸਿੰਘ ‘ਸ਼ੈਨੀ’ ਨੇ ਇਹ ਵੀ ਕਿਹਾ ਕਿ ਹੁੱਣ ਦੇ ਪਲੇਅਰ ‘ਐਕਟਿੰਗ’ ਜਿਆਦਾ ਕਰਦੇ ਹਨ ਅਤੇ ਥੋੜਾ ਜਿਆ ਹੱਥ ਲੱਗਣ ਤੇ ਹੀ ਆਲੂਆਂ ਦੇ ਬੋਰੇ ਵਾਂਗ ਡਿੱਗ ਪੈਂਦੇ ਹਨ। ਜਿਆਦਾ ਚੰਗੇ ਪਲੇਅਰ ਹੋਣ ਕਾਰਨ ਦੁੱਖ ਵੀ ਝੱਲਣੇ ਪੈਂਦੇ ਸਨ ਜਿਵੇਂ ਇੱਕ ਗੇਮ ਵਿੱਚ ਅਸੀਂ ਵੂਲਿੱਚ ਨੂੰ 3-0 ਜਿੱਤ ਰਹੇ ਸੀ, ਉਨ੍ਹਾ ਦੇ ਖਿਡਾਰੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ‘ਸ਼ੈਨੀ ਦਾ ਬੰਦੋਬਸਤ’ ਕਰ ਦਵੋ ਆਪਾਂ ਇਨ੍ਹਾ ਨੂੰ ਜਿੱਤ ਜਾਵਾਂਗੇ। ਦੂਜੀ ਟੀਮ ਦੇ ਗੋਲੀ ਨੇ ਮੇਰੀ ਛਾਤੀ ਵਿੱਚ ‘ਟਰੇਨਰਜ ਦੇ ਸਟੱਡ’ ਮਾਰੇ ਜਿਸ ਕਰਕੇ ਮੇਨੂੰ ਕਈ ਦਿੰਨ ਹਸਪਤਾਲ ਇਲਾਜ ਕਰਵਾਉਣਾ ਪਿਆ ਸੀ।
ਉਨ੍ਹਾ ਨੇ ਇਹ ਵੀ ਕਿਹਾ ਕਿ ਸਾਡੇ ਪਲੇਅਰ ਪ੍ਰੀਮੀਅਰ ਲੀਗ ਵਿੱਚ ਨਸਲਵਾਦ ਅਤੇ ਨਸ਼ਿਆਂ ਕਾਰਨ ਨਹੀਂ ਖੇਡ ਸਕੇ। ਚਲੋ ਨਸਲਵਾਦ ਨੂੰ ਖਤਮ ਕਰਨਾ ਬਹੁੱਤ ਜਿਆਦਾ ਔਖਾ ਹੈ ਪਰ ਆਪਾਂ ਨਸ਼ਿਆਂ ਤੋਂ ਪ੍ਰਹੇਜ ਕਰ ਸਕਦੇ ਹਾਂ, ਇਸ ਦੇ ਨਾਲ ਨਾਲ ਮਾਪਿਆਂ ਨੂੰ ਵੀ ਚੰਗੇ ਖਿਡਾਰੀਆਂ ਦਾ ਪੂਰਾ ਪੂਰ ਸਿਹਯੋਗ ਦੇਣਾ ਚਾਹੀਦਾ ਹੈ।
ਦਾਸ ਨੇ ਭਾਵੇਂ ਅਣਗਿਨਤ ਟਰੋਫੀਆਂ ਜਿੱਤੀਆਂ ਹਨ, ਜਿਵੇ ਕੈਰਾਬੀਅਨ ਕਲੱਬ ਦੇ ਪ੍ਰੈਮੀਅਰ ਲੀਗ, 2016 ਵਿੱਚ ਖਾਲਸਾ ਲੈਸਟਰ ਦਾ ਲੈਜਿੰਡ ਪਲੇਅਰ, ਸਾਡੇ ਘਰ ਟਰੋਫੀਆ ਨਾਲ ਇੱਕ ਕਮਰਾ ਭਰਿਆ ਹੋਇਆ ਹੈ, ਪਰ ਮੇਰੇ ਲਈ ਡਰਬੀ ਦੀ ਟੂਰਨਾਮੈਂਟ ਤੇ ਜਿੱਤੀ ਟਰੋਫੀ ਸੱਭ ਨਾਲੋਂ ਜਿਆਦਾ ਯਾਦਗਰ ਹੈ ਕਿਉਂਕਿ ਸਾਡੇ ਕੋਲ ਤਿੰਨ ਪਲੇਅਰ ਘੱਟ ਸੀ ਅਤੇ ਡਰਬੀ ਦੀ ਟੀਮ ਉਸ ਸਮੇ ਦੀ ਬਹੁੱਤ ਹੀ ਜਿਆਦਾ ਵਧੀਆ ਟੀਮ ਹੂੰਦੀ ਸੀ।