HOME ਡੇਂਗੂ, ਚਿਕਨਗੁਨੀਆ ਤੇ ਮੌਸਮੀ ਬਿਮਾਰੀਆਂ ਤੋਂ ਜਾਗਰੂਕ ਕੀਤਾ

ਡੇਂਗੂ, ਚਿਕਨਗੁਨੀਆ ਤੇ ਮੌਸਮੀ ਬਿਮਾਰੀਆਂ ਤੋਂ ਜਾਗਰੂਕ ਕੀਤਾ

4

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਸਿਵਲ ਸਰਜਨ ਜਲੰਧਰ  ਅਤੇ ਐਪੀਡੀਮੋਲੋਜਿਸਟ ਡਾਕਟਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ ਦੀ ਅਗਵਾਈ ਵਿੱਚ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਵਜੋਂ ਮਨਾਇਆ ਗਿਆ ਜਿਸ ਦੌਰਾਨ ਗੁਰਨੇਕ ਲਾਲ ਹੈਲਥ ਸੁਪਰਵਾਈਜਰ ਨੇ ਆਪਣੀ ਸਟਾਫ ਟੀਮ ਨੂੰ ਨਾਲ ਲੈ ਕੇ ਪਿੰਡ ਛੋਕਰਾਂ  ਵਿੱਚ ਵਿਜ਼ਟ ਕੀਤੀ ਗਈ। ਪਿੰਡ ਵਾਸੀਆਂ ਨੂੰ ਡੇਂਗੂ, ਮਲੇਰੀਆ, ਚਿਕਨ ਗੁਨੀਆ ਬੁਖਾਰ ਦੇ ਕਾਰਨ,  ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਅਤੇ ਕਿਹਾ ਕਿ ਇਹ ਬੁਖਾਰ ਫੈਲਾਉਣ ਵਾਲਾ ਮੱਛਰ ਸਾਫ ਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ । ਆਪਣੇ ਘਰਾਂ ਵਿੱਚ ਅਤੇ ਘਰਾਂ ਦੇ ਆਲ਼ੇ ਦੁਆਲ਼ੇ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ। ਕੋਈ ਵੀ ਬੁਖ਼ਾਰ ਹੋਵੇ,  ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਖਾਣੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਫ ਸੁੱਥਰਾ ਤੇ ਸੰਤੁਲਿਤ ਭੋਜਨ ਖਾਣ ਲਈ ਕਿਹਾ । ਅਣ ਢੱਕੀਆਂ ਬਾਹਲੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ।ਇਸ ਮੌਕੇ ਅਮਰਜੀਤ ਕੌਰ ਐਲ ਐਚ ਵੀ, ਰਾਜਬੀਰ ਫੈਸਿਲਿਟੇਟਰ , ਸੁਨੀਤਾ ਜਸਵੀਰ ਆਸ਼ਾ, ਪੰਚਾਇਤ ਮੈਂਬਰ ਵੀ ਸ਼ਾਮਿਲ ਹੋਏ। ਕੂਲਰ , ਫਰਿੱਜ ਦੀਆਂ ਟਰੇਆਂ, ਗ਼ਮਲੇ, ਕੰਟੇਨਰ, ਟਾਇਰਾਂ ਆਦਿ ਵਿੱਚ ਲਾਰਵਾ ਚੈੱਕ ਕੀਤਾ ਗਿਆ ਅਤੇ ਨਾਲ ਨਾਲ ਜਾਣਕਾਰੀ ਵਾਲੇ ਪੈਂਫਲਿਟ , ਕਲੋਰੀਨ ਦੀਆਂ ਗੋਲੀਆਂ ਅਤੇ ਓ ਆਰ ਐਸ ਵੀ ਵੰਡੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੇਬੀ ਮਖਸੂਸਪੁਰੀ ਦੇ ਸੁਰੀਲੇ ਜਾਦੂ ਨਾਲ ਐਡੀਲੇਡ ਦੀ ਰਾਤ ਬਣੀ ਅਣਮਿਟ ਯਾਦ ਦਰਸ਼ਕ ਮੰਤਰ ਮੁੱਗਧ ਕੀਤੇ
Next articleਸਿਹਤ ਵਿਭਾਗ ਵੱਲੋਂ ਹੜਾਂ ਉਪਰੰਤ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ ਪੱਧਰ ਤੇ ਲਗਾਏ ਜਾ ਰਹੇ ਹਨ ਕੈਂਪ :- ਡਾਕਟਰ ਅਰਵਿੰਦ ਪਾਲ ਸਿੰਘ ਸਿਵਲ ਸਰਜਨ ਮਾਨਸਾ।