ਗੱਡੀਆਂ ਭਰ ਭਰ ਕੇ ਲੈਕੇ ਆਵਾਂਗੇ -ਪ੍ਰਵੀਨ ਬੰਗਾ
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਵਿਧਾਨਸਭਾ ਹਲਕਾ ਬੰਗਾ ਤੇ ਬਲਾਚੌਰ ਬਸਪਾ ਲੀਡਰਸ਼ਿਪ ਨਾਲ ਮੀਟਿੰਗ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਰਾਜਸਭਾ ਪਹੁੰਚੇ ਮੀਟਿੰਗ ਵਿੱਚ , ਬਾਮਸੇਫ ਡੀ ਐਸ ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ 9 ਅਕਤੂਬਰ ਨੂੰ ਫਿਲੋਰ ਵਿਖੇ ਬਸਪਾ ਪੰਜਾਬ ਵਲੋਂ ਤਖਤ ਬਦਲ ਦਿਉ ਤਾਜ ਬਦਲ ਦਿਉ ਵਿਸ਼ਾਲ ਮਹਾਂ ਰੈਲੀ ਦੀ ਤਿਆਰੀ ਦਾ ਜਾਇਜ਼ਾ ਲਿਆ ਤੇ ਰੈਲੀ ਦੀ ਤਿਆਰੀ ਸੰਬਧੀ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਅਤੇ ਹਰੇਕ ਪਿੰਡ ਵਿੱਚ ਜਾਕੇ ਲੋਕਾਂ ਨੂੰ ਇਹ ਸੁਨੇਹਾ ਦਿਓ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਵਿੱਚ ਬੀ ਐੱਸ ਪੀ ਮੈਦਾਨ ਵਿੱਚ ਹੈ ਜਿਨ੍ਹੀਆਂ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਆਪ ਸਰਕਾਰ ਨੇ ਵਧੀਕੀਆਂ ਕੀਤੀਆਂ ਹਨ ਉਹ ਵਧੀਕੀਆਂ ਵਾਰੇ ਸੰਗਤਾਂ ਨੂੰ ਸੁਚੇਤ ਕਰੋ।ਆਪਣਾ ਸਭ ਤੋਂ ਵੱਡਾ ਰਾਜਨੀਤਕ ਗੁਰੂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਹੋਏ ਹਨ ਇਸ ਲਈ ਉਨ੍ਹਾਂ ਦਾ ਪ੍ਰੀਨਿਰਵਾਣ ਦਿਵਸ ਇਸ ਵਾਰ ਫਿਲੌਰ ਵਿਖੇ ਮਨਾਇਆ ਜਾਵੇਗਾ ਮੀਟਿੰਗ ਵਿੱਚ ਬਸਪਾ ਆਗੂ ਪ੍ਰਵੀਨ ਬੰਗਾ ਬਸਪਾ ਨੇ ਗੱਡੀਆਂ ਭਰ ਭਰ ਕੇ ਲੈਕੇ ਆਵਾਂਗੇ ਫਿਲੌਰ ਵਿਖੇ ਅਤੇ ਵੱਧ ਤੋਂ ਵੱਧ ਮੀਟਿੰਗਾ ਕਰਕੇ ਲੋਕਾਂ ਨੂੰ ਸੁਚੇਤ ਕਰਾਂਗੇ ਅਤੇ ਆਪ ਦੀ ਸਰਕਾਰ ਵਾਰੇ ਕੱਚਾ ਚਿੱਠਾ ਖੋਲਾਂਗੇ।ਪੰਜਾਬ ਦੇ ਸਕੱਤਰ ਦਿਲਬਾਗ ਮੈਂਹਦੀਪੁਰ ਜਿਲਾ ਕੋਆਰਡੀਨੇਟਰ ਮਨੋਹਰ ਕਮਾਮ ਇੰਚਾਰਜ ਹਲਕਾ ਬੰਗਾ ਜਿਲਾ ਕੋਆਰਡੀਨੇਟਰ ਭੁਪਿੰਦਰ ਬੇਗਮਪੁਰੀ ਇੰਚਾਰਜ ਹਲਕਾ ਬਲਾਚੌਰ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ ਜਿਲਾ ਜਥੇਬੰਦਕ ਸੱਕਤਰ ਵਿਜੇ ਕੁਮਾਰ ਗੁਣਾਚੌਰ ਜਿਲਾ ਸਕੱਤਰ ਸੋਮ ਨਾਥ ਰਟੈਂਡਾ ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ ਬਲਾਚੌਰ ਹਲਕੇ ਦੇ ਪ੍ਰਧਾਨ ਚਰਨਜੀਤ ਸੁਮਨ ਬੰਗਾ ਹਲਕੇ ਦੇ ਜਨਰਲ ਸਕੱਤਰ ਚਰਨਜੀਤ ਮੰਢਾਲੀ ਹਲਕਾ ਕੈਸ਼ੀਅਰ ਸਤਪਾਲ ਔੜ, ਗਿਆਨ ਚੰਦ ਰਿਟਾਇਰ ਬੀ ਪੀਉ ਸੁਰਿੰਦਰ ਛੀਂਹਮਾਰ ਸਹਿਰੀ ਪ੍ਰਧਾਨ ਬਲਾਚੌਰ, ਹਰਜਿੰਦਰ ਲੱਦੜ ਸ਼ਹਿਰੀ ਪ੍ਰਧਾਨ ਬੰਗਾ ਮਲਕੀਤ ਮੰਢਾਲੀ ਜੀ ਪਰਕਾਸ਼ ਬੈਂਸ, ਨਿਰਮਲ ਸਲਣ, ਮਹਿੰਦਰ ਪਾਲ ਬੈਂਸ ਮੰਢਾਲੀ ਸੇਕਣ ਲਾਲ ਰਟੈਂਡਾ, ਪਰਕਾਸ਼ ਫਰਾਲਾ, ਰਣਜੀਤ ਝਿੰਗੜਾਂ, ਭਲਵਾਨ ਜਗਦੀਸ਼ ਗੁੁਰੂ ਗੁਣਾਚੌਰ ਗੁਰਦਿਆਲ ਚਕਮੰਢੇਰ, ਦੇਸ ਰਾਜ ਬਸਰਾ ਜੀ, ਦੁਨੀ ਚੰਦ ਬੁਰਜ ਕੰਧਾਰੀ, ਪਰਮਜੀਤ ਮਹਿਰਮਪੁਰ, ਚਰਨਜੀਤ ਸੱਲਾਂ, ਕੁੰਦਨ ਰਾਜ ਜੀ ਰਕੇਸ਼ ਕੁਲਥਮ, ਤੋ ਇਲਾਵਾ ਲੀਡਰਸ਼ਿਪ ਮੀਟਿੰਗ ਵਿੱਚ ਸ਼ਾਮਿਲ ਹਈ ਬਸਪਾ ਵਰਕਰਾਂ ਤੇ ਸਮਰਥਕਾਂ ਨੇ ਜਿਲੇ ਚੋ ਵਡੀ ਗਿਣਤੀ ਵਿੱਚ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਨੇ ਆਪਣੇ ਗੀਤ ਰਾਹੀਂ ਅਦਲੀਆ ਬਦਲੀਆਂ ਸਬੰਧੀ ਗਾਇਆ।



