HOME ਡੀਈਓ ਲਲਿਤਾ ਦਾ ਸਰਕਾਰੀ ਸਕੂਲਾਂ ਦੇ ਬੱਚਿਆਂ, ਟੀਚਰਾਂ ਅਤੇ ਮਾਪਿਆਂ ਲਈ ਮਾਰਗਦਰਸ਼ਨ...

ਡੀਈਓ ਲਲਿਤਾ ਦਾ ਸਰਕਾਰੀ ਸਕੂਲਾਂ ਦੇ ਬੱਚਿਆਂ, ਟੀਚਰਾਂ ਅਤੇ ਮਾਪਿਆਂ ਲਈ ਮਾਰਗਦਰਸ਼ਨ ਕਾਬਿਲੇ ਤਰੀਫ – ਅੱਤਰੀ

4

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਪੰਜਾਬ ਵਿੱਚ ਜਿੱਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੀ ਯੋਗ ਅਗਵਾਈ ਹੇਠ ਸਿੱਖਿਆ, ਖੇਡਾਂ, ਟੈਕਨੋਲੋਜੀ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਲੰਬੀਆਂ ਪੁਲਾਂਗਾ ਪੁੱਟਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਜਾ ਰਹੀ ਹੈ, ਉੱਥੇ ਜਿਲਾਂ ਹੁਸ਼ਿਆਰਪੁਰ ਤੋ ਸੀਨੀਅਰ ਸੈਕੰਡਰੀ ਅਤੇ ਐਲੀਮੈਟਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਡੀਈਓ ਲਲਿਤਾ ਅਰੋੜਾ ਆਪਣੇ ਦਿਨ-ਰਾਤ ਦੀ ਮਿਹਨਤ, ਤਜਰਬੇ ਅਤੇ ਇਮਾਨਦਾਰੀ ਨਾਲ ਫਰਜ ਬਾਖੂਬੀ ਨਿਭਾ ਰਹੇ ਹਨ। ਸਰਕਾਰ ਦੁਆਰਾ ਜਾਰੀ ਗਾਈਡਲਾਈਨਸ, ਪਾਲਿਸੀਆਂ ਦੀ ਸਹੀ ਢੰਗ ਨਾਲ ਪਾਲਣਾ ਅਤੇ ਗ੍ਰਾਂਟਾ ਦੀ ਸਹੀ ਤਰੀਕੇ ਨਾਲ ਵਰਤੋ ਕਰਦੇ ਹੋਏ ਬੱਚਿਆਂ ਨੂੰ ਵਧੀਆ ਅਤੇ ਉਚੇਰੀ ਪੜਾਈ ਕਰਨ ਦਾ ਸੁਨੈਹਰੀ ਮੌਕਾ ਦੇ ਰਹੇ ਹਨ। ਪੰਜਾਬ ਵਿੱਚ ਸ਼ਾਇਦ ਹੀ ਪਹਿਲੀ ਵਾਰ ਹੋਵੇਗਾ ਕਿ ਡੀਈਓ ਲੈਵਲ ਦੇ ਅਫਸਰ ਦਾ ਨਾਮ ਹਰ ਬੱਚੇ ਅਤੇ ਮਾਪਿਆਂ ਦੀ ਜੁਬਾਨ ਚੜਿਆ ਹੋਇਆ ਹੈ। ਲਲਿਤਾ ਅਰੋੜਾ ਜੋ ਪਹਿਲਾ ਰੇਲਵੇ ਮੰਡੀ ਸਕੂਲ ਵਿੱਚ ਪ੍ਰਿਸੀਪਲ ਸਨ ਅਤੇ ਕਰੀਬ 2500 ਲੜਕੀਆਂ ਨੂੰ ਉਚੇਰੀ ਸਿੱਖਿਆ ਅਤੇ ਮੈਰਿਟ ਵਿਚ ਆਉਣ ਲਈ ਪ੍ਰੇਰਿਤ ਕਰਦੇ ਸਨ ਅਤੇ ਪ੍ਰਮੋਸ਼ਨ ਉਪਰੰਤ ਡੀਈਓ ਬਣਕੇ ਪੂਰੇ ਜਿਲੇ ਦੇ ਬੱਚਿਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਬਣੇ ਹਨ। ਜਿੱਥੇ ਪ੍ਰਾਈਵੇਟ ਸਕੂਲਾਂ ਵਿੱਚ ਆਪਣੀ ਲੁੱਟ-ਖਸੁੱਟ ਕਰਵਾ ਰਹੇ ਸੈਂਕੜੇ ਮਾਪਿਆ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਹੈ ਅਤੇ ਸੁੱਖ ਦਾ ਸਾਹ ਲਿਆ ਹੈ, ਉੱਥੇ ਮੈਡਮ ਲਲਿਤਾ ਅਰੋੜਾ ਵਲੋਂ ਵੀ ਮਾਪਿਆਂ ਦੀ ਕਸੌਟੀ ਤੇ ਖਰਾ ਉੱਤਰਦੇ ਹੋਏ ਮਨੋਵਿਗਿਆਨਕ ਤਰੀਕੇ ਨਾਲ ਅਤੇ ਆਪਣੇ ਤਜਰਬੇ ਨਾਲ ਬੱਚਿਆਂ ਨੂੰ ਪੰਜਾਬ ਦੀ ਮੈਰਿਟ ਲਿਸਟ ਵਿੱਚ ਲਿਆਂਦਾ ਹੈ ਅਤੇ ਇੰਡੀਆ ਲੈਵਲ ਦੇ ਜੇਈਈ ਅਤੇ ਨੀਟ ਵਰਗੇ ਕੰਪੀਟੀਸ਼ਨਾਂ ਵਿੱਚ ਉੱਚ ਰੈਂਕ ਦਿਵਾਏ ਹਨ। ਡੀਈਓ ਲਲਿਤਾ ਅਰੋੜਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਵਿਦਿਆਰਥੀ ਅਤੇ ਮਾਪੇ ਬਹੁਤ ਖੁਸ਼ ਹਨ। ਸ਼ੋਸ਼ਲ ਵਰਕਰ ਅਤੇ ਕਿਸਾਨ ਤੀਰਥ ਸ਼ਰਮਾਂ ਅੱਤਰੀ ਨੇ ਦੱਸਿਆ ਕਿ ਉਸਦੇ ਬੱਚੇ ਵੀ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜਦੇ ਸੀ ਪਰ ਅਚਾਨਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਤੋ ਪ੍ਰੇਰਿਤ ਹੋਕੇ ਉਹ ਰੇਲਵੇ ਮੰਡੀ ਮੈਡਮ ਲਲਿਤਾ ਦੀ ਮੋਟੀਵੇਸ਼ਨ ਸਦਕਾ ਪਹਿਲਾ ਆਪਣੀ ਬੇਟੀ ਨੂੰ ਅਤੇ ਅਗਲੇ ਸਾਲ ਬੇਟੇ ਨੂੰ ਸਰਕਾਰੀ ਸਕੂਲ ਵਿੱਚ ਨਾਨ ਮੈਡੀਕਲ ਵਿੱਚ ਦਾਖਲਾ ਕਰਵਾਇਆ ਸੀ। ਨਤੀਜਣ ਦੋਵੇ ਬੱਚਿਆਂ ਨੇ ਬਿਨਾਂ ਕਿਸੇ ਟਿਊਸ਼ਨ ਤੋ ਜਿੱਥੇ 90% ਤੋ ਵੱਧ ਅੰਕ ਪ੍ਰਾਪਤ ਕਰਕੇ ਇੰਜੀਨੀਅਰਿੰਗ ਕਾਲਜ ਵਿੱਚ ਜਨਰਲ ਕੈਟਾਗਿਰੀ ਅਧੀਨ ਸਕਾਲਰਸ਼ਿਪ ਪ੍ਰਾਪਤ ਕੀਤੀ, ਉੱਥੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋ ਵੀ ਬਚਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ
Next articleਦੁਨੀਆ ਬਾਰੂਦ ਦੇ ਢੇਰ ‘ਤੇ ਬੈਠੀ ਹੈ! ਇੱਕ ਸਾਲ ਵਿੱਚ, ਭਾਰਤ ਨੇ 8 ਪਰਮਾਣੂ ਬੰਬ ਵਧਾਏ ਜਦੋਂ ਕਿ ਗੁਆਂਢੀ ਦੇਸ਼ ਨੇ 100 ਵਧਾਏ; ਜਾਣੋ ਕਿਸ ਦੇਸ਼ ਕੋਲ ਕਿੰਨਾ ਭੰਡਾਰ ਹੈ