HOME ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਨੇ...

ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਨੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਟ੍ਰੈਕ “ਬੱਲਾਂ ਵਿੱਚ ਵਾਸਾ ਹੈ’ ਦਾ ਕੀਤਾ ਪੋਸਟਰ ਰਿਲੀਜ਼

3

ਸਰੀ /ਵੈਨਕੂਵਰ  (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ” ਬੱਲਾਂ ਵਿੱਚ ਵਾਸਾ ਹੈ ” ਦਾ ਅੱਜ ਰਸਮੀ ਤੌਰ ਤੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ੍ਰੀਮਾਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਗਾਇਕ ਦਲਵਿੰਦਰ ਦਿਆਲਪੁਰੀ ਦੇ ਧਾਰਮਿਕ ਟਰੈਕ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਖੂਬਸੂਰਤ ਟਰੈਕ ਨੂੰ ਰਿਲੀਜ਼ ਹੋਣ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੂੰ ਸਮੂਹ ਮਹਾਂਪੁਰਸ਼ਾਂ ਤੇ ਸੰਗਤਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਗਾਇਕ ਦਲਵਿੰਦਰ ਦਿਆਲਪੁਰੀ ਨੇ ਇਸ ਟ੍ਰੈਕ ਨੂੰ ਆਪਣੀ ਰਵਾਇਤੀ ਆਵਾਜ਼ ਦੇ ਕੇ ਬਾਖੂਬੀ ਨਿਭਾਇਆ ਹੈ । ਸੰਗੀਤ ਰਾਜ ਕੁਮਾਰ ਕਿਕ ਇਨ ਬੀਟਸ ਦਾ ਹੈ । ਵੀਡੀਓ ਹਰਮੇਸ਼ ਸਾਹਿਲ ਨੇ ਲਾਜਵਾਬ ਤਿਆਰ ਕੀਤੀ ਹੈ । ਜੱਸ ਇੰਦਰ ਦੀ ਪੇਸ਼ਕਸ਼ ਵਿੱਚ ਇਸ ਟਰੈਕ ਦੇ ਪ੍ਰੋਡਿਊਸਰ ਰਾਜਿੰਦਰ ਸਿੰਘ ਹਨ ਅਤੇ ਇਸ ਟਰੈਕ ਨੂੰ ਰਿਲੀਜ਼ ਕਰਨ ਵਾਲੀ ਕੰਪਨੀ ਜੱਸ ਆਡੀਓ ਹੈ । ਸੰਤ ਨਿਰੰਜਨ ਦਾਸ (ਡੇਰਾ ਸੱਚਖੰਡ ਬੱਲਾਂ ਜ਼ਿਲ੍ਹਾ ਜਲੰਧਰ) ਜੀ ਦੀ ਰਹਿਨੁਮਾਈ ਹੇਠ ਬਣੇ ਇਸ ਗੀਤ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਜੀ ਸਮੁੱਚੀ ਟੀਮ ਦੀ ਇਹੋ ਗੁਜ਼ਾਰਿਸ਼ ਹੈ । ਜੈ ਗੁਰੂਦੇਵ ਧੰਨ ਗੁਰੂਦੇਵ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਸਮਾਜ ਨੂੰ ਚੱਲਣ ਦੀ ਲੋੜ – ਜੱਸੀ ਤੱਲ੍ਹਣ
Next articleਜ਼ਬਰਦਸਤੀ ਵਸੂਲੀ ਮਾਮਲਿਆਂ ਖਿਲਾਫ ਪੁਲਿਸ ਦੀ ਕਾਰਵਾਈ ਤੇਜ਼- 7 ਵਿਅਕਤੀਆਂ ਤੇ ਲੱਗੇ ਚਾਰਜ,111 ਦੀ ਹੋਵੇਗੀ ਇਮੀਗਰੇਸ਼ਨ ਜਾਂਚ