HOME ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ...

ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਧਰਨੇ ਅੱਠਵੇਂ ਦਿਨ ਵਿਸ਼ਾਲ ਮਾਰਚ ਕਰਕੇ ਫੂਕੀ ਪੰਚਾਇਤ ਮੰਤਰੀ ਦੀ ਅਰਥੀ*

1

*23 ਜੁਲਾਈ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਾਂਗੇ ਹਲਕਾ ਇੰਚਾਰਜ ਦੇ ਦਫਤਰ ਦਾ ਘਿਰਾਓ:- ਲੋਕ ਇਨਸਾਫ਼ ਮੰਚ*

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕੇ ਧਰਨੇ  ਅੱਜ ਅੱਠਵੇਂ ਦਿਨ ਸ਼ਹਿਰ ਫ਼ਿਲੌਰ ਵਿੱਚ ਵਿਸ਼ਾਲ ਮਾਰਚ ਕਰਕੇ ਪੰਚਾਇਤ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਮਸਲਾ ਹੱਲ ਨਾ ਕੀਤਾ ਗਿਆ ਤਾਂ ਲੋਕ ਇਨਸਾਫ਼ ਮੰਚ ਵੱਲੋ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ 23 ਜੁਲਾਈ ਨੂੰ ਹਲਕਾ ਇੰਚਾਰਜ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਜਲਦੀ ਹੀ ਬੀ ਡੀ ਪੀ ਓ ਫ਼ਿਲੌਰ ਦੇ ਘਰ ਸਾਹਮਣੇ ਰਾਤ ਦਾ ਜਗਰਾਤਾ ਕੀਤਾ ਜਾਵੇਗਾ। ਅੱਜ ਅੱਠਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੁਆਬਾ  ਆਗੂਆਂ ਤਰਸੇਮ ਸਿੰਘ ਢਿੱਲੋ, ਸੁਰਿੰਦਰ ਪਾਲ ਸਿੰਘ, ਰਣਜੀਤ ਸਿੰਘ ਖੇਲਾ, ਤੇਜਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ,ਸਤਨਾਮ ਸਿੰਘ, ਜਨਰਲ ਮਜਦੂਰ ਯੂਨੀਅਨ ਦੇ ਸਿਕੰਦਰ ਸਿੰਘ ਸੰਧੂ, ਪਰਵਿੰਦਰ ਸਿੰਘ, ਕਸ਼ਮੀਰ ਕੁਰੈਸ਼ੀ,ਪੰਜਾਬ ਸੁਬਾਰਡੀਨਟ ਸਰਵਸਿਸ ਫੈਡਰੇਸ਼ਨ ਦੇ ਤੀਰਥ ਸਿੰਘ ਬਾਸੀ, ਬਲਵੀਰ ਗੁਰਾਇਆ, ਕਰਨੈਲ ਮਹਾਹਲ , ਲੇਖ ਰਾਜ ਪੰਜਾਬੀ, ਬਖਸ਼ੀ ਰਾਮ ਕੰਗ, ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਕਰਨੈਲ ਫ਼ਿਲੌਰ, ਜਸਵੀਰ ਚੁੰਬਰ, ਮਨਦੀਪ ਸਿੰਘ,  ਰਾਕੇਸ਼ ਕੁਮਾਰ, ਜਗਸੀਰ ਸਿੰਘ, ਦੀਪਕ , ਕਰਨ ਸਿੰਘ, ਪੂਜਾ ਪੁੰਡਰਕ, ਅੰਜੂ ਵਿਰਦੀ , ਸੁਨੀਤਾ ਰਾਣੀ, ਮਿਡ ਡੇ ਮੀਲ ਵਰਕਰਜ ਯੂਨੀਅਨ ਕਮਲਜੀਤ ਕੌਰ, ਜਸਵਿੰਦਰ ਕੌਰ, ਆਰਤੀ ਰਾਣੀ, ਔਰਤ ਮੁਕਤੀ ਮੋਰਚਾ ਦੇ ਸੁਨੀਤਾ ਫ਼ਿਲੌਰ, ਹੰਸ ਕੌਰ, ਕਮਲਜੀਤ, ਗੈਜੋ, ਸੁਰਜੀਤ ਕੌਰ, ਸਮਰੀਤ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਐਡਵੋਕੇਟ ਸੰਜੀਵ ਕੁਮਾਰ ਭੌਰਾ, ਡਾਕਟਰ ਸੰਦੀਪ ਕੁਮਾਰ, ਲਾਡੀ ਮਹਿਸਮਪੁਰ,ਡਾਕਟਰ ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਰਾਜਵਿੰਦਰ ਸਿੰਘ ਮੁਠੱਡਾ,ਜਸਵੰਤ ਬੋਧ , ਰਵੀ ਕਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਪਰਵਿੰਦਰ ਫਲਪੋਤਾ ਆਦਿ ਨੇ  ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ਤੇ ਚਲਦਾ ਰਹੇਗਾ। ਓਹਨਾਂ ਕਿਹਾ ਕਿ ਅਗਲੇ ਐਕਸ਼ਨ ਦੀ ਤਿਆਰੀ ਪਿੰਡ ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਇਇਸ ਮੌਕੇ ਮੰਗਤ ਰਾਮ ਸਮਰਾ ਸਰਪੰਚ ਫਰਵਾਲਾ, ਸੰਦੀਪ ਕੌਰ ਸਰਪੰਚ ਰਾਮਗੜ੍ਹ, ਮੁਖਤਿਆਰ ਚੰਦ ਸਾਬਕਾ ਸਰਪੰਚ ਗੰਨਾ ਪਿੰਡ, ਧਰਮਿੰਦਰ ਪੰਚ ਗੰਨਾ ਪਿੰਡ,ਗੁਲਸ਼ਨ ਗੰਨਾ ਪਿੰਡ, ਖੀਰਾ ਗੰਨਾ ਪਿੰਡ, ਰਾਜਿੰਦਰ ਗੰਨਾ ਪਿੰਡ, ਹਰਵਿੰਦਰ ਸ਼ੇਖੂਪੁਰ, ਸੋਨੀ ਦੋਸਾਂਝ ਖੁਰਦ, ਗੁਰਦਿਆਲ ਭੁੱਲੇਵਾਲ, ਅਵਤਾਰ ਸਿੰਘ ਭੁਲੇਵਾਲ, ਨਿਰਮਲ ਸਿੰਘ ਭੁਲੇਵਾਲ, ਰਮਨ, ਪ੍ਰਭਜੀਤ ਤੇ ਕੇਵਲ ਸਿੰਘ ਭੁਲੇਵਾਲ, ਗੁਰਮੀਤ ਮਿਆਂਵਆਲ, ਜਰਨੈਲ ਪੰਚ ਜੌਹਲਾਂ,  ਕੁਲਦੀਪ ਸਿੰਘ ਸਰਪੰਚ ਆਲੋਵਾਲ, ਬਿੱਟੂ ਫ਼ਿਲੌਰ,ਚਰਨ ਸਿੰਘ ਗੜਾਂ ਪੰਚ, ਸੰਦੀਪ ਗੰਨਾ ਪਿੰਡ,ਸਰੂਪ ਕਲੇਰ, ਯਸ਼ਪਾਲ ਰੇਵਿਦਾਸਪੁਰਾ, ਪ੍ਰਿਥੀ ਰਾਜ ਰਾਣਾ, ਅਜੇ ਹਮਸਰ, ਸੁਨੀਲ ਗੰਨਾ ਪਿੰਡ, ਰਾਹੁਲ ਕੋਰੀ, ਬੂਟਾ ਰਾਮ ਸਾਬਕਾ ਪੰਚ, ਮੱਘਰ ਜਗਤਪੁਰ, ਗੁਰਮੇਲ ਮੁਠੱਡਾ, ਸੋਢੀ ਰਾਮ ਕਤਪਲੋਂ, ਗੁਰਦੀਪ ਪੰਚ ਰਾਮਗੜ੍ਹ, ਜਸਵਿੰਦਰ ਰਾਮਗੜ੍ਹ, ਪਰਮਿੰਦਰ ਕੁਮਾਰ ਰਾਮਗੜ੍ਹ, ਰਾਜ ਕੁਮਾਰ ਰਾਮਗੜ੍ਹ, ਜਗਦੀਸ ਕੁਮਾਰ ਰਾਮਗੜ੍ਹ, ਸੁਰਿੰਦਰ ਕੌਰ ਪੰਚ, ਜੋਗਿੰਦਰ ਪਾਲ ਕਾਲਾ, ਗੋਬਿੰਦ ਰਾਮ, ਚਰਨਜੀਤ ਜਗਤਪੁਰ, ਸਤਿਆ ਜਗਤ ਪੁਰ, ਰਾਕੇਸ਼ ਜਗਤਪੁਰ, ਰਾਹੁਲ ਗਾਭਾ ਰਾਮਗੜ੍ਹ, ਗੁਰਮੇਲ ਮੁਠੱਡਾ, ਸੂਰਜ ਭੌਰਾ, ਕਸ਼ਮੀਰੀ ਲਾਲ, ਹੰਸ ਕੌਰ ਕਲੇਰ, ਸੁਨੀਤਾ ਫ਼ਿਲੌਰ, ਮੀਨੂ ਮੁਠੱਡਾ, ਕਮਲਜੀਤ ਮੁਠੱਡਾ, ਗੇਜੋ ਮੁਠੱਡਾ, ਮਮਤਾ ਰਾਣੀ, ਕਮਲਜੀਤ ਕੌਰ, ਬੀਬੀ ਕੁਸ਼ਲਿਆ, ਸੋਮਾ ਰਾਣੀ, ਕਾਂਤਾ ਦੇਵੀ, ਸ਼ਕੁੰਤਲਾ, ਕਮਲਜੀਤ ਕੌਰ, ਕਾਜਲ ਫ਼ਿਲੌਰ, ਦੀਪਾਂ ਫ਼ਿਲੌਰ,ਅਤੇ  ਸੁਰਿੰਦਰ ਕੌਰ  ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੂਸ ਨਾਲ ਵਪਾਰ ਜਾਰੀ ਰੱਖਣ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ, ਨਾਟੋ ਨੇ ਭਾਰਤ, ਚੀਨ ਅਤੇ ਬ੍ਰਾਜ਼ੀਲ ਨੂੰ ਚੇਤਾਵਨੀ ਦਿੱਤੀ
Next articleਭਾਰਤ ਅਤੇ ਅਮਰੀਕਾ ਵਿਚਕਾਰ 1 ਅਗਸਤ ਤੱਕ ਹੋ ਸਕਦਾ ਹੈ ਵੱਡਾ ਸੌਦਾ, ਟਰੰਪ ਨੇ ਇੰਡੋਨੇਸ਼ੀਆ ‘ਤੇ 19 ਪ੍ਰਤੀਸ਼ਤ ਟੈਰਿਫ ਲਗਾਇਆ