HOME ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਮੌਸਮੀ ਬਿਮਾਰੀਆਂ ਸਬੰਧੀ ਅੱਪਰਾ ਵਾਸੀਆਂ ਨੂੰ ਕੀਤਾ ਜਾਗਰੂਕ

ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਮੌਸਮੀ ਬਿਮਾਰੀਆਂ ਸਬੰਧੀ ਅੱਪਰਾ ਵਾਸੀਆਂ ਨੂੰ ਕੀਤਾ ਜਾਗਰੂਕ

2

ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਮੌਸਮੀ ਬਿਮਾਰੀਆਂ ਸਬੰਧੀ ਅੱਪਰਾ ਵਾਸੀਆਂ ਨੂੰ ਕੀਤਾ ਜਾਗਰੂਕ
*ਵਿਦਿਆਰਥੀਆਂ ਨੂੰ ਡੇਂਗੂ ਦਾ ਲਾਰਵਾ ਦੇਖਣਾ ਸਿਖਾਇਆ*

ਸਮਾਜ ਵੀਕਲੀ ਯੂ ਕੇ-

ਫਿਲੌਰ/ਅੱਪਰਾ ਦੀਪਾ- ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਅਤੇ ਐਪੀਡੀਮੋਲੋਜਿਸਟ ਡਾਕਟਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ ਦੀ ਅਗਵਾਈ ਵਿੱਚ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਵਜੋਂ ਮਨਾਇਆ ਗਿਆ ਜਿਸ ਦੌਰਾਨ ਗੁਰਨੇਕ ਲਾਲ ਹੈਲਥ ਸੁਪਰਵਾਈਜਰ ਨੇ ਫ਼ੀਲਡ ਸਟਾਫ਼, ਤੇ ਸਟੂਡੈਂਟਸ ਨੂੰ ਨਾਲ ਲੈ ਕੇ ਪਿੰਡ ਅੱਪਰਾ ਵਿੱਚ ਵਿਜ਼ਟ ਕੀਤੀ ਗਈ। ਪਿੰਡ ਵਾਸੀਆਂ ਨੂੰ ਡੇਂਗੂ, ਮਲੇਰੀਆ, ਚਿਕਨ ਗੁਨੀਆ ਬੁਖਾਰ ਦੇ ਕਾਰਨ, ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਸਕੂਲੀ ਬੱਚਿਆਂ ਨੂੰ ਇਹ ਬੁਖ਼ਾਰ ਫ਼ੈਲਾਉਣ ਵਾਲ਼ੇ ਮੱਛਰ ਦਾ ਲਾਰਵਾ ਦੇਖਣਾ ਸਿਖਾਇਆ ਅਤੇ ਕਿਹਾ ਕਿ ਇਹ ਬੁਖਾਰ ਫੈਲਾਉਣ ਵਾਲਾ ਮੱਛਰ ਸਾਫ ਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ । ਆਪਣੇ ਘਰਾਂ ਵਿੱਚ ਅਤੇ ਘਰਾਂ ਦੇ ਆਲ਼ੇ ਦੁਆਲ਼ੇ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ। ਕੋਈ ਵੀ ਬੁਖ਼ਾਰ ਹੋਵੇ, ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਖਾਣੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਫ ਸੁੱਥਰਾ ਤੇ ਸੰਤੁਲਿਤ ਭੋਜਨ ਖਾਣ ਲਈ ਕਿਹਾ । ਅਣ ਢੱਕੀਆਂ ਬਾਹਲੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ।ਇਸ ਮੌਕੇ ਫ਼ੀਲਡ ਸਟਾਫ਼ ਤੋਂ ਇਲਾਵਾ ਆਸ਼ਾ ਵਰਕਰਾਂ , ਨੇ ਕੂਲਰ , ਫਰਿੱਜ ਦੀਆਂ ਟਰੇਆਂ, ਗ਼ਮਲੇ, ਕੰਟੇਨਰ, ਟਾਇਰਾਂ ਆਦਿ ਵਿੱਚ ਲਾਰਵਾ ਚੈੱਕ ਕੀਤਾ ਗਿਆ ਅਤੇ ਨਾਲ ਨਾਲ ਜਾਣਕਾਰੀ ਵਾਲੇ ਪੈਂਫਲਿਟ ਵੀ ਵੰਡੇ।

Previous articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਗਿਆ ‘ਹਰਿਆਲੀ ਤੀਜ ਦਾ ਤਿਉਹਾਰ’
Next articleभारत में प्राथमिक शिक्षा की स्थिति