HOME ਡੇਰਾ ਸੱਚਖੰਡ ਬੱਲਾਂ ਦੇ ਅਨਿਨ ਸ਼ਰਧਾਲੂ ਅਤੇ ਸਮਾਜ ਸੇਵਕ ਸ਼੍ਰੀਮਾਨ ਗੁਰਮੁੱਖ ਕੁਮਾਰ...

ਡੇਰਾ ਸੱਚਖੰਡ ਬੱਲਾਂ ਦੇ ਅਨਿਨ ਸ਼ਰਧਾਲੂ ਅਤੇ ਸਮਾਜ ਸੇਵਕ ਸ਼੍ਰੀਮਾਨ ਗੁਰਮੁੱਖ ਕੁਮਾਰ ਰੰਧਾਵਾ ਨਹੀਂ ਰਹੇ

3

ਸਰੀ/ਵੈਨਕੂਵਰ  (ਸਮਾਜ ਵੀਕਲੀ)  (ਕੁਲਦੀਪ ਚੁੰਬਰ )-ਧੰਨ ਧੰਨ ਸਤਿਗੁਰੂ ਸੁਆਮੀ ਸਰਵਣ ਦਾਸ ਡੇਰਾ ਸੱਚਖੰਡ ਬੱਲਾਂ ਦੇ ਅਨਿਨ ਸ਼ਰਧਾਲੂ ਅਤੇ ਉੱਘੇ ਸਮਾਜ ਸੇਵਕ ਸ੍ਰੀਮਾਨ ਗੁਰਮੁੱਖ ਕੁਮਾਰ ਰੰਧਾਵਾ ਕਨੇਡਾ ਸਾਡੇ ਵਿੱਚ ਨਹੀਂ ਰਹੇ। ਉਹ ਸੰਖੇਪ ਬਿਮਾਰੀ ਪਿਛੋਂ 6 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ । ਇਸ ਮੌਤ ਦੀ ਖ਼ਬਰ ਸੁਣ ਕੇ ਸਮੁੱਚੇ ਰਵਿਦਾਸੀਆ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ। ਉਹਨਾਂ ਦੇ ਇਸ ਬੇਵਕਤੀ ਵਿਛੋੜੇ ਤੇ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵੈਨਕੂਵਰ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਬਰਨਵੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਦੇ ਸਮੂਹ ਮੈਂਬਰਾਂ ਅਹੁਦੇਦਾਰਾਂ  ਨੇ ਦੱਸਿਆ ਕਿ ਉਨਾਂ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਂਸ਼ੀ, ਸੱਚਖੰਡ ਬੇਗਮਪੁਰਾ ਐਕਸਪ੍ਰੈਸ ਰੇਲ ਯਾਤਰਾ ਤੋਂ ਇਲਾਵਾ ਡੇਰਾ ਸੱਚਖੰਡ ਬੱਲਾਂ ਵਿੱਚ ਅਹਿਮ ਸੇਵਾਵਾਂ ਨਿਭਾਈਆਂ, ਜੋ ਸਮਾਜ ਕਦੇ ਭੁਲਾ ਨਹੀਂ ਸਕਦਾ। ਉਨਾਂ ਦੀ ਸਮਾਜ ਸੇਵਾ ਆਪਣੇ ਆਪ ਵਿੱਚ ਵੱਡੀ ਮਿਸਾਲ ਹੈ । ਸ਼੍ਰੀਮਾਨ ਗੁਰਮੁੱਖ ਕੁਮਾਰ ਰੰਧਾਵਾ ਜੀ ਦੇ ਵਲੋਂ ਡੇਰਾ ਸੱਚਖੰਡ ਬੱਲਾਂ ਵਿੱਚ ਕਈ ਅਹਿਮ ਕਾਰਜ ਕੀਤੇ ਗਏ, ਜਿਨ੍ਹਾਂ ਵਿੱਚ ਉਹਨਾਂ ਵੱਲੋਂ ਮਹਾਂਪੁਰਸ਼ਾਂ ਦੀ ਮਹਿਮਾ ਦੇ ਸ਼ਬਦ ਵੱਖ ਵੱਖ ਨਾਮੀ ਗਾਇਕਾਂ ਤੋਂ ਰਿਕਾਰਡ ਕਰਵਾਏ ਗਏ, ਜਿਨ੍ਹਾਂ ਵਿੱਚ ਮਰਹੂਮ ਗਾਇਕ ਸਬਰ ਕੋਟੀ ਜੀ, ਗਾਇਕ ਸਲੀਮ ਜੀ, ਗਾਇਕ ਰੰਜਨਾ ਜੀ ਤੋਂ ਇਲਾਵਾ ਹੋਰ ਕਈ ਸ਼ਾਮਿਲ ਹਨ । ਉਹਨਾਂ ਦਾ ਵਿਛੋੜਾ ਸਮਾਜ ਲਈ ਅਸਹਿ ਅਤੇ ਅਕਹਿ ਹੈ ਉਹਨਾਂ ਦਾ ਅੰਤਿਮ ਸੰਸਕਾਰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ 15 ਅਪ੍ਰੈਲ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। ਜਿੱਥੇ ਵੱਖ ਵੱਖ ਵਰਗਾਂ ਦੇ ਲੋਕ,ਪਰਿਵਾਰਕ ਮੈਂਬਰ, ਸੱਜਣ, ਮਿੱਤਰ, ਰਿਸ਼ਤੇਦਾਰ ਅਤੇ ਭਾਈਚਾਰਾ ਉਹਨਾਂ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰੇਗਾ । ਇਸ ਉਪਰੰਤ ਸ੍ਰੀ ਗੁਰੂ ਰਵਿਦਾਸ ਸਭਾ ਬਰਨਵੀ ਗੁਰੂ ਘਰ ਵਿਖੇ ਅੰਤਿਮ ਅਰਦਾਸ ਬਾਅਦ ਦੁਪਹਿਰ 12 -30 ਵਜੇ ਤੋਂ ਇਕ ਵਜੇ ਤੱਕ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੰਸਰਵੇਟਿਵ ਸਾਸਦ ਮੈਰਿਲਿਨ ਗਲਾਡੂ ਲਿਬਰਲ ਪਾਰਟੀ ਵਿੱਚ ਸ਼ਾਮਲ
Next articleਕੰਗ ਜਗੀਰ ‘ਚ ਸ੍ਰੀ ਨਾਭ ਕੰਵਲ ਜੀ ਦੇ ਸੇਵਕਾਂ ਵਲੋਂ ਖੂਨਦਾਨ ਕੈਂਪ 14 ਨੂੰ