HOME ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਗੀਆਂ ਜਾਣ- ਗੋਲਡੀ ਪੁਰਖਾਲੀ

ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਗੀਆਂ ਜਾਣ- ਗੋਲਡੀ ਪੁਰਖਾਲੀ

1
ਗੋਲਡੀ ਪੁਰਖਾਲੀ

ਰੋਪੜ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਦੇ ਜਿਲਾ ਰੋਪੜ ਦੇ ਸਾਬਕਾ ਜ਼ਿਲਾ ਪ੍ਰਧਾਨ ਗੋਲਡੀ ਪਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੋਪੜ ਸ਼ਹਿਰ ਦੇ ਵਿੱਚ ਥਾਂ ਥਾਂ ਗੰਦ ਦੇ ਢੇਰ ਲੱਗੇ ਹੋਏ ਹਨ ਕਿਉਂਕਿ ਪਿਛਲੇ ਕਈ ਦਿਨ ਤੋਂ ਸਫਾਈ ਕਰਮਚਾਰੀ ਆਪਣੇ ਜਾਇਜ ਮੰਗਾਂ ਨੂੰ ਮਨਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਹੀ ਨਹੀਂ ਸਰਕ ਰਹੀ ਮੇਰੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਤੁਰੰਤ ਮੰਗੀਆਂ ਜਾਣ। ਐਡਵੋਕੇਟ ਚਰਨਜੀਤ ਸਿੰਘ ਘਈ ਨੇ ਕਿਹਾ ਸਫਾਈ ਮਜਦੂਰਾਂ ਦੀਆਂ ਮੰਗਾਂ ਵੱਲ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਧਿਆਨ ਦੇਣਾ ਚਾਹੀਦਾ ਹੈ।ਕਿਉਂਕਿ ਸਫਾਈ ਕਰਮਚਾਰੀ ਸਹਿਰ ਨੂੰ ਸਾਫ਼ ਸੁਥਰਾ ਰੱਖਦੇ ਹਨ ਅਤੇ ਖੁਦ ਬਿਮਾਰ ਹੋਣ ਦੀ ਪਰਵਾਹ ਨਹੀਂ ਕਰਦੇ ਸਗੋ ਸਮੁੱਚੇ ਸਹਿਰਵਾਸੀਆਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਂਦੇ ਹਨ। ਸਰਕਾਰ ਇਹਨਾਂ ਦੀਆਂ ਤਨਖਾਹਾਂ ਵਿੱਚ ਬਣਦਾ ਵਾਧਾ ਤੁਰੰਤ ਕਰੇ ਤਾਂ ਜੋ ਸਹਿਰ ਵਾਸੀ ਥਾਂ ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਨਿਜਾਤ ਪਾ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article9 ਅਕਤੂਬਰ ਦੀ ਰੈਲੀ ਦੇ ਸਬੰਧ ਵਿੱਚ ਬੰਗਾ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ –ਕਰੀਮਪੁਰੀ
Next articleਕਵਿਤਾਵਾਂ/ਮੂਲ ਚੰਦ ਸ਼ਰਮਾ