ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਡੇਰਾ ਕੁੱਲੀਆਂ ਵਿਖੇ ਸੰਤ ਹਰਨਾਮ ਦਾਸ ਦੀ ਨਿੱਘੀ ਯਾਦ ਵਿੱਚ ਸਵ. ਸੰਤ ਓਮ ਪ੍ਰਕਾਸ਼ ਜੀ ਨਿਰਾਸੀ ਤੇ ਸਵ. ਸੰਤ ਬਲਦੇਵ ਸਿੰਘ ਜੀ ਨਿਰਾਸੀ ਦੇ ਸ਼ੁੱਭ ਆਸ਼ੀਰਵਾਦ ਸਦਕਾ ਤਿੰਨ ਦਿਨਾਂ 62ਵਾਂ ਭੰਡਾਰਾ ਸਮਾਗਮ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਨਿਰੰਤਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਕੀਤੇ ਜਾਣ, ਉਪਰੰਤ ਮਿਤੀ 9 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏੇ | ਉਪਰੰਤ 10 ਵਜੇ ਤੋਂ ਲੈ ਕੇ 2 ਵਜੇ ਤੱਕ ਵੱਖ ਵੱਖ ਕੀਰਤਨੀ ਜੱਥਿਆਂ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸਵੇਰੇ 9 ਵਜੇ ਤੋਂਲੈ ਕੇ 12 ਵਜੇ ਤੱਕ ਮੁਫਤ ਮੈਡੀਕਲ , ਹੱਡੀਆਂ ਤੇ ਅੱਖਾਂ ਦਾ ਚੈੱਕ-ਅੱਪ ਕੈਂਪ ਲਗਾਇਆ ਗਿਆ ਤੇ ਟੈਸਟ ਫਰੀ ਕੀਤੇ ਗਏ ਤੇ ਫਰੀ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸੰਤ ਨਿਰੰਤਰ ਸਿੰਘ ਨਿਰਾਸੀ, ਬੀਬੀ ਜਗਜੀਤ ਕੌਰ ਜੀ, ਸੁਖਦੀਪ ਸਿੰਘ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਰਣਵੀਰ ਸਿੰਘ ਕੰਦੋਲਾ, ਰਘੂ ਅਰੋੜਾ ਫਿਲੌਰ, ਸੰਤ ਧਿਆਨ ਪ੍ਰਕਾਸ਼ ਜੀ, ਬੀਬੀ ਨਿਰਮਲਪ੍ਰੀਤ ਜੀ, ਕਾਕਾ ਵਿਸ਼ਵਜੀਤ ਸਿੰਘ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ | ਭੰਡਾਰੇ ਦੇ ਤਿੰਨੋਂ ਦਿਨ ਅਤੁੱਟ ਲੰਗਰ ਵਰਤਾਏ ਜਾਣਗੇ |
https://play.google.com/store/apps/details?id=in.yourhost.samaj



