HOME ਦੇਬੀ ਮਖਸੂਸਪੁਰੀ ਦੇ ਸੁਰੀਲੇ ਜਾਦੂ ਨਾਲ ਐਡੀਲੇਡ ਦੀ ਰਾਤ ਬਣੀ ਅਣਮਿਟ ਯਾਦ...

ਦੇਬੀ ਮਖਸੂਸਪੁਰੀ ਦੇ ਸੁਰੀਲੇ ਜਾਦੂ ਨਾਲ ਐਡੀਲੇਡ ਦੀ ਰਾਤ ਬਣੀ ਅਣਮਿਟ ਯਾਦ ਦਰਸ਼ਕ ਮੰਤਰ ਮੁੱਗਧ ਕੀਤੇ

1
ਐਡੀਲੇਡ,  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਐਡੀਲੇਡ ਦੀ ਧਰਤੀ ਤੇ ਪੰਜਾਬੀ ਸ਼ਾਇਰੀ ਅਤੇ ਗੀਤਕਾਰੀ ਦੇ ਮਹਾਨ ਫ਼ਨਕਾਰ ਦੇਬੀ ਮਖਸੂਸਪੁਰੀ ਦੇ ਗੀਤਾਂ ਨਾਲ ਗੂੰਜ ਉਠੀ। ਫਿਊਚਰਜ਼ ਚਰਚ, ਪੈਰਾਡਾਈਜ਼ ਵਿਖੇ ਆਯੋਜਿਤ ਇਸ ਵਿਸ਼ੇਸ਼ ਲਾਈਵ ਸ਼ੋਅ ਨੇ ਦਰਸ਼ਕਾਂ ਦੇ ਦਿਲਾਂ ’ਤੇ ਅਣਮਿਟ ਛਾਪ ਛੱਡੀ। ਦੇਬੀ ਲਾਈਵ ਸ਼ੋਅ ਚ  ਸ਼ਬਦ ਨਹੀਂ, ਭਾਵਨਾ ਗੂੰਜੀ ਜਿੱਥੇ ਲਫ਼ਜ਼ ਰੋਂਦੇ ਹਨ, ਉੱਥੇ ਮਖਸੂਸਪੁਰੀ ਗਾਉਂਦੇ ਹਨ!ਸਮਾਗਮ ਦਾ ਆਯੋਜਨ ਏ-ਵਨ ਪ੍ਰੋਡਕਸ਼ਨ ਵੱਲੋਂ ਸੰਨੀ ਖੁਰਾਣਾ ਅਤੇ ਮਨਦੀਪ ਢਿੱਲੋਂ ਦੀ ਅਗਵਾਈ ਹੇਠ ਕੀਤਾ ਗਿਆ ਸੀ। ਉਨ੍ਹਾਂ ਦੇ ਸਹਿਯੋਗ ਅਤੇ ਪ੍ਰਬੰਧਾਂ ਨੇ ਸ਼ੋਅ ਨੂੰ ਇੱਕ ਯਾਦਗਾਰ ਰੂਪ ਦਿੱਤਾ।ਚੋਟੀ ਦੇ ਗੀਤ, ਰੂਹ ਨੂੰ ਛੂਹਣ ਵਾਲੀ ਸ਼ਾਇਰੀ ਦੇਬੀ ਮਖਸੂਸਪੁਰੀ ਨੇ ਜਦੋਂ ਆਪਣੇ ਚੋਟੀ ਦੇ ਗੀਤ ਮੈਂ ਤੈਨੂੰ ਕਿੰਨੀ ਵਾਰੀ ਛੱਡਿਆ, ਪਰ ਤੂੰ ਦਿਲ ਤੋਂ ਕਦੇ ਨਹੀਂ ਗਈ ਅਤੇ ਜਦੋਂ ਗ਼ਮਾਂ ਦੀ ਛਾਂ ਮਿਲੀ, ਤੇਰੀ ਯਾਦਾਂ ਨੇ ਰੋਸ਼ਨੀ ਦਿੱਤੀ ਗਾਇਕ ਨੇ ਰੂਹਾਨੀ ਲਫ਼ਜ਼ਾਂ ਨੂੰ ਸਟੇਜ ’ਤੇ ਉਤਾਰਿਆ ਹਾਲ ਚ ਉਪਸਥਿਤ ਦਰਸ਼ਕ ਖਾਮੋਸ਼ ਹੋ ਕੇ ਸਿਰਫ ਸੁਣ ਰਹੇ ਸਨ — ਜਿਵੇਂ ਹਰ ਇਕ ਲਫ਼ਜ਼ ਉਹਨਾਂ ਦੀ ਆਪਣੀ ਕਹਾਣੀ ਹੋਵੇ  । ਹਰ ਉਮਰ, ਹਰ ਵਰਗ ਦੇ ਦਰਸ਼ਕ ਗੀਤਾਂ ਨਾਲ ਝੂਮਦੇ, ਤਾੜੀਆਂ ਦੀਆਂ ਗੂੰਜਾਂ ਚ ਪਿਆਰ ਦੀ ਭਾਵਨਾ ਪ੍ਰਗਟ ਕਰ ਰਹੇ ਸਨ।ਲੋਕਲ ਕਲਾਕਾਰਾਂ ਭੰਗੜਾ  ਗਰੁੱਪ ਦੇ ਬੱਚਿਆਂ ਨੇ ਸ਼ਾਨਦਾਰ ਪੇਸ਼ਕਾਰੀਆਂ ਰਾਹੀ ਸ਼ੋਅ ਨੂੰ ਹੋਰ ਵੀ ਰੰਗੀਨ ਬਣਾਇਆ। ਮੁੱਖ ਪ੍ਰਬੰਧਕਾਂ ਸੰਨੀ ਖੁਰਾਣਾ ਅਤੇ ਮਨਦੀਪ ਢਿੱਲੋਂ ਵੱਲੋਂ ਆਖ਼ਰ ’ਚ ਸਾਰੇ ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਇਹ ਸਮਾਗਮ ਐਡੀਲੇਡ ਦੀ ਸੱਭਿਆਚਾਰਕ ਇਤਿਹਾਸ ਵਿੱਚ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੁਭ ਸਵੇਰਾ
Next articleਡੇਂਗੂ, ਚਿਕਨਗੁਨੀਆ ਤੇ ਮੌਸਮੀ ਬਿਮਾਰੀਆਂ ਤੋਂ ਜਾਗਰੂਕ ਕੀਤਾ