ਐਨ.ਏ.ਆਈ ਵਲੋਂ ਜਮਹੂਰੀ ਕਾਰਕੁੰਨਾਂ ਦੇ ਘਰਾਂ ‘ਤੇ ਛਾਪੇਮਾਰੀ ਅਤੇ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦੀ ਨਿਖੇਧੀ

ਐਨ.ਏ.ਆਈ ਵਲੋਂ ਜਮਹੂਰੀ ਕਾਰਕੁੰਨਾਂ ਦੇ ਘਰਾਂ ‘ਤੇ ਛਾਪੇਮਾਰੀ ਅਤੇ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦੀ ਨਿਖੇਧੀ
ਗੜ੍ਹਸ਼ੰਕਰ ,(ਸਮਾਜ ਵੀਕਲੀ) (ਬਲਵੀਰ ਚੌਪੜਾ) ਡੈਮੋਕ੍ਰੈਟਿਕ ਟੀਚਰਜ ਫਰੰਟ ਟੀਮ ਗੜ੍ਹਸ਼ੰਕਰ  ਅਤੇ ਕਿਰਤੀ ਕਿਸਾਨ ਯੂਨੀਅਨ ਹੁਸ਼ਿਆਰਪੁਰ ਵੱਲੋਂ ਕੇਂਦਰ ਸਰਕਾਰ ਵਲੋ ਲਾਗੂ ਕੀਤੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਲੋਕਾਂ ਦੇ ਹੱਕ ਵਿੱਚ ਬੋਲਣ ਵਾਲੇ ਬੁੱਧੀਜੀਵੀਆਂ ਖਿਲਾਫ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਡੀਟੀਐਫ ਆਗੂ ਮੁਕੇਸ਼ ਕੁਮਾਰ, ਕਿਸਾਨ ਆਗੂ ਹਰਮੇਸ਼ ਢੇਸੀ, ਪੈਨਸ਼ਨਰ ਆਗੂ ਹੰਸਰਾਜ ਗੜਸ਼ੰਕਰ ਅਤੇ ਸੇਵਾਮੁਕਤ ਪਿੰਸੀਪਲ ਜਗਦੀਸ਼ ਰਾਏ ਦੀ ਪ੍ਰਧਾਨਗੀ ਹੇਠ ਅੱਜ ਗੜਸ਼ੰਕਰ ਵਿਖੇ ਇੱਕ ਞਿਚਾਰ ਗੋਸ਼ਠੀ ਕੀਤੀ ਗਈ।
ਵਿਚਾਰ ਗੋਸ਼ਠੀ ਵਿੱਚ ਮੁੱਖ ਬੁਲਾਰੇ ਵਜੋਂ ਐਡਵੋਕੇਟ ਦਲਜੀਤ ਸਿੰਘ ਉੜਾਪੜ ( ਸੂਬਾ ਆਗੂ ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ) ਨੇ ਇਹਨਾ ਤਿੰਨਾ ਹੀ ਕਾਨੂੰਨ ਵਾਰੇ ਵਿਸਥਾਰ ਸਹਿਤ ਵਿਆਖਿਆ ਕਰਦਿਆ ਦੱਸਿਆ ਕਿ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਬਸਤੀਵਾਦੀ ਸਮੇਂ ਦੇ ਕਾਨੂੰਨ ਕਹਿ ਕੇ ਰਾਸ਼ਟਰਵਾਦ ਦੇ ਨਾਂ ਤਹਿਤ ਲੋਕਾਂ ਤੇ ਥੋਪ ਰਹੀ ਹੈ, ਨਵੇਂ ਫੌਜਦਾਰੀ ਕਾਨੂੰਨ ਪੁਰਾਣੇ ਬਸਤੀਵਾਦੀ ਕਾਨੂੰਨਾਂ ਦਾ ਹੀ ਕਾਪੀ ਪੇਸਟ ਨਹੀਂ ਸਗੋਂ ਉਸ ਵਿੱਚ ਮਾਰੂ ਵਾਧੇ ਵੀ ਕੀਤੇ ਗਏ ਹਨ ਜਿਸਦਾ ਮੁੱਖ ਨਿਸ਼ਾਨਾ ਆਣ ਵਾਲੇ ਸਮੇਂ ਵਿੱਚ ਵੱਖ ਵੱਖ ਸੰਘਰਸ਼ਸ਼ੀਲ ਯੂਨੀਅਨਾਂ ਦੇ ਆਗੂ, ਆਮ ਲੋਕ ਅਤੇ ਘੱਟ ਗਿਣਤੀਆ ਬਨਣਗੇ। ਇਸ ਵੇਲੇ ਸੇਵਾ ਮੁਕਤ ਪ੍ਰਿੰਸੀਪਲ ਜਗਦੀਸ਼ ਰਾਏ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਮੇਂ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਚੰਦਰਸ਼ੇਖਰ ਬਲਾਚੋਰ, ਭੁਪਿੰਦਰ ਸਿੰਘ ਸੜੋਆ,ਵਿਨੇ ਕੁਮਾਰ ਗੜਸ਼ੰਕਰ,ਬਲਕਾਰ ਸਿੰਘ ਮਘਾਣੀਆ ਅਤੇ ਮੈਡਮ ਖੁਸ਼ਵਿੰਦਰ ਕੌਰ ਨੇ ਸਵਾਲ ਜਵਾਬ ਕੀਤੇ। ਐਨ ਆਈ ਏ ਵੱਲੋਂ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਜਮਹੂਰੀ ਕਾਰਕੁਨਾਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਦੀ ਅਤੇ ਮਲਵਿੰਦਰ ਸਿੰਘ ਮਾਲੀ ਨੂੰ ਧਾਰਮਿਕ ਭਾਵਨਾਵਾਂ ਭੜਕਾਉਣਾ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਖਿਲਾਫ ਮਤੇ ਪਾਸ ਕੀਤੇ ਗਏ।
ਵਿਚਾਰ ਗੋਸ਼ਟੀ ਵਿੱਚ ਡੀਟੀਐਫ ਆਗੂ ਸੁਖਦੇਵ ਡਾਨਸੀਵਾਲ,ਸਤਪਾਲ ਕਲੇਰ,ਜਰਨੈਲ ਸਿੰਘ,ਸੰਦੀਪ ਕੁਮਾਰ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਜਗਦੀਪ ਕੁਮਾਰ, ਕਿਸਾਨ ਆਗੂ ਕੁਲਵਿੰਦਰ ਚਾਹਲ, ਕਰਨੈਲ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ ਪ੍ਰੋ.ਕੁਲਵੰਤ ਸਿੰਘ ਗੋਲੇਵਾਲ, ਸਰਪੰਚ ਰਾਮਜੀਤ ਸਿੰਘ ਦੇਣਵਾਲ ਕਲਾਂ ਅਤੇ ਪੈਨਸ਼ਨ ਆਗੂ ਬਲਵੀਰ ਸਿੰਘ ਖਾਨਪੁਰੀ, ਗੁਰਮੇਲ ਸਿੰਘ ਮੈਡਮ ਸੁਨੀਤਾ ਕੁਮਾਰੀ ਆਦਿ ਹਾਜ਼ਰ ਸਨ। ਅੰਤ ਵਿੱਚ ਕਿਸਾਨ ਆਗੂ ਹਰਮੇਸ਼ ਢੇਸੀ ਵੱਲੋਂ ਹਾਜ਼ਰ ਸਭ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਡਰੱਗ ਕੰਟਰੋਲਰ ਅਫਸਰ ਅਤੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਬਲਰਾਮ ਲੂਥਰਾ ਅਤੇ ਡਰੱਗ ਇੰਸਪੈਕਟਰ ਨੇ ਗੜ੍ਹਸ਼ੰਕਰ ਦੇ ਵੱਖ-ਵੱਖ ਖੇਤਰਾਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ।
Next articleਸ਼ਹੀਦਾਂ ਦੀ ਯਾਦ ਮਨਾਉਣਾ ਨੌਜਵਾਨਾਂ ਦਾ ਸ਼ਲਾਘਾਯੋਗ ਕਦਮ – ਰੰਧਾਵਾ