ਮੀਨੂ ਕਾਰਡ ਤੇ ਸਾਫ਼-ਸਾਫ਼ ਲਿਖਿਆ ਜਾਵੇ ਕਿ ਇਹ ਕਿਹੜਾ ‘ਮੀਟ’ ਹੈ ‘ਹਲਾਲ’ ਜਾਂ ‘ਝਟਕਾ’
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਵੱਡੇ ਵੱਡੇ ਨਾਮੀ ਰੈਸਟੋਰੈਂਟ ਅਤੇ ਬਰਗਰ ਹੰਟ ਦੀਆਂ ਬਣੀਆਂ ਦੁਕਾਨਾਂ ਜਿਹਨਾਂ ਵਿੱਚ ਨੋਨ ਵੈਜ ਖ਼ਾਸ ਕਰਕੇ ਹਲਾਲ ਮੀਟ ਦਾ ਇਸਤੇਮਾਲ ਹੁੰਦਾ ਹੈ ਉਸ ਖ਼ਿਲਾਫ਼ ਅੱਜ ਆਹਲੂਵਾਲੀਆ ਭਵਨ ਵਿਖੇ ਇੱਕ ਪ੍ਰੈਸ ਵਾਰਤਾ ਕੀਤੀ ਗਈ। ਇਸ ਮੌਕੇ ਤੇ ਆਲ ਇੰਡੀਆ ਆਹਲੂਵਾਲੀਆ ਮੁੱਖ ਸਭਾ, ਹਿੰਦੂ ਸੇਨਾ, ਯੂਨਾਈਟਿਡ ਫਰੰਟ ਫੋਰ ਆਲ (ਯੂਫਾ) ਅਤੇ ਆਲ ਇੰਡੀਆ ਆਹਲੂਵਾਲੀਆ ਯੂਥ ਫੈਡਰੇਸ਼ਨ ਤੇ ਪ੍ਰਮੁੱਖ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਪੱਤਰਕਾਰ ਮਿਲਣੀ ਦਾ ਮੁੱਖ ਮਕਸਦ ਪੰਜਾਬ ਦੇ ਵੱਢੇ ਰੈਸਟੋਰੈਂਟਸ ਅਤੇ ਹੋਟਲਾ ਵੱਲੋਂ ਵਰਤਾਏ ਜਾ ਰਹੇ ਹਲਾਲ ਮਾਸ ਸੰਬੰਧੀ ਰਿਹਾ। ਇਸ ਮੌਕੇ ਤੇ ਹੱਕ ਦੇ ਕਨਵੀਨਰ ਜਸਪ੍ਰੀਤ ਸਿੰਘ ਆਹਲੂਵਾਲੀਆ ਅਤੇ ਹਿੰਦੂ ਸੇਨਾ ਦੇ ਕੌਮੀ ਪ੍ਰਧਾਨ ਅਸ਼ਵਨੀ ਸੂਰੀ ਨੇ ਇੱਕ ਸਾਂਝੇ ਬਿਆਨ ‘ਚ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹਲਾਲ ਮਾਸ ਖਾਣਾ ਇਕ ਬੱਜਰ ਕੁਰਹਿਤ ਹੈ ਅਤੇ ਹਿੰਦੂ ਧਰਮ ਵਿੱਚ ਹਲਾਲ ਖਾਣ ਤੇ ਵੀ ਮਨਾਹੀ ਹੈ । ਪੰਜਾਬ ਦੇ ਵੱਡੇ ਵਲੈਤੀ ਰੈਸਟੋਰੈਂਟਸ ਵੱਲੋਂ ਅਤੇ ਕਈ ਵੱਡੇ ਹੋਟਲਾਂ ਵੱਲੋਂ ਧੜੱਲੇ ਨਾਲ ਸਿਰਫ ਹਲਾਲ ਮਾਸ ਹੀ ਪਰੋਸਿਆ ਜਾ ਰਿਹਾ ਹੈ। ਅਫ਼ਸੋਸ ਹੈ ਕਿ ਸਾਡੀ ਨੌਜਵਾਨ ਪੀੜੀ ਅਣਜਾਣੇ ਵਿੱਚ ਇਸ ਬੱਜਰ ਕੁਰਹਿਤ ਦਾ ਸ਼ਿਕਾਰ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਪੱਤਰ ਲਿਖੇ ਹਨ । ਆਹਲੂਵਾਲੀਆ ਅਤੇ ਸੂਰੀ ਨੇ ਦੱਸਿਆ ਕਿ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਪੰਜਾਬ ‘ਚ ਸਿਰਫ ਝਟਕਾ ਮਾਸ ਹੀ ਵਰਤਿਆ ਜਾਣਾ ਚਾਹੀਦਾ ਹੈ। ਜੇ ਇਹ ਨਹੀਂ ਕੀਤਾ ਜਾ ਸਕਦਾ ਤਾਂ ਪੰਜਾਬ ਦੇ ਉਹ ਸਾਰੇ ਰੈਸਟੂਰੈਂਟ ਅਤੇ ਹੋਟਲ ਜੋ ਮੀਟ ਵਰਤਦੇ ਹਨ ਤੇ ਕਾਨੂੰਨ ਬਨਾਉਣਾ ਚਾਹੀਦਾ ਹੈ ਕਿ ਉਹ ਆਪਣੇ ਬੋਰਡ ਤੇ, ਮੀਨੂ ਕਾਰਡ ਤੇ ਅਤੇ ਆਪਣੇ ਦਰਵਾਜੇ ਤੇ ਇਹ ਸਾਫ਼ ਸਾਫ਼ ਮੋਟੇ ਅੱਖਰਾਂ ਵਿੱਚ ਲਿਖਣ ਕਿ ਉਹ ਕਿਹੜਾ ਮਾਸ ਵਰਤ ਰਹੇ ਨੇ । ਜੋ ਨੌਜਵਾਨ ਪੀੜੀ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਬੱਜਰ ਕੁਰਹਿਤ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਯੂਨਾਈਟਿਡ ਫਰੰਟ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਆਲ ਇੰਡੀਆ ਆਹਲੂਵਾਲੀਆ ਮੁੱਖ ਸਭਾ ਦੇ ਨੈਸ਼ਨਲ ਜਨਰਲ ਸੈਕਟਰੀ ਹਰਿੰਦਰ ਸਿੰਘ ਆਹਲੂਵਾਲੀਆ, ਯੂਫਾ ਦੇ ਸਟੇਟ ਮੀਡੀਆ ਐਡਵਾਈਜ਼ਰ ਹਰਕੀਰਤਪਾਲ ਸਿੰਘ, ਯੂਫਾ ਦੇ ਪੰਜਾਬ ਦੇ ਮੀਤ ਪ੍ਰਧਾਨ ਜਸ਼ਨਪ੍ਰੀਤ ਸਿੰਘ ਗਿੱਲ, ਆਲ ਇੰਡੀਆ ਆਹਲੂਵਾਲੀਆ ਯੂਥ ਫੈਡਰੇਸ਼ਨ ਦੇ ਨੈਸ਼ਨਲ ਪ੍ਰੈਸੀਡੈਂਟ ਰਮਨਪ੍ਰੀਤ ਸਿੰਘ ਆਹਲੂਵਾਲੀਆ, ਆਲ ਇੰਡੀਆ ਆਹਲੂਵਾਲੀਆ ਯੂਥ ਫੈਡਰੇਸ਼ਨ ਦੇ ਨੈਸ਼ਨਲ ਸੈਕਟਰੀ ਅੰਮ੍ਰਿਤਪਾਲ ਸਿੰਘ ਆਹਲੂਵਾਲੀਆ, ਆਲ ਇੰਡੀਆ ਆਹਲੂਵਾਲੀਆ ਮੁੱਖ ਸਭਾ ਦੇ ਪੰਜਾਬ ਪੈਟਰਨ ਚਰਨਜੀਵ ਸਿੰਘ ਸਿਕੰਦ, ਆਲ ਇੰਡੀਆ ਆਹਲੂਵਾਲੀਆ ਮੁੱਖ ਸਭਾ ਦੇ ਲੁਧਿਆਣਾ ਪ੍ਰਧਾਨ ਤੇਜਿੰਦਰ ਸਿੰਘ ਮਮਕ ਆਦਿ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


