*ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 15 ਜੁਲਾਈ ਨੂੰ ਹੋਵੇਗਾ ਵੱਡਾ ਇਕੱਠ – ਜਰਨੈਲ ਫਿਲੌਰ*
ਫਿਲੌਰ (ਸਮਾਜ ਵੀਕਲੀ) ਅੱਪਰਾ ਦੀਪਾ:- ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕਾ ਧਰਨਾ ਅੱਜ ਛੇਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਅੱਜ ਛੇਵੇਂ ਦਿਨ ਭਰਾਤਰੀ ਜਥੇਬੰਦੀਆਂ, ਜਨਰਲ ਮਜ਼ਦੂਰ ਯੂਨੀਅਨ, ਭੱਠਾ ਮਜ਼ਦੂਰ ਵਰਕਰ ਯੂਨੀਅਨ, ਦੇ ਆਗੂਆਂ ਸਿਕੰਦਰ ਸਿੰਘ ਸੰਧੂ, ਪਰਮਿੰਦਰ ਫਲਪੌਤਾ, ਸੁਨੀਲ ਕੁਮਾਰ , ਸੋਢੀ ਕਤਪਾਲੋਂ ਆਦਿ ਵਲੋਂ ਪੱਕੇ ਧਰਨੇ ਦੀ ਹਿਮਾਇਤ ਦਾ ਐਲਾਨ ਕੀਤਾ ਗਿਆ। ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਐਡਵੋਕੇਟ ਸੰਜੀਵ ਕੁਮਾਰ ਭੌਰਾ, ਡਾਕਟਰ ਸੰਦੀਪ ਕੁਮਾਰ, ਲਾਡੀ ਮਹਿਸਮਪੁਰ,ਡਾਕਟਰ ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਰਾਜਵਿੰਦਰ ਸਿੰਘ ਮੁਠੱਡਾ,ਜਸਵੰਤ ਬੋਧ , ਰਵੀ ਕਲੇਰ,ਬਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਪਰਵਿੰਦਰ ਫਲਪੋਤਾ ਜਨਰਲ ਮਜ਼ਦੂਰ ਯੂਨੀਅਨ ਆਦਿ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ਤੇ ਚਲਦਾ ਰਹੇਗਾ ਅਤੇ 15 ਜੁਲਾਈ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਦੀ ਤਿਆਰੀ ਪਿੰਡ ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ।ਇਸ ਮੌਕੇ ਮਾਸਟਰ ਰਸ਼ਮਿੰਦਰ ਲੁਧਿਆਣਾ, ਅਜੇ ਹਮਸਰ, ਸੁਨੀਲ ਗੰਨਾ ਪਿੰਡ, ਦੀਪਕ ਰਵਿਦਾਸ ਪੁਰੀ, ਰਾਹੁਲ ਕੋਰੀ, ਮੱਘਰ ਜਗਤਪੁਰ, ਗੁਰਮੇਲ ਮੁਠੱਡਾ, ਸੋਢੀ ਰਾਮ ਕਤਪਲੋਂ, ਕਸ਼ਮੀਰੀ ਲਾਲ, ਬੀਬੀ ਕੁਸ਼ਲਿਆ, ਸੋਮਾ ਰਾਣੀ, ਕਾਂਤਾ ਦੇਵੀ, ਸ਼ਕੁੰਤਲਾ ਅਤੇ ਸੁਰਿੰਦਰ ਕੌਰ ਆਦਿ ਵੀ ਹਾਜ਼ਰ ਸਨl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



